ਖੰਨਾ, 26 ਅਪ੍ਰੈਲ (ਕੇ ਐਲ ਸਹਿਗਲ)- ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਪੰਜਾਬ ਦੀ ਸੰਸਥਾਂ ਦੇ ਮੁੱਖ ਦਫਤਰ ਖੰਨਾ ਵਿਖੇ ਗਵਰਨਿੰਗ ਬਾਡੀ ਦੀ ਵਿਸ਼ੇਸ਼ ਮੀਟਿੰਗ ਕੌਮੀ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਮਿਸ਼ਨ ਵਲੋਂ ਪ੍ਰਸ਼ਾਸ਼ਨ ਨੂੰ ਵਾਰ-ਵਾਰ ਮੰਗ-ਪੱਤਰ ਦੇਣ ਦੇ ਬਾਵਜੂਦ ਕੋਈ ਵੀ ਲੋਕ-ਹਿੱਤ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਚੰਗੇ ਸੰਕੇਤ ਨਹੀਂ ਹਨ। ਮਿਸ਼ਨ ਦੇ ਅਹੁਦੇਦਾਰਾਂ ਵੱਲੋਂ ਪ੍ਰਸ਼ਾਸ਼ਨ ਨੂੰ ਕਰੜੇ ਹੱਥੀ ਲੈਂਦਿਆਂ ਨਿੰਦਾ ਕੀਤੀ ਕਿ ਸੰਸਥਾ ਵੱਲੋਂ ਮਜਬੂਰਨ ਉਚ ਅਧਿਕਾਰੀਆ ਨੂੰ ਸਬੂਤਾਂ ਸਮੇਤ ਸੂਚਿਤ ਕੀਤਾ ਜਾਵੇਗਾ। ਮਿਸ਼ਨ ਵੱਲੋਂ ਦੋ ਮਹੀਨੇ ਪਹਿਲਾ ਕਾਰਈਮ ਦੇ ਖਿਲਾਫ ਐਸ. ਐਸ. ਪੀ. ਸਾਹਿਬ ਨੂੰ ਲਿਖਤੀ ਜਾਣਕਾਰੀ ਦਿੱਤੀ ਗਈ ਸੀ। ਜਿਸ ’ਤੇ ਕੋਈ ਕਾਰਵਾਈ ਰਿਪੋਰਟ ਨਹੀਂ ਕੀਤੀ ਗਈ। ਜੇਕਰ ਇਸ ਤਰ੍ਹਾਂ ਕਾਰਵਾਈ ਚੱਲਦੀ ਰਹੀ ਤਾਂ ਕੋਈ ਵੀ ਕਰਾਇਮ ਦੇ ਖਿਲਾਫ ਅੱਗੇ ਨਹੀਂ ਆਵੇਗਾ ਅਤੇ ਕ੍ਰਾਈਮ ਨਹੀਂ ਰੁਕੇਗਾ। ਇਸ ਮੌਕੇ ਅਮਰਜੀਤ ਸਿੰਘ ਸੂਬਾ ਮੀਤ ਪ੍ਰਧਾਨ, ਦਿਲਬਾਗ ਸਿੰਘ ਜਰਨਲ ਸਕੱਤਰ, ਕੁਲਭੂਸ਼ਨ ਸ਼ਰਮਾ ਵਾਈਸ ਚੇਅਰਮੈਨ, ਕਮਲ ਨੰਦਾ ਮੀਤ ਪ੍ਰਧਾਨ ਲੁਧਿਆਣਾ, ਰਾਜਨ ਸੇਤੀਆ ਪ੍ਰਧਾਨ ਲੁਧਿਆਣਾ ਅਤੇ ਡਾ. ਯੁਗੇਸ਼ ਸੂਬਾ ਚੇਅਰਮੈਨ ਆਦਿ ਹਾਜ਼ਰ ਸਨ।