ਗਲਤ ਸਾਇਡ ਜਾ ਰਹੇ ਟਰੈਕਟਰ ਨੂੰ ਰੋਕਣ ’ਤੇ ਪਾੜੀ ਟਰੈਫਿਕ ਪੁਲਿਸ ਕਰਮਚਾਰੀ ਦੀ ਵਰਦੀ

ਫ਼ਰੀਦਕੋਟ, 26 ਅਪ੍ਰੈਲ (ਗੁਰਜੀਤ ਰੋਮਾਣਾ)- ਗਲਤ ਸਾਇਡ ਤੋਂ ਆ ਰਹੇ ਟਰੈਕਟਰ ਚਾਲਕ ਨੂੰ ਜਦੋਂ ਟਰੈਫਿਕ ਪੁਲਿਸ ਕਰਮਚਾਰੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੈਕਟਰ ਚਾਲਕ ਨੇ ਰੁਕਣ ਦੀ ਬਜਾਏ ਪੁਲਿਸ ਕਰਮੀ ਨੂੰ ਟਰੈਕਟਰ ਦੇ ਹੇਠਾਂ ਕੁਚਲਨ ਦੀ ਕੋਸ਼ਿਸ਼ ਕੀਤੀ,ਅਤੇ ਟਰੈਕਟਰ ਤੋਂ ਹੇਠਾਂ ਉਤਰਦੇ ਹੀ ਦੋਨਾਂ ਪਿਓ – ਪੁਤਾਂ ਨੇ ਟਰੈਫਿਕ ਪੁਲਿਸ ਕਰਮਚਾਰੀ ਦੇ ਨਾਲ ਹਥੋਂਪਾਈ ਸ਼ੁਰੂ ਕਰ ਦਿਤੀ । ਇਸ ਘਟਨਾ ਵਿਚ ਪੁਲਿਸ ਕਰਮਚਾਰੀ ਦੀ ਵਰਦੀ ਵੀ ਫਟ ਗਈ । ਇਸ ਪੂਰੀ ਘਟਨਾ ਨੂੰ ਉਥੇ ਮੌਜੂਦ ਕਿਸੇ ਵਿਅਕਤੀ ਨੇ ਮੋਬਾਇਲ ਵਿਚ ਰਿਕਾਰਡ ਕਰ ਲਿਆ ਅਤੇ ਉਸਦੇ ਬਾਅਦ ਇਹ ਵੀਡੀਓ ਵਾਇਰਲ ਕਰ ਦਿਤੀ ਗਈ । ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪੁਲਿਸ ਕਰਮਚਾਰੀ ਬਾਪ ਬੇਟੇ ਨੂੰ ਗਲਤ ਸਾਇਡ ਤੋਂ ਟਰੈਕਟਰ ਲਿਆਉਣ ਨੂੰ ਮਨਾ ਕਰ ਰਿਹਾ ਹੈ ਪਰ ਟਰੈਕਟਰ ਚਾਲਕ ਇਕ ਵੀ ਨਹੀਂ ਸੁਣ ਰਹੇ ਅਤੇ ਗਲਤ ਸਾਇਡ ਤੋਂ ਟਰੈਕਟਰ ਲੰਘਾਉਣ ਲਈ ਬਜਿਦ ਰਹੇ ਉਨ੍ਹਾਂ ਨੇ ਪੁਲਸਕਰਮੀ ਦੀ ਇਕ ਵੀ ਨਹੀ ਸੁਣੀ ਅਤੇ ਪੁਲਿਸ ਕਰਮੀ ਨੂੰ ਧਕਾ ਦੇਕੇ ਟਰੇਕਟਰ ਲੰਘਾਉਣ ਲਗੇ ਅਤੇ ਇਸ ਧਕਾ ਮੁਕੀ ਵਿਚ ਟਰੈਫਿਕ ਪੁਲਸ ਮੁਲਾਜਮ ਮੂਧੇ ਮੂੰਹ ਡਿਗ ਪਿਆ ਅਤੇ ਉਸ ਦੀ ਵਰਦੀ ਵੀ ਫਟ ਗਈ ਅਤੇ ਉਸ ਦੇ ਕੁਝ ਸਟਾਂ ਵੀ ਲਗੀਆਂ ਪਰ ਕਾਫੀ ਜਦੋ ਜਹਿਦ ਮਗਰੋਂ ਪੁਲਿਸ ਕਰਮੀਂ ਨੇ ਟਰੈਫਿਕ ਨਿਯਮ ਤੋੜਨ ਵਾਲੇ ਬਾਪ ਬੇਟੇ ਤੇ ਕਾਬੂ ਪਾ ਲਿਆ ਅਤੇ ਉਸੇ ਸਮੇਂ ਹੀ ਜਿਲ੍ਹਾ ਪੁਲਿਸ ਮੁਖੀ ਡਾ ਨਾਨਕ ਸਿੰਘ ਪਹੁੰਚ ਗਏ ਤਾਂ ਉਹਨਾਂ ਦੇ ਹੁਕਮਾਂ ਤੇ ਟਰੈਕਟਰ ਚਾਲਕ ਬਾਪ ਬੇਟੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਿੰਨਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

Send this to a friend