ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪਰ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾ ਦਰਿਆ ਨਸ਼ਿਆਂ ਦਾ ਵਗਿਆ ਸੀ, ਪਰ ਉਸਨੂੰ ਥੌੜੀ ਠਲ ਪਈ, ਇਸਦੇ ਨਾਲ ਹੀ ਇਕ ਹੋਰ ਨਸ਼ਾ ਜੋ ਸਮੇ ਦੀਆਂ ਸਰਕਾਰਾਂ ਵੀ ਨਹੀ ਰੋਕ ਸਕਣੀਆ, ਪਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਅੰਦਰੋ ਅੰਦਰੀ ਖਾ ਰਿਹਾ ਹੈ, ਜੋ ਪੰਜਾਬ ਦੇ ਨੌਜਵਾਨ ਵਰਗ ਦੇ ਨਾਲ – ਨਾਲ ਬਚਿਆਂ ਨੂੰ ਵੀ ਆਪਣੇ ਘਾਤਕ ਕਲਾਵੇ ਵਿਚ ਲੈ ਰਿਹਾ ਹੈ, ਜਿਸ ਨੂੰ ਰੌਕਣ ਲ?ੀ ਨੌਜਵਾਨ ਪੀੜੀ ਨੂੰ ਆਪਣੇ ਆਪ ਤੇ ਕਾਬੂ ਪਾ?ੁਣਾ ਪਵੇਗਾ, ?ੁਹ ਹੈ ਸਤਵਾ ਨਸ਼ਾ ਜੋ ਨੌਜਵਾਨ ਪੀੜੀ ਨੂੰ ਵਿਹਲੜ ਅਤੇ ਬੇਰੁਜਗਾਰ ਬਣਾ ਰਿਹਾ ਹੈ, ਉਸਦਾ ਨਾਮ ਇੰਟਰਨੈਟ ਹੈ, ਇੰਟਰਨੈਟ ਦੇ ਫਰੀ ਹੋਣ ਨਾਲ ਨੌਜਵਾਨ ਪੀੜੀ ਬਿਲਕੁਲ ਵਿਹਲੜ ਅਤੇ ਹਾਦਸਿਆਂ ਦਾ ਸਿਕਾਰ ਹੋ ਰਹੀ ਹੈ, ਜੋ ਸਾਰੇ ਨਸ਼ਿਆਂ ਤੋ ਹੀ ਵਧ ਭੈੜਾ ਨਸ਼ਾ ਹੈ, ਸੌਸ਼ਲ ਮੀਡੀਆਂ ਦੇ ਫਿਊਚਰ ਜਿਵੇ ਯੂ – ਟਿਊਬ, ਵਟਸਐਪ, ਫੇਸਬੁਕ ਅਤੇ ਇਨਸਟਾ ਵਗੈਰਾ ਦੀ ਦੁਰਵਰਤੋ ਕਰਕੇ ਪੰਜਾਬ ਦਾ ਹਰ ਇਕ ਨੌਜਵਾਨ ਵਿਹਲੜ ਜਿਹਾ ਹੋ ਗਿਆ ਹੈ, ਆਪਣੇ ਅਸਲੀ ਸਭਿਆਚਾਰ ਅਤੇ ਆਪਣੇ ਰਿਸਤੇ ਨਾਤਿਆ ਨੂੰ ਭੁਲ ਗਿਆ ਹੈ, ਹਰ ਰੌਜ ਸੌਸ਼ਲ ਮੀਡੀਆਂ ਤੇ ਵੇਖਦੇ ਹੀ ਹਾਂ ਕਿ ਗਲ ਕੋਈ ਹੋਰ ਹੁੰਦੀ ਹੈ ਜਿਸ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਕਈ ਵਾਰ ਪੰਜਾਬ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ, ਇੰਟਰਨੈਟ ਫਰੀ ਹੋਣ ਦੇ ਬਾਅਦ ਪੰਜਾਬ ਵਿਚ ਪੜ੍ਹਾਈ ਦਾ ਗਰਾਫ ਵੀ ਹੇਠਾਂ ਆਇਆਂ ਹੈ, ਨਤੀਜੇ ਬਹੁਤ ਹੀ ਮਾੜੇ ਆ ਰਹੇ ਨੇ। ਜੇਕਰ ਸਮਾਂ ਰਹਿੰਦੇ ਨੌਜਵਾਨ ਪੀੜ੍ਹੀ ਅਤੇ ਮਾਪੇ ਨਾ ਸੰਭਲੇ ਤਾਂ ਉੁਹ ਦਿਨ ਦੂਰ ਨਹੀਂ ਜਦੋ ਕੰਮ ਕਰਨ ਲਈ ਪੰਜਾਬ ਤੋ ਬਾਹਰ ਦੇ ਲੋਕ ਲਿਆ?ੁਣੇ ਪੈਣਗੇ, ਕਿਉਂਕਿ ਪੰਜਾਬ ਵਿਚ ਤਾਂ ਕੰਮਕਾਰ ਕਰਨ ਵਾਲਾ ਕੋਈ ਰਹਿਣਾ ਹੀ ਨਹੀ, ਕੰਮ ਫਿਰ ਹੀ ਕਰਨਗੇ ਜੇਕਰ ਨੌਜਵਾਨਾਂ ਨੂੰ ਇੰਟਰਨੈਟ ਤੋ ਵਿਹਲ ਮਿਲੇ, ਜੇਕਰ ਕਿਤੇ ਦੌ ਦਿਨ ਇੰਟਰਨੈਟ ਬੰਦ ਹੋ ਜਾਵੇ ਤਾਂ ਹਰ ਇਕ ਖੋਇਆ – ਖੋਇਆ ਜਾ ਲਗਦਾ ਹੈ, ਹੋਰ ਸਾਰੇ ਨਸ਼ਿਆਂ ਦਾ ਇਲਾਜ ਡਾਕਟਰ ਕਰ ਸਕਦੇ ਸੀ ਪਰ ਇਹ ਇੰਕ ਅਜਿਹਾ ਨਸ਼ਾ ਹੈ ਜਿਸਦਾ ਇਲਾਜ ਨਾ ਕੋਈ ਡਾਕਟਰ ਜਾਂ ਵੈਦ ਕਰ ਸਕਦਾ ਹੈ, ਅਜੇ ਵੀ ਟਾਇਮ ਆ ਪੰਜਾਬ ਦੇ ਨੌਜਵਾਨ ਵਰਗ ਕੋਲ ਕੇ ਬਚੋ ਇਸ ਨਸ਼ੇ ਤੋ ਜਿਨ੍ਹਾਂ ਬਚ ਹੁੰਦਾ।