ਫਗਵਾੜਾ, 8 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)- ਡਾਇਰੈਕਟਰ ਆਯੂਰਵੈਦਿਕ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੁਨਾਨੀ ਅਫਸਰ ਕਪੂਰਥਲ੍ਹਾ ਡਾ.ਸ਼ਾਓਰ ਅਹਿਮਦ ਖਾਨ ਦੇ ਦਿਸ਼ਾ ਨਿਰਦੇਸ਼ ਤਹਿਤ ਡਾ. ਮੰਜੂ ਆਯੂਰਵੈਦਿਕ ਮੈਡੀਕਲ ਅਫਸਰ ਪੰਡੋਰੀ ਦੀ ਸੁਚੱਜੀ ਦੇਖਰੇਖ ਹੇਠ ਪਿੰਡ ਪੰਡੋਰੀ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਪੰਡੋਰੀ ਵਿਖੇ ਲਗਾਏ ਇਸ ਕੈਂਪ ‘ਚ 244 ਮਰੀਜ਼ਾਂ ਦੀ ਜਾਂਚ ਕਰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਮਰੀਜ਼ਾਂ ਨੂੰ ਯੋਗ ਅਤੇ ਆਯੂਰਵੈਦਿਕ ਪ੍ਰਣਾਲੀ ਰਾਹੀਂ ਇਲਾਜ਼ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।ਇਸ ਕੈਂਪ ਨੂੰ ਸਫਲ ਬਣਾਉਣ ‘ਚ ਗੁਰਦੀਪ ਸਿੰਘ ਏ.ਐਮ.ਓ ਖੇੜਾ, ਜਗਦੇਵ ਅਤੇ ਟਰਂੇਡ ਦਾਈ ਨਰਿੰਦਰ ਕੋਰ ਦਾ ਵਿਸ਼ੇਸ਼ ਯੋਗਦਾਨ ਰਿਹਾ।