June 22, 2026 12:34 pm

ਕਿਵੇਂ ਲਿਖਿਆ ਜਾਵੇ ਇੱਕ ਵਧੀਆ ਫੀਚਰ

‘‘ਮੈਂ ਵੀ ਅਖ਼ਬਾਰ ਵਿੱਚ ਲਿਖਣਾ ਚਾਹੁੰਦਾ ਹਾਂ, ਮੇਰੇ ਮਨ ਵਿੱਚ ਬਹੁਤ ਕੁਝ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਵੇਂ ਲਿਖਾਂ?’’
‘‘ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਮੇਰਾ ਨਾਮ ਵੀ ਅਖ਼ਬਾਰ ਵਿੱਚ ਛਪੇ ਪਰ ਮੈਂ ਲਿਖਾਂ ਤਾਂ ਕੀ ਲਿਖਾਂ। ਕੁਝ ਵੀ ਸਮਝ ਨਹੀਂ ਆਉਂਦਾ।’’
‘‘ਬਹੁਤ ਸੋਚਣ ਦੇ ਬਾਵਜੂਦ ਮੇਰੇ ਕੋਲ ਲਿਖਣ ਲਈ ਨਾ ਤਾਂ ਕੋਈ ਵਿਸ਼ਾ ਹੁੰਦਾ ਹੈ ਅਤੇ ਨਾ ਹੀ ਮਸਾਲਾ ਪਰ ਮੇਰੀ ਚਾਹਤ ਲੇਖਕ ਬਣਨ ਦੀ ਹੈ।’’
ਉਕਤ ਕਿਸਮ ਦੇ ਸਵਾਲ ਅਕਸਰ ਮੈਨੂੰ ਪੁੱਛੇ ਜਾਂਦੇ ਹਨ। ਇਹ ਸਵਾਲ ਕਰਨ ਵਾਲੇ ਵਿਦਿਆਰਥੀ ਵੀ ਹੁੰਦੇ ਹਨ ਅਤੇ ਆਮ ਪਾਠਕ ਵੀ। ਅਸਲ ਵਿੱਚ ਫ਼ੀਚਰ ਲਿਖਣ ਦੀ ਕਲਾ ਬਾਰੇ ਇਹ ਲੇਖ ਲਿਖਣ ਦਾ ਅਸਲੀ ਕਾਰਨ ਅਜਿਹੇ ਸਵਾਲਾਂ ਦੇ ਜਵਾਬ ਦੇਣਾ ਹੈ। ਟੀਚਰ ਦੇ ਚਾਹਵਾਨ ਵਿਅਕਤੀਆਂ ਲਈ ਇਕ ਮਹੱਤਵਪੂਰਨ ਨੁਕਤਾ ਵਿਸ਼ੇ ਦੀ ਚੋਣ ਹੁੰਦਾ ਹੈ। ਫੀਚਰ ਵਿੱਚ ਵਿਸ਼ੇ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਪੱਤਰਕਾਰੀ ਵਿੱਚ ਫੀਚਰ ਇਕ ਅਜਿਹਾ ਵਿਸ਼ਾ ਹੈ ਜੋ ਇਸ ਬ੍ਰਹਿਮੰਡ ਦੇ ਕਿਸੇ ਵੀ ਵਿਸ਼ੇ ਉ¤ਪਰ ਲਿਖਿਆ ਜਾ ਸਕਦਾ ਹੈ। ਫੀਚਰ ਲੇਖਕ ਨੂੰ ਕਿਸੇ ਵੀ ਵਿਸ਼ੇ ਦੀ ਚੋਣ ਕਰਨ ਦੀ ਪੂਰਨ ਸੁਤੰਤਰਤਾ ਪ੍ਰਾਪਤ ਹੁੰਦੀ ਹੈ। ਉਹ ਸੂਈ ਤੋਂ ਲੈ ਕੇ ਜਹਾਜ਼ ਤੱਕ ਅਕਾਸ਼ ਦੀਆਂ ਉਚਾਈਆਂ ਤੋ ਲੈ ਕੇ ਸਮੁੰਦਰ ਦੀਆਂ ਗਹਿਰਾਈਆਂ ਤੱਕ, ਸਰੀਰ ਦੀ ਸੁੰਦਰਤਾ ਤੋਂ ਲੈ ਕੇ ਮਨ ਮਸਤਕ ਵਿੱਚ ਚੱਲ ਰਹੇ ਵਿਚਾਰ ਪ੍ਰਵਾਹ ਤੱਕ ਅਤੇ ਪੰਛੀਆਂ, ਜਾਨਵਰਾਂ ਜੰਗਲਾਂ ਅਤੇ ਸਮੁੱਚੀ ਵਨਸਪਤੀ ਤੱਕ ਕਿਸੇ ਨੂੰ ਵੀ ਆਪਣਾ ਵਿਸ਼ਾ ਬਣਾ ਸਕਦਾ ਹੈ। ਫੀਚਰ ਲੇਖਕ ਵਿਸ਼ੇ ਦੀ ਚੋਣ ਵਿੱਚ ਜਿੰਨੀ ਖੁੱਲ੍ਹ ਮਾਣ ਸਕਦਾ ਹੈ, ਉਨੀ ਨਾ ਤਾਂ ਰਿਪੋਰਟਰ ਅਤੇ ਨਾ ਹੀ ਆਰਟੀਕਲ ਲੇਖਕ ਮਾਣ ਸਕਦਾ ਹੈ। ਵਿਸ਼ੇ ਦੀ ਚੋਣ ਕਰਨ ਸਮੇਂ ਫੀਚਰ ਲੇਖਕ ਨੂੰ ਵਿਸ਼ੇ ਵਿੱਚ ਉਸ ਦੀ ਦਿਲਚਸਪੀ, ਵਿਸ਼ੇ ਦੀ ਸਾਰਥਕਤਾ ਅਤੇ ਸਮੇਂ ਦੀ ਜ਼ਰੂਰਤ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਿਸ਼ੇ ਚੁਣਨ ਸਮੇਂ ਫੀਚਰ ਲੇਖਕ ਇਹ ਜ਼ਰੂਰ ਵਿਚਾਰ ਲਵੇ ਕਿ ਫੀਚਰ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਪਾਠਕ ਨੂੰ ਕੀ ਦੇ ਰਹੀ ਹੈ। ਫੀਚਰ ਪਾਠਕ ਨੂੰ ਬਹੁ-ਮੁੱਲੀ ਜਾਣਕਾਰੀ ਦੇਵੇ, ਹਸਾਵੇ, ਰੁਆਵੇ, ਕੋਈ ਸੁਨੇਹਾ ਦੇਵੇ, ਕੋਈ ਜਜ਼ਬਾ ਪੈਦਾ ਕਰੇ, ਮਤਲਬ ਕੁਝ ਨਾ ਕੁਝ ਜ਼ਰੂਰ ਦੇਵੇ।
ਕਿਵੇਂ ਕਰੀਏ ਵਿਸ਼ੇ ਦੀ ਚੋਣ?
ਰੋਜ਼ਾਨਾ ਅਖ਼ਬਾਰ ਪੜ੍ਹੋ, ਇਕ ਤੋਂ ਵੱਧ ਅਖ਼ਬਾਰ ਪੜ੍ਹ। ਰਸਾਲੇ ਪੜ੍ਹੋ। ਖ਼ਬਰਾਂ ਪੜ੍ਹੋ। ਟੀ.ਵੀ. ਉ¤ਤੇ ਚਲੰਤ ਮਾਮਲਿਆਂ ਬਾਰੇ ਪ੍ਰੋਗਰਾਮ ਦੇਖੋ। ਜਦੋਂ ਤੁਸੀਂ ਗੰਭੀਰਤਾ ਨਾਲ ਨੀਝ ਲਾ ਕੇ ਅਖ਼ਬਾਰ ਪੜ੍ਹਦੇ ਹੋ ਤਾਂ ਤੁਹਾਡੀਆਂ ਨਜ਼ਰਾਂ ਹੇਠ ਅਨੇਕਾਂ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ, ਜਿਨ੍ਹਾਂ ਵਿੱਚ ਫ਼ੀਚਰ ਦਾ ਮਸਾਲਾ ਪਿਆ ਹੁੰਦਾ ਹੈ। ਨਿਊਜ਼ ਫ਼ੀਚਰ ਲਿਖਣ ਦੇ ਇਛੁੱਕ ਲੇਖਕ ਇਸੇ ਵਿਧੀ ਨਾਲ ਆਪਣੇ ਵਿਸ਼ੇ ਚੁਣਦੇ ਹਨ। ਹਰ ਰੋਜ਼ ਫੀਚਰ ਲੇਖਕ ਇਸੇ ਵਿਧੀ ਨਾਲ ਆਪਣੇ ਵਿਸ਼ੇ ਚੁਣਦੇ ਹਨ। ਹਰ ਰੋਜ਼ ਅਜਿਹੀਆਂ ਖਬਰਾਂ ਛਪਦੀਆਂ ਹਨ ਜੋ ਵਿਆਖਿਆ ਦੀ ਮੰਗ ਕਰਦੀਆਂ ਹਨ, ਜੋ ਖੋਜ ਦੀ ਮੰਗ ਕਰਦੀਆਂ ਹਨ, ਜਿਨ੍ਹਾਂ ਨੂੰ ਪਾਠਕ ਸਮਝਣਾ ਚਾਹੁੰਦੇ ਹਨ। ਫਰਜ਼ ਕਰੋ ਲੋਕ ਸਭਾ ਵਿੱਚ ਅਨੰਦ ਮੈਰਿਜ ਐਕਟ ’ਤੇ ਬਹਿਸ ਹੋਈ ਤਾਂ ਪਾਠਕ ਚਾਹੇਗਾ ਕਿ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲੇ। ਇਸ ਦੇ ਪਾਸ ਹੋਣ ਤੋਂ ਬਾਅਦ ਸਿੱਖ ਕੌਮ ਨੂੰ ਕੀ ਫਾਇਦਾ ਹੋਵੇਗਾ। ਕੀ ਕਾਰਨ ਹੈ ਕਿ ਅਜ਼ਾਦੀ ਤੋਂ ਬਾਅਦ ਅਜੇ ਤੱਕ ਇਹ ਲਾਗੂ ਨਹੀਂ ਕੀਤਾ ਗਿਆ। ਪਾਠਕ ਦੇ ਮਨ ਵਿੱਚ ਉ¤ਠੇ ਅਨੇਕਾਂ ਸਵਾਲਾਂ ਦੇ ਜਵਾਬ ਇਹ ਫ਼ੀਚਰ ਦੇਵੇਗਾ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਐਸ.ਵਾਈ.ਐਲ. ਨਹਿਰ ਸਬੰਧੀ ਡੀਨੋਟੀਫਿਕੇਸ਼ਨ ਵਾਲੇ ਮਤੇ ਬਾਰੇ ਵੀ ਖ਼ਬਰ ਦਾ ਵਿਸ਼ਲੇਸ਼ਣ ਕਰਦਾ ਹੋਇਆ ਲਿਖਿਆ ਜਾ ਸਕਦਾ ਹੈ। ਬਹੁਤ ਸਾਰੇ ਸਮਾਜਿਕ ਮੁੱਦੇ ਵੀ ਫ਼ੀਚਰ ਦਾ ਵਿਸ਼ਾ ਬਣਦੇ ਹਨ। ਮਿਸਾਲ ਦੇ ਤੌਰ ’ਤੇ ਅਖ਼ਬਾਰ ਵਿੱਚ ਛਪੀ ਇਸ ਖ਼ਬਰ ਉ¤ਤੇ ਕਿ ਇਕ ਪਿਉ ਨੇ ਆਪਣੀ 16 ਵਰ੍ਹਿਆਂ ਦੀ ਧੀ ਨੂੰ ਇਸ ਕਰਕੇ ਦਾਤੀ ਨਾਲ ਵੱਢ ਦਿੱਤਾ ਕਿਉਂਕਿ ਉਹ ਸਕੂਲੋਂ ਦੇਰ ਨਾਲ ਘਰ ਪਹੁੰਚੀ ਸੀ ’ਤੇ ਫ਼ੀਚਰ ਲਿਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਨਵਜੰਮੀ ਬੱਚੀ ਨੂੰ ਰੂੜੀ ਉ¤ਤੇ ਸੁੱਟਣ ਵਾਲੀ ਖ਼ਬਰ ਉ¤ਤੇ ਇਕ ਵਧੀਆ ਸਮਾਜਿਕ ਫ਼ੀਚਰ ਬਣ ਸਕਦਾ ਹੈ। ਵਿਸ਼ਵ ਵਿੱਚ ਕੁਦਰਤੀ ਆਫਤਾਂ ਦੌਰਾਨ ਸਿੱਖਾਂ ਵੱਲੋਂ ਲਾਏ ਜਾਂਦੇ ਲੰਗਰ ਉ¤ਤੇ ਵੀ ਖੂਬਸੂਰਤ ਫ਼ੀਚਰ ਬਣਾਇਆ ਜਾ ਸਕਦਾ ਹੈ। ਕੈਨੇਡਾ ਵਿੱਚ ਬਣੇ ਸਿੱਖ ਮੰਤਰੀਆਂ ਦੇ ਹਵਾਲੇ ਨਾਲ ‘ਸਿੱਖਾਂ ਦੀ ਚੜ੍ਹਤ’ ਉ¤ਤੇ ਫ਼ੀਚਰ ਲਿਖਿਆ ਜਾ ਸਕਦਾ ਹੈ। ਬਿਨਾਂ ਹੱਥਾਂ ਵਾਲੀ ਇਕ ਪੇਂਡੂ ਕੁੜੀ ਦੇ ਜੱਜ ਬਣਨ ਵਾਲੀ ਖ਼ਬਰ ਇਕ ਪ੍ਰੇਰਨਾਤਮਕ ਫ਼ੀਚਰ ਨੂੰ ਜਨਮ ਦੇ ਦਿੰਦੀ ਹੈ।
ਆਮ ਪਾਠਕ ਫ਼ਿਲਮਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਖਾਸੀ ਦਿਲਚਸਪੀ ਰੱਖਦਾ ਹੈ। ਫ਼ਿਲਮਾਂ ਦੀ ਗਲੈਮਰ ਭਰੀ ਦੁਨੀਆਂ ਪਾਠਕਾਂ ਨੂੰ ਖਿੱਚ ਪਾਉਂਦੀ ਹੈ। ਨਵੀਆਂ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ ਪਾਠਕਾਂ ਦੀ ਵਿਸ਼ੇਸ਼ ਰੁਚੀ ਹੁੰਦੀ ਹੈ। ਦਿਲਚਸਪ ਢੰਗ ਨਾਲ ਕੀਤੀ ਫਿਲਮ ਸਮੀਖਿਆ ਵੱਡੀ ਗਿਣਤੀ ਵਿੱਚ ਪੜ੍ਹੀ ਜਾਂਦੀ ਹੈ। ਜਦੋਂ ਵੀ ਤੁਸੀਂ ਫ਼ਿਲਮ ਦੇਖੋ ਤਾਂ ਉਸ ਦੀ ਕਹਾਣੀ, ਥੀਮ, ਡਾਇਰੈਕਸ਼ਨ, ਐਕਟਿੰਗ ਅਤੇ ਸੰਗੀਤ ਆਦਿ ਚੰਗੀ ਤਰ੍ਹਾਂ ਵਾਚੋ। ਫ਼ਿਲਮ ਨੂੰ ਆਮ ਦਰਸ਼ਕ ਦੀ ਤਰ੍ਹਾਂ ਨਾ ਵੇਖੋ ਸਗੋਂ ਇਕ ਸਮੀਖਿਅਕ ਦੀ ਤਰ੍ਹਾਂ ਵੇਖੋ। ਯਾਤਰਾ ਬਿਰਤਾਂਤ ਵੀ ਦਿਲਚਸਪੀ ਨਾਲ ਪੜ੍ਹੇ ਜਾਂਦੇ ਹਨ। ਇਸੇ ਤਰ੍ਹਾਂ ਰੇਖਾ-ਚਿੱਤਰ, ਮਾਨਵੀ ਦਿਲਚਸਪੀ ਫ਼ੀਚਰ, ਇਤਿਹਾਸਕ ਫ਼ੀਚਰ ਅਤੇ ਵਿਗਿਆਨਕ ਫ਼ੀਚਰ ਆਦਿ ਲਿਖੇ ਜਾ ਸਕਦੇ ਹਨ। ਫ਼ੀਚਰ ਲਿਖਣ ਸਮੇਂ ਕਈ ਵਾਰ ਲੇਖਕ ਆਪਣੇ ਤਜ਼ਰਬੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਲੇਖਕ ਆਪਣੇ ਅਨੁਭਵ ਦੇ ਆਧਾਰ ’ਤੇ ਲਿਖੇ ਗਏ ਫੀਚਰ ਮਿਡਲ ਅਖਵਾਉਂਦੇ ਹਨ। ਮਿਡਲ ਦਾ ਵਰਣਨ ਕੀਤਾ ਹੁੰਦਾ ਹੈ। ਇਸੇ ਤਰ੍ਹਾਂ ਵਿਚਾਰ ਟੋਟੇ (ਥਿੰਕ ਪੀਸ) ਵੀ ਲਿਖੇ ਜਾ ਸਕਦੇ ਹਨ। ਇਸ ਲੇਖ ਦਾ ਮੰਤਵ ਪਾਠਕਾਂ ਨੂੰ ਫ਼ੀਚਰ ਲਿਖਣ ਸਬੰਧੀ ਕੁਝ ਨੁਕਤੇ ਪੇਸ਼ ਕਰਨਾ ਸੀ। ਆਸ ਹੈ ਕਿ ਤੁਸੀਂ ਉਕਤ ਨੁਕਤਿਆਂ ਨੂੰ ਸਮਝਦੇ ਹੋਏ ਵਧੀਆ ਫ਼ੀਚਰ ਲਿਖਣ ਦੇ ਕਾਬਲ ਬਣੋਗੇ। ਫ਼ੀਚਰ ਸਬੰਧੀ ਕੁਝ ਹੋਰ ਜਾਣਕਾਰੀ ਫਿਰ ਕਦੇ ਦੇਵਾਂਗਾ।