June 26, 2026 2:17 pm

ਹਰਿਆਣਾ ਦੇ ਕਰਨਾਲ ਵਿਚ ਅੱਜ ਗੋਬਰਧਨ ਯੋਜਨਾ ਦਾ ਸ੍ਰੀਗਨੇਸ਼ ਹੋਇਆ

ਚੰਡੀਗੜ – ਹਰਿਆਣਾ ਵਿੱਚ ਲਗਭਗ 450 ਗਊਸ਼ਾਲਾ ਅਤੇ ਨੰਦੀਸ਼ਾਲਾਵਾਂ ਹਨ, ਜਿਨਾਂ ਵਿੱਚ ਲਗਭਗ 3 ਲੱਖ 41 ਹਜਾਰ ਪਸ਼ੂਧਨ ਹਨ ਅਤੇ ਇਸ ਪਸ਼ੂਧਨ ਦੇ ਗੋਬਰ ਦਾ ਸਦੁਪਯੋਗ ਕਰਨ ਦੇ ਉਦੇਸ਼ ਨਾਲ ਰਾਜ ਸਰਕਾਰ ਗੋਬਰ ਗੈਸ ਪਲਾਂਟ ਲਗਾਉਣ ਦੀ ਵਿਵਸਥਾ ਕਰ ਰਹੀ ਹੈ। ਰਾਜ ਵਿੱਚ ਜੋ ਵੀ ਪਿੰਡ ਪੰਚਾਇਤ ਗੋਬਰ ਗੈਸ ਦਾ ਪਲਾਂਟ ਆਪਣੇ ਪਿੰਡ ਵਿੱਚ ਲਗਾਉਣਾ ਚਾਹੁੰਦੀ ਹੈ, ਸਰਕਾਰ ਉਸ ਪਿੰਡ ਪੰਚਾਇਤ ਦਾ ਪੂਰਾ ਸਹਿਯੋਗ ਕਰੇਗੀ। ਇਹ ਗੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿੱਚ ਐਨ.ਡੀ.ਆਰ.ਆਈ. ਦੇ ਸਭਾਗਾਰ ਵਿੱਚ ਸੰਪੂਰਣ ਦੇਸ਼ ਵਿੱਚ ਇਕੱਠੇ ਗੋਬਰਧਨ ਯੋਜਨਾ ਦੇ ਉਦਘਾਟਨ ਮੌਕੇ ‘ਤੇ ਕਹੀ। ਇਸ ਮੌਕੇ ‘ਤੇ ਕੇਂਦਰੀ ਪੇਜਲ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ ਅਤੇ ਕੇਂਦਰੀ ਪੇਜਲ ਅਤੇ ਸਫਾਈ ਰਾਜ ਮੰਤਰੀ ਐਸ.ਐਸ. ਆਹਲੂਵਾਲੀਆ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਤੋਂ ਗੋਬਰਧਨ ਯੋਜਨਾ ਦਾ ਸ਼੍ਰੀਗਣੇਸ਼ ਹੋਇਆ ਹੈ। ਇਸ ਯੋਜਨਾ ਦੀ ਸ਼ੁਰੂਆਤ ਲਈ ਹਰਿਆਣਾ ਨੂੰ ਚੁਣਨ ‘ਤੇ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਪੇਜਲ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨਾ ਨੇ ਕਿਹਾ ਕਿ ਅਸੀ ਸਾਰੇ ਉਲਝਣ ਵਿੱਚ ਸਨ ਕਿ ਇਸ ਯੋਜਨਾ ਦਾ ਨਾਂਅ ਗੋਬਰ ਤੋਂ ਹੈ, ਲੋਕ ਕਿਵੇਂ ਇਸ ਨੂੰ ਅਪਨਾਉਣਗੇ, ਲੇਕਿਨ ‘ਗੋਬਰ’ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਇਸ ਨੂੰ ਇੱਕ ਸਰੋਤ ਦੇ ਰੂਪ ਵਿੱਚ ਲਿਆ ਗਿਆ ਹੈ। ਉਨਾ ਨੇ ਕਿਹਾ ਕਿ ਗੋਬਰ ਦਾ ਮਤਲਬ ਹੈ – ਗੈਲਵੋਨਾਇਜਿੰਗ ਆਰਗੇਨਿਕ ਬਾਇਯੋ ਐਗਰੋ ਰਿਸੋਰਸਿਸ। ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਇੱਕ ਦੇ ਬਾਅਦ ਇੱਕ ਦੇਸ਼ ਨੂੰ ਵੱਖ-ਵੱਖ ਯੋਜਨਾਵਾਂ ਦਿੱਤੀ ਹਨ ਅਤੇ ਹਰ ਯੋਜਨਾ ਦੇ ਪਿੱਛੇ ਇੱਕ ਭਾਵ ਹੈ। ਉਨਾ ਨੇ ਕਿਹਾ ਕਿ ਅੱਜ ਕਰਨਾਲ ਤੋਂ ਗੋਬਰਧਨ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸ ਦੇ ਪਿੱਛੇ ਵੀ ਇੱਕ ਭਾਵ ਹੈ ਅਰਥਾਤ ਵੇਸਟ ਟੂ ਗੋਲਡ, ਯਾਨੀ ਗੰਦਗੀ ਤੋਂ ਪੈਸਾ ਜਾਂ ਸਰੋਤ ਨੂੰ ਉਪਜਾਇਆ ਜਾ ਸਕਦਾ ਹੈ। ਇਸ ਤੋਂ ਜਿੱਥੇ ਸਫਾਈ ਹੋਵੇਗੀ ਉਥੇ ਹੀ ਕਿਸਾਨਾਂ ਦੀ ਕਮਾਈ ਵੀ ਵਧੇਗੀ। ਉਨਾ ਨੇ ਕਿਹਾ ਕਿ ਗੋਬਰਧਨ ਯੋਜਨਾ ਰਾਹੀਂ ਵੇਸਟ ਤੋਂ ਬਾਇਓ ਏਨਰਜੀ, ਸੀ.ਐਨ.ਜੀ., ਗੈਸ ਅਤੇ ਕੰਪੋਸਟ ਖਾਦ ਦੀ ਅਵਧਾਰਣਾ ਕੀਤੀ ਗਈ ਹੈ, ਜਿਸ ਦੇ ਨਾਲ ਲੋਕਾਂ ਨੂੰ ਮੁਨਾਫ਼ਾ ਹੋਵੇਗਾ ਅਤੇ ਪਿੰਡ ਵਿੱਚ ਸਫਾਈ ਕਾਇਮ ਹੋਵੇਗੀ।
ਮੁੱਖ ਮੰਤਰੀ ਨੇ ਮੌਜੂਦ ਜਨਸਮੂਹ ਦੇ ਸਨਮੁਖ ਕੇਂਦਰੀ ਪੇਜਲ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ ਨੂੰ ਭਰੋਸਾ ਦਵਾਇਆ ਕਿ ਇਸ ਯੋਜਨਾ ਦੀ ਸ਼ੁਰੂਆਤ ਵੀ ਹਰਿਆਣਾ ਤੋਂ ਕੀਤੀ ਗਈ ਹੈ ਅਤੇ ਹਰਿਆਣਾ ਤੋਂ ਜਿਸ ਵੀ ਯੋਜਨਾ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਹ ਸਫਲ ਹੁੰਦੀ ਹੈ। ਅਸੀ ਇਸ ਯੋਜਨਾ ਨੂੰ ਵੀ ਸਫਲ ਕਰਕੇ ਦਿਖਾਵਾਂਗੇ ਅਤੇ ਜਲਦੀ ਹੀ ਇਸ ਦੀ ਰਿਪੋਰਟ ਭੇਜੀ ਜਾਵੇਗੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਮੁਹਿੰਮ ਵੀ ਹਰਿਆਣਾ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਇੰਨੀ ਸਫਲ ਰਹੀ ਕਿ ਅੱਜ ਪ੍ਰਦੇਸ਼ ਦਾ ਲਿੰਗਾਨੁਪਾਤ 850 ਤੋਂ ਵੱਧਕਰ 914 ਹੋ ਗਿਆ ਹੈ ਅਤੇ ਸਾਡਾ ਟੀਚਾ ਇਸ ਨੂੰ 950 ਦੇ ਪਾਰ ਲੈ ਜਾਣਾ ਹੈ। ਉਨਾ ਨੇ ਕਿਹਾ ਕਿ ਪਿਛਲੇ 14 ਅਪ੍ਰੈਲ ਤੋਂ 5 ਮਈ ਦੇ ਵਿੱਚ ਗ੍ਰਾਮ ਸਵਰਾਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ 8 ਪ੍ਰੋਗ੍ਰਾਮ ਸਫਲਤਾਪੂਰਵਕ ਆਯ’ੋਜਿਤ ਕੀਤੇ ਜਾ ਰਹੇ ਹਨ। ਕੇਂਦਰੀ ਪੇਜਲ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ ਨੇ ਪ੍ਰੋਗ੍ਰਾਮ ਵਿੱਚ ਬੁੱਧ ਪੂਰਨਮਾਸ਼ੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬਹੁਤ ਸੁਖਦ ਹੈ ਕਿਉਂਕਿ ਅੱਜ ਨਵੇਂ ਪ੍ਰਯੋਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨਾ ਨੇ ਹਰਿਆਣਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਆਰਿਆ ਸਮਾਜ ਅੰਦੋਲਨ ਦੀ ਸ਼ੁਰੂਆਤ ਹਰਿਆਣਾ ਤੋਂ ਹੋਈ ਸੀ, ਜਿਸ ਦੀ ਝਲਕ ਅੱਜ ਤੱਕ ਇੱਥੇ ਵਿਖਾਈ ਦਿੰਦੀ ਹੈ। ਉਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਾਨੂੰ ਬਦਲਾਅ ਕਰਣਾ ਹੈ ਅਤੇ ਉਸ ਨੂੰ ਸਵੀਕਾਰ ਵੀ ਕਰਣਾ ਹੋਵੇਗਾ। ਉਨਾ ਨੇ ਕਿਹਾ ਕਿ ਬਦਲਾਅ ਨੂੰ ਬਿਨਾਂ ਜਨਾਦੇਸ਼ ਦੇ ਨਹੀਂ ਕੀਤਾ ਜਾ ਸਕਦਾ। ਉਨਾ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਆਪ ਇਕ ਮੰਤਰੀ ਹਨ ਅਤੇ ਉਨਾ ਦੀ ਕੁੱਝ ਸੀਮਾਵਾਂ ਹਨ ਲੇਕਿਨ ਇੱਕ ਆਜ਼ਾਦ ਵਿਅਕਤੀ ਬਿਨਾਂ ਸ਼ਕਤੀਆਂ ਦੇ ਬਦਲਾਅ ਕਰ ਸਕਦਾ ਹੈ। ਉਨਾ ਨੇ ਮੌਜੂਦ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਤੁਸੀ ਸਫਲਤਾਪੂਰਵਕ ਇਸ ਕਾਰਜ ਨੂੰ ਅੰਜਾਮ ਦੇ ਸਕਦੇ ਹੋ।ਉਮਾ ਭਾਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਵਿਕਾਸ ਉਦੋਂ ਹੋਵੇਗਾ, ਜਦੋਂ ਜਨ ਅੰਦੋਲਨ ਹੋਵੇਗਾ। ਇਸ ਲਈ ਕਿਸੇ ਵੀ ਵਿਕਾਸ ਜਾਂ ਬਦਲਾਅ ਵਿੱਚ ਜਨਤਾ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੁੰਦੀ ਹੈ। ਉਨਾ ਨੇ ਆਜ਼ਾਦੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਨੂੰ ਆਜ਼ਾਦੀ ਉਦੋਂ ਮਿਲੀ ਜਦੋਂ ਆਜ਼ਾਦੀ ਦੀ ਜੰਗ ਵਿੱਚ ਸਾਰੇ ਵਿਅਕਤੀ ਜੁੜੇ। ਇਸ ਪ੍ਰਕਾਰ ਪਿੰਡ ਨੂੰ ਸਵੱਛ ਬਣਾਉਣ ਲਈ ਸਾਨੂੰ ਪਿੰਡ ਦੀ ਗੰਦਗੀ ਦਾ ਵਿਵਸਥਿਤ ਵਰਤੋ ਕਰਣਾ ਹੋਵੇਗਾ। ਉਨਾਂ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਦੇ ਤਹਿਤ ਦੇਸ਼ ਦੇ ਕੁੱਝ ਖੇਤਰ ਸ਼ੌ-ਫ਼ੀਸਦੀ ਖੁੱਲੇ ਵਿੱਚ ਪਖਾਨੇ ਮੁਕਤ ਹੋ ਗਏ ਹਨ, ਲੇਕਿਨ ਸਾਨੂੰ ਇਸ ਖੁੱਲੇ ਵਿੱਚ ਪਖਾਨੇ ਮੁਕਤ ਖੇਤਰਾਂ ਨੂੰ ਹੁਣ ਓ.ਡੀ.ਐਫ. ਪਲੱਸ ਦੇ ਵੱਲ ਵਧਾਉਣਾ ਹੈ ਅਤੇ ਇਨਾ ਪਿੰਡ ਨੂੰ ਸਵੱਛ ਅਤੇ ਨਿਰਮਲ ਪਿੰਡ ਬਣਾਉਣਾ ਹੈ। ਉਨਾ ਨੇ ਕਿਹਾ ਕਿ ਗੋਬਰਧਨ ਦਾ ਮਤਲਬ ਗੋਬਰ ਅਤੇ ਠੋਸ ਵੇਸਟ ਦਾ ਪ੍ਰਬੰਧਨ ਕਰਣਾ ਹੈ ਅਤੇ ਇਸ ਵਿੱਚ ਨਵਾਂ ਜੋ ਪ੍ਰਯੋਗ ਹੋਵੇਗਾ, ਉਹ ਰਸੋਈ ਗੈਸ ਦਾ ਨਿਰਮਾਣ ਹੋਵੇਗਾ। ਉਨਾ ਨੇ ਕਿਹਾ ਕਿ ਸਾਨੂੰ ਨਵੇਂ-ਨਵੇਂ ਵਿਚਾਰ ਅਤੇ ਸੋਚ ਨੂੰ ਸ੍ਰਜਿਤ ਕਰਣਾ ਹੋਵੇਗਾ। ਇਸ ਕੜੀ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਸੇਵਕ ਦਸਿਆ ਹੈ। ਇਸ ਲਈ ਉਨਾ ਨੇ ਸਿਵਲ ਸਰਵਿਸਿਜ ਦੇ ਅਧਿਕਾਰੀਆਂ ਤੋ ਅਪੀਲ ਕਰਦੇ ਹੋਏ ਕਿਹਾ ਕਿ ਤੁਸੀ ਆਜ਼ਾਦ ਭਾਰਤ ਵਿੱਚ ਹੋ ਇਸ ਲਈ ਜਿਲੇ ਦਾ ਕਲੈਕਟਰ ਵੀ ਜਿਲੇ ਦਾ ਪਹਿਲਾ ਸੇਵਕ ਹੈ। ਉਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਬਾਦੀ ਬੋਝ ਹੀ ਨਹੀਂ ਹੋ ਸਕਦੀ , ਆਧਾਰ ਵੀ ਬੰਨ ਸਕਦੀ ਹੈ ਅਰਥਾਤ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਦੇ ਢਾਈ ਸੌ ਕਰੋੜ ਹੱਥ ਕੰਮ ਕਰਣਗੇ ਤਾਂ ਦੇਸ਼ ਬੁਲੰਦੀਆਂ ‘ਤੇ ਹੋਵੇਗਾ। ਉਨਾ ਨੇ ਕਿਹਾ ਕਿ ਅਸੀ ਸਾਰਿਆਂ ਨੂੰ ਭਾਰਤ ਮਾਤਾ ਨੂੰ ਪਰਮ ਵੈਭਵ ਤੱਕ ਪੰਹੁਚਾਉਣਾ ਹੈ। ਇਸ ਲਈ ਸਾਨੂੰ ਭਾਰਤ ਦੇ ਵਿਅਕਤੀ, ਜਮੀਨ, ਜੰਗਲ ਆਦਿ ਨਾਲ ਭਾਰਤ ਨੂੰ ਸਿਰਮੌਰ ਬਣਾਉਣ ਲਈ ਹੁੰਕਾਰ ਭਰਨੀ ਹੈ। ਉਨਾ ਨੇ ਕਿਹਾ ਕਿ ਸਾਨੂੰ ਰਾਸ਼ਟਰ ਕੇਂਦ੍ਰਿਤ ਸੱਤਾ ਦਾ ਨਿਰਮਾਣ ਕਰਣਾ ਹੈ ਅਤੇ ਗੋਬਰਧਨ ਯੋਜਨਾ ਵੀ ਇਸ ਵਿਚਾਰਧਾਰਾ ਦਾ ਇੱਕ ਹਿੱਸਾ ਹੈ। ਇਸ ਤੋਂ ਪਹਿਲਾ, ਕੇਂਦਰੀ ਪੇਜਲ ਅਤੇ ਸਫਾਈ ਰਾਜ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਗੋਬਰਧਨ ਯੋਜਨਾ ਦੀ ਸ਼ੁਰੂਆਤ ਦੇ ਮੌਕੇ ‘ਤੇ 14 ਰਾਜਾਂ ਦੇ ਵਿਗਿਆਨੀ ਅਤੇ ਪ੍ਰਤਿਨਿੱਧੀ ਮੌਜੂਦ ਹਨ। ਉਨਾ ਨੇ ਭਗਵਾਨ ਗੌਤਮ ਬੁੱਧ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨਾ ਨੇ ਕਿਹਾ ਸੀ ਕਿ ਬਦਲਾਅ ਹੋ ਰਿਹਾ ਹੈ ਅਤੇ ਬਦਲਾਅ ਹੋ ਕੇ ਰਹੇਗਾ, ਇਸ ਲਈ ਸਾਨੂੰ ਪਸ਼ੂਧਨ ਦੇ ਗੋਬਰ ਤੋਂ ਸੋਨਾ ਕੱਢਣਾ ਹੈ। ਉਨਾ ਨੇ ਦਸਿਆ ਕਿ ਅਸੀਂ ਗੋਬਰ ਦੀ ਵਰਤੋ ਦੇ ਸਬੰਧ ਵਿੱਚ ਹੋਸ਼ਿਆਰਪੁਰ ਵਿੱਚ ਇੱਕ ਯੋਜਨਾ ਨੂੰ ਵੇਖਿਆ, ਜਿਸ ਦੇ ਨਾਲ ਗੋਬਰ ਗੈਸ ਦੇ ਨਾਲ-ਨਾਲ ਖਾਦ ਵੀ ਕੱਢੀ ਜਾ ਰਹੀ ਸੀ ਅਤੇ ਉੱਥੇ ਘਰ-ਘਰ ਜਾ ਕੇ ਗੋਬਰ ਇਕੱਠੇ ਕੀਤਾ ਜਾਂਦਾ ਹੈ। ਉਨਾ ਨੇ ਕਿਹਾ ਕਿ ਜੇਕਰ ਕੋਈ ਸੰਸਥਾ ਐਗਰੋ ਵੇਸਟ ਦੀ ਵਰਤੋ ਕਰੇਗੀ ਤਾਂ ਉਸ ਤੋਂ ਆਮਦਨੀ ਤਾਂ ਹੋਵੇਗੀ ਹੀ ਨਾਲ ਵਿੱਚ ਸਾਨੂੰ ਬਿਜਲੀ, ਗੈਸ ਅਤੇ ਹੋਰ ਸਰੋਤ ਵੀ ਪ੍ਰਾਪਤ ਹੋਣਗੇ।
ਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ, ਕੇਂਦਰੀ ਪੇਜਲ ਅਤੇ ਸਵੱਛਤਾ ਮੰਤਰੀ ਉਮਾ ਭਾਰਤੀ, ਕੇਂਦਰੀ ਪੇਜਲ ਅਤੇ ਸਫਾਈ ਰਾਜ ਮੰਤਰੀ ਐਸ.ਐਸ ਆਹਲੂਵਾਲੀਆ ਅਤੇ ਹੋਰ ਮਹਿਮਾਨਾਂ ਨੇ ਗੋਬਰਧਨ ਯੋਜਨਾ ਦੀ ਪਾਲਿਸੀ ਡਾਕਿਊ੍ਰਮੇਂਟ ਦਾ ਵੀ ਵਿਮੋਚਨ ਕੀਤਾ। ਕੇਂਦਰੀ ਪੇਜਲ ਅਤੇ ਸਫਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਸਮੀਰ ਕੁਮਾਰ ਨੇ ਧੰਨਵਾਦ ਕੀਤਾ। ਇਸ ਪ੍ਰੋਗ੍ਰਾਮ ਤੋਂ ਪਹਿਲਾਂ ਸਭਾਗਾਰ ਵਿਚ ਤਕਨੀਕੀ ਸ਼ੈਸ਼ਨ ਵੀ ਹੋਇਆ ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਨਿਧੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ‘ਤੇ ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਕਰਣਦੇਵ ਕੰਬੋਜ, ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

Send this to a friend