June 22, 2026 9:51 am

ਅੱਗ ਨਾਲ ਪੀੜ੍ਹਤ ਕਿਸਾਨਾਂ ਲਈ ਮਸੀਹਾ ਬਣ ਕੇ ਬਹੁੜਿਆ ਜੱਸੀ ਮੰਨਵੀਂ

ਅਮਰਗੜ੍ਹ, 4 ਮਈ (ਸੁਖਵਿੰਦਰ ਸਿੰਘ ਅਟਵਾਲ)-ਪਿਛਲੇ ਦਿਨੀਂ ਪਿੰਡ ਦੌਲੋਵਾਲ, ਹੁਸੈਨਪੁਰਾ ਅਤੇ ਮੰਨਵੀਂ ਦੇ ਕਿਸਾਨਾਂ ਦੀ ਅਚਾਨਕ ਲੱਗੀ ਅੱਗ ਨਾਲ ਕਣਕ ਦੀ ਪੱਕੀ ਫ਼ਸਲ ਮੱਚਕੇ ਸੁਆਹ ਹੋ ਗਈ ਸੀ, ਆਪਣੇ ਖਾਣ ਜੋਗੀ ਕਣਕ ਅਤੇ ਪਸ਼ੂਆਂ ਲਈ ਤੂੜੀ ਲਈ ਵੀ ਲਾਚਾਰ ਹੋ ਚੁੱਕੇ ਇੰਨ੍ਹਾਂ ਕਿਸਾਨਾਂ ਲਈ ਇਲਾਕੇ ਦਾ ਨੌਜ਼ਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ ਇੱਕ ਮਸ਼ੀਹਾ ਬਣਕੇ ਬਹੁੜਿਆ ਹੈ।ਕਿਸਾਨਾਂ ਨੂੰ ਇਸ ਆਫ਼ਤ ਕਾਰਨ ਆਈ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਜੱਸੀ ਮੰਨਵੀਂ ਨੇ ਆਪਣੇ ਐਨ.ਆਰ.ਆਈ ਭਰਾ ਲਖਵੀਰ ਸਿੰਘ ਸਮੇਤ ਪਿੰਡ ਮੰਨਵੀਂ ਮੰਡੀ ਦੇ ਆੜ੍ਹਤੀਆਂ ਦੀ ਮਦਦ ਨਾਲ ਚਾਰ ਲੱਖ ਰੂਪੈ ਇਕੱਠੇ ਕਰਕੇ ਪੀੜਤ ਕਿਸਾਨਾਂ ਦੀ ਸਹਾਇਤਾ ਕੀਤੀ ਹੈ।ਜਿੰਨ੍ਹਾਂ ਵਿੱਚ ਕਿਸਾਨ ਮਨਪ੍ਰੀਤ ਸਿੰਘ ਨੂੰ 2 ਲੱਖ 74 ਹਜ਼ਾਰ, ਸੋਨੀ ਹੁਸੈਨਪੁਰਾ ਨੂੰ 94 ਹਜ਼ਾਰ, ਜਗਤਾਰ ਸਿੰਘ ਹੁਸੈਨਪੁਰਾ ਨੂੰ 20 ਹਜ਼ਾਰ ਅਤੇ ਭਿੰਦਰ ਸਿੰਘ ਦੌਲੋਵਾਲ ਨੂੰ 12 ਹਜ਼ਾਰ ਰੂਪੈ ਦੀ ਨਗਦ ਰਾਸ਼ੀ ਦੇ ਕੇ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ।ਇਸ ਮੌਕੇ ਜੱਸੀ ਮੰਨਵੀਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ’ਤੇ ਮੇਰੇ ਸਾਥੀਆਂ ਨੇ ਇਨਸਾਨੀਅਤ ਦੇ ਨਾਤੇ ਇੰਨ੍ਹਾਂ ਕਿਸਾਨਾਂ ਦੀ ਮੱਦਦ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ ਪੰਜਾਬ ਸਰਕਾਰ ਨੂੰ ਵੀ ਬਣਦਾ ਮੁਆਵਜ਼ਾ ਦੇ ਕੇ ਇੰਨ੍ਹਾਂ ਕਿਸਾਨਾਂ ਦੀ ਬਾਂਹ ਫੜ੍ਹਨੀਂ ਚਾਹੀਦੀ ਹੈ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੇਲੀ, ਚੇਅਰਮੈਨ ਨਰਿੰਦਰ ਸਿੰਘ, ਰਘਵੀਰ ਸਿੰਘ ਯੂ.ਐਸ.ਏ, ਬਾਬਾ ਸੰਤੋਖ ਸਿੰਘ, ਪ੍ਰਧਾਨ ਤਰਿੰਦਰ ਸਿੰਘ ਬਿੰਦੀ, ਕੁਲਵਿੰਦਰ ਸਿੰਘ ਕਿੰਦਾ ਲਸੋਈ, ਉਜ਼ਾਗਰ ਸਿੰਘ ਮੰਨਵੀਂ, ਮਨਪ੍ਰੀਤ ਸਿੰਘ ਲਸੋਈ, ਸਤਿੰਦਰ ਕਾਲਾ ਮੰਨਵੀਂ, ਮੇਜ਼ਰ ਸਿੰਘ, ਮੇਵਾ ਸਿੰਘ, ਮਨਪ੍ਰੀਤ ਸਿੰਘ, ਹਰਦਮ ਸਿੰਘ ਲਸੋਈ, ਹਰਿੰਦਰ ਸਿੰਘ ਦੌਲੋਵਾਲ, ਜ਼ਰਨੈਲ ਸਿੰਘ, ਮੇਜ਼ਰ ਸਿੰਘ ਲਾਡੇਵਾਲ ਸਮੇਤ ਗੁਰੂ ਗੋਬਿੰਦ ਸਿੰਘ ਟਰੇਡਜ਼ ’ਤੇ ਹੋਰਾਂ ਨੇ ਆਪੋ-ਆਪਣਾ ਯੋਗਦਾਨ ਪਾਇਆ।

Send this to a friend