June 21, 2026 11:56 pm

ਬਿਜਲੀ ਕਰਮਚਾਰੀਆਂ ਦੀ ਮੰਗਾਂ ਨੂੰ ਲੈ ਕੇ ਮੀਟਿੰਗ

ਰਾਮਪੁਰਾ ਫੂਲ, 4 ਮਈ (ਮਨਦੀਪ ਢੀਗਰਾ/ਮੱਖਣ ਬੁੱਟਰ/ਸੁਖਮੰਦਰ ਰਾਮਪੁਰਾ)-ਸੰਚਾਲਨ ਮੰਡਲ ਰਾਮਪੁਰਾ ਟੈਕਨੀਕਲ ਸਰਵਿਸ ਯੂਨੀਅਨ ਅਤੇ ਇੰਪਲਾਇਜ ਫੈਡਰੇਸ਼ਨ ਪਹਿਲਵਾਨ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜੋ ਪੰਜਾਬ ਸਰਕਾਰ ਦੇ ਮੁਲਾਜਿਮਾ ਦੀਆ ਬਕਾਇਆ ਰਹਿੰਦੀਆ ਤਿੰਨ ਕਿਸ਼ਤਾ ਅਤੇ ਨਵੇ ਪੇ ਸਕੇਲਾ ਦੀ ਮੰਗ ਸਮੇਤ 22 ਮਹੀਨਿਆ ਦੇ ਏਰੀਅਰ ਸੰਘਰਸ਼ ਕਰ ਰਹੀਆ ਹਨ ਉਨਾਂ ਦੀ ਪੁਰਜੋਰ ਹਮਾਇਤ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਪਹਿਲਵਾਨ ਦੇ ਆਗੂ ਜਗਦੀਸ਼ ਰਾਏ,ਹਰਜਸ ਸਿੰਘ ਅਤੇ ਟੀ ਐਸ ਯੂ ਦੇ ਜਗਜੀਤ ਸਿੰਘ ਲਹਿਰਾ,ਗੁਰਕੀਰਤ ਸਿੰਘ ਫੂਲ ਨੇ ਪੰਜਾਬ ਸਰਕਾਰ ਤੋ ਜੋਰਦਾਰ ਮੰਗ ਕਰਦੇ ਹੋਏ ਕਿਹਾ ਕਿ ਬਿਜਲੀ ਮੁਲਾਜਮਾ ਅਤੇ ਪੰਜਾਬ ਸਰਕਾਰ ਦੇ ਮੁਲਾਜਮਾ ਨੂੰ ਤੁਰੰਤ ਡੀ ਏ ਦੀਆ ਕਿਸ਼ਤਾ ਅਤੇ ਨਵੇ ਪੇ ਸਕੇਲ ਦਿੱਤੇ ਜਾਣ ਅਤੇ ਜੋ ਆਮ ਲੋਕਾ ਸਮੇਤ ਮੁਲਾਜਮਾ ਦੀ ਤਨਖਾਹ ਵਿੱਚੋ 200 ਰੁਪਏ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਉਨਾਂ ਨੂੰ ਵਾਪਿਸ ਲੈ ਕੇ ਜਬਰੀ ਕਟੌਤੀ ਨਾ ਕੀਤੀ ਜਾਵੇ। ਉਪਰੋਕਤ ਲਾਗੂ ਨਾ ਹੋਣ ਕਾਰਨ ਮੁਲਾਜਮਾ ਵਿੱਚ ਵੱਡੀ ਪੱਧਰ ਤੇ ਬੈਚੇਨੀ ਪਾਈ ਜਾ ਰਹੀ ਹੈ। ਜੇ ਮੰਗਾ ਲਾਗੂ ਨਾ ਕੀਤੀਆ ਗਈਆ ਤਾਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।

Send this to a friend