ਬੇਟੀ ਬਚਾਓ ਬਨਾਮ ਬਲਾਤਕਾਰੀ ਬਚਾਓ…

ਅਫਸੋਸ ਦਰ ਅਫਸੋਸ ਹਿੰਦੋਸਤਾਨ ਵਰਗੇ ਮਹਾਨ ਦੇਸ ਜਿਥੇ ਕਰੋੜਾ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅਨੇਕਾਂ ਭਗਤ, ਸੰਤ ਮਹਾਤਮਾ, ਮਹਾਪੁਰਸ਼, ਮਹਾਂਬਲੀ, ਸਿਖ ਗੁਰੂ ਸਾਹਿਬਾਨ ਇਸ ਪਵਿਤਰ ਧਰਤੀ ਉਪਰ ਪੈਦਾ ਹੋਏ ਅਤੇ ਵਡੇ-ਵਡੇ ਇਤਿਹਾਸ ਰਚੇ ਗਏ। ਅਜ ਓਸ ਧਰਤੀ ਉਤੇ ਰਬ ਰੂਪੀ ਮਾਸੂਮ ਬਚੀਆਂ ਨਾਲ ਦਰਿੰਦੇ ਦਰਿੰਦਗੀ ਕਰ ਰਹੇ ਹਨ, ਕਦੇ ਦੰਗਿਆਂ ਦੀ ਆੜ ਵਿਚ ਕਦੇ ਧਰਮਾਂ ਦੀ ਆੜ ਵਿਚ ਨੰਨੀਆ ਜਾਨਾ ਫਿਸ ਰਹੀਆਂ ਹਨ। ਮਾਸੂਮ ਆਸਿਫਾ ਦੀਆਂ ਚੀਕਾਂ ਕਸ਼ਮੀਰੀ ਪਹਾੜੀਆਂ ਨੂੰ ਲਤਾੜ ਦੀਆਂ ਹਿੰਦੋਸਤਾਨ ਦੇ ਕੋਨੇ-ਕੋਨੇ ‘ਚ ਵਸਦੀ ਮਨੁਖਤਾ ਨੂੰ ਸ਼ਰਮਿੰਦਾ ਕਰ ਰਹੀਆਂ ਹਨ, ਨੰਨੀ ਜਾਨ ਚੀਖ-ਚੀਖ ਕਿ ਇਨਸਾਫ-ਇਨਸਾਫ ਦੀ ਦੁਹਾਈ ਦਿੰਦੀ ਨਜਰ ਆਉਦੀ ਹੈ, ਪਰ ਅਫਸੋਸ ਇਨਸਾਫ ਦਵਾਉਣ ਵਾਲੇ ਤਾ ਦਰਿੰਦਗੀ ਦੀ ਖੂਨੀ ਦਹਿਲੀਜ਼ ਪਾਰ ਕਰ ਚੁਕੇ ਹਨ, ਇਕ ਹੋਰ ਆਸਿਫਾ ਦੀ ਭਾਲ ‘ਚ ਹਬਸੀ ਹੋਏ ਨੰਨ੍ਹੀਆ ਛਾਵਾਂ ਨੂੰ ਅਖਾਂ ਪਾੜ-ਪਾੜ ਕਿ ਤਾੜ ਰਹੇ ਹਨ, ਫਿਰ ਦਰਿੰਦਿਆਂ ਤੋ ਇਨਸਾਫ ਦੀ ਮੰਗ ਕਿਵੇ ਕੀਤੀ ਜਾ ਸਕਦੀ ਹੈ।।
ਦੂਸਰੇ ਪਾਸੇ ਧਰਮਾਂ ਦੇ ਪੈਰੋਕਾਰਾਂ ਆਪਸੀ ਕਾਟੋ-ਕਲੇਸ਼ ਵਿਚ ਰੁਝੇ ਹੋਏ ਹਨ, ਮੰਦਰਾਂ, ਮਸਜਿਦਾਂ ਕਦੀ ਫਿਲਮਾਂ ਦੇ ਰੌਲੇ, ਉਹਨਾ ਕੋਲ ਭਲਾ ਕਿਥੇ ਵਿਹਲ ਨੰਨ੍ਹੀ ਆਸਿਫਾ ਦੀ ਵਿਲਕਦੀ ਰੂਹ ਖਾਤਿਰ ਦੋ ਸਬਦ ਬੋਲ ਦੇਣ, ਡਰ ਲਗਦਾ ਕਿਤੇ ਪਥਰ ਦਾ ਤਰਾਸਿਆ ਸੋਹਣਾ ਭਗਵਾਨ ਹੀ ਨਾ ਖਫਾ ਹੋ ਜਾਏ ! ਜਿਹੜਾ ਆਸਿਫਾ ਨੂੰ ਤੜਫਦਿਆ ਦੇਖ ਗੂੰਗਾ ਬਣਿਆ ਖਲੋਤਾ ਰਿਹਾ !!
…ਆਸਿਫਾ ਤੂੰ ਸਾਨੂੰ ਮਾਫ ਕਰੀ ਤੇਰੇ ਲਈ ਤਾ ਪੂਰਾ ਮੁਲਖ ਤਰਲੋ ਮਛੀ ਹੋ ਰਿਹਾ ਕਾਸ ਅਸੀ ਵੀ ਦੋ ਸਬਦ ਬੋਲ ਸਕਦੇ ਪਰ ਅਫਸੋਸ ਦਰ ਅਫਸੋਸ ਸਾਡੀਆਂ ਅਪਣੀਆ ਆਸਿਫਾ ਦੇ ਚਿਹਰੇ ਵਲ ਵੇਖ ਕਿ ਕੰਬਣੀ ਜਿਹੀ ਛੁਟ ਜਾਦੀ ਹੈ ਕਿਤੇ…. ਨਾ ਹੋ ਜਾਵੇ, ਕਿਤੇ ਓਸ ਨੂੰ ਅਮਰੀਕਾ ਦਾ ਹਰਾ ਕਾਰਡ ਮਿਲਦਿਆਂ ਰਹਿ ਹੀ ਨਾ ਜਾਵੇ ! ਮਾਫ ਕਰੀ ਬਚੀ ਆਸਿਫਾ ਅਸੀ ਬਹੁਤੇ ਰੁਝੇ ਹੋਏ ਹਾ ਓਧਰ ਮਾਇਆ ਦੇ ਢੇਰ ਅਵਾਜਾ ਮਾਰ ਰਹੇ ਹਨ ਚੰਗਾ ਫਿਰ ਰਬ ਰਾਖਾ ਥੋੜੀ ਕਾਹਲੀ ‘ਚ ਹਾ ਮਾਇਆ ਦਾ ਹਿਸਾਬ ਵੀ ਤਾ ਲਾਉਣਾ ਏ!! ਇਨਸਾਫ ਮਿਲਣਾ ਜਾ ਸਥਾਨਕ ਲੋਕਾਂ ਦਾ ਹਾ ਦਾ ਨਾਹਰਾ ਤਾ ਕੋਹਾਂ ਦੂਰ ਦੀ ਗਲ ਸੀ। ਅਫਸੋਸ ਕੁਤੀੜ ਚੋਰਾ ਨਾਲ ਰਲੀ ਹੋਈ ਸੀ ! ਇਨਸਾਫ ਕਿਥੋਂ ਮਿਲਣਾ ਸੀ, ਦਰਿੰਦੇ ਮਾਝੀ ਰਾਮ ਨਾਮੀ ਡਿਕਟੇਟਰ ਜਿਹੜਾ ਕਠੂਆ ਇਲਾਕੇ ਦੇ ਮੰਦਰਾਂ ਦਾ ਪੁਜਾਰੀ ਕਰਤਾ ਧਰਤਾ, ਚੌਧਰੀ ਰਾਜਸੀ ਰਸੂਖ ਵਾਲਾ ਆਦਮੀ ਹੈ ਜੋ ਗਰੀਬ ਵਣਜਾਰੇਆ ਨੂੰ ਉਥੋਂ ਖਦੇੜਣਾ ਚਾਹੁੰਦਾ ਸੀ ਪਹਿਲਾਂ ਵੀ ਕਈ ਵਾਰ ਕੋਝੀਆਂ ਚਾਲਾਂ ਚਲ ਚੁਕਾ ਸੀ ਆਪ ਹਿੰਦੂ ਹੋਣ ਦੇ ਫਕਰ ’ਚ ਦੁਤ ਮੁਸਲਿਮ ਵਣਜਾਰੇਆ ਨੂੰ ਪਸੰਦ ਨਹੀ ਸੀ ਕਰਦਾ ਪਰ ਆਸਿਫਾ ਦੇ ਅਬਾ ਦੇ ਕਹਿਣ ਮੁਤਾਬਕ ਓਹਨਾਂ ਨੂੰ ਇਹ ਨਹੀ ਸੀ ਪਤਾ ਕਿ ਸਪ ਅੰਦਰੋ-ਅੰਦਰੀ ਜਾਹਿਰ ਘੋਲ ਰਿਹਾ ਹੈ। ਮਾਸੂਮਾਂ ਨੂੰ ਡਸਣ ਦੀ ਤਿਆਰੀ ਵਿਚ ਹੈ, ਮਾਝੀ ਰਾਮ ਅਤੇ ਉਸ ਦੇ ਪੁਤਰ, ਭਤੀਜੇ, (ਦਰਿੰਦੇ ਹੈਵਾਨ ਮਾਝੀ ਰਾਮ, ਵਿਸ਼ਾਲ, ਤਿਲਕ ਰਾਜ, ਦੀਪਕ ਖੰਜੂਰੀਆ) ਇਕ ਦੋਸਤ ਅਤੇ ਇਕ ਨਾਪੁਸ ਪੁਲਿਸ ਵਾਲਾ ਦੀਪਕ ਖੰਜੂਰੀਆ ਸਮੇਤ ਸਾਰਿਆਂ ਨੇ ਦਰਿੰਦਗੀ ਭਰਿਆ ਕਾਰਾ ਕੀਤਾ, ਹਬਸ਼ੀਆ ਨੇ ਮਾਸੂਮ ਨੂੰ ਨਸ਼ੀਲੀਆਂ ਦਵਾਈਆਂ ਦੇ ਕਿ ਕਈ ਦਿਨਾਂ ਤਕ ਵਾਰ-ਵਾਰ ਬਲਾਤਕਾਰ ਕੀਤਾ ਹੈਵਾਨਾ ਨੇ ਅਪਣੀ ਹਬਸ ਪੂਰੀ ਕਰ ਕਿ ਨੰਨ੍ਹੀ ਜਾਨ ਨੂੰ ਗਲਾ ਘੁਟ ਕੇ ਮਾਰ ਦਿਤਾ, ਮਰੀ ਪਈ ਮਾਸੂਮ ਦੇ ਸਿਰ ਵਿਚ ਪਥਰ ਮਾਰ-ਮਾਰ ਕਿ ਆਖਰੀ ਰਤ ਨੁਚੜ ਜਾਣ ਤਕ ਤਸਲੀ ਕੀਤੀ। ਨਾਪੁਸ ਪੁਲਿਸ ਵਾਲਾ ਦੀਪਕ ਖੰਜੂਰੀਆ ਨੇ ਮਰੀ ਪਈ ਮਾਸੂਮ ਨਾਲ ਦੁਆਰਾ ਬਲਾਤਕਾਰ ਕੀਤਾ। ਕਿੰਨੀ ਸ਼ਰਮ ਦੀ ਗਲ ਹੈ ਦਰਿੰਦੇਆ ਨੇ ਇਨਸਾਨੀਅਤ ਨੂੰ ਲਹੂ ਲੁਹਾਣ ਕਰ ਦਿਤਾ ਇਕ ਆਮ ਆਦਮੀ ਅਪਣੇ ਆਪ ਨੂੰ ਇਨਸਾਨ ਕਹਿਣ ਤੋਂ ਵਰਜਦਾ ਨਜ਼ਰ ਆ ਰਿਹਾ ਹੈ ਜਦੋ ਹੈਵਾਨਾ ਦੀ ਗਲ ਚੇਤੇ ਆਉਦੀ ਹੈ ਤਾ ਖੂਨ ਖੋਲ੍ਹਣ ਲਗ ਪੈਦਾ ਹੈ ਮਾਸੂਮ ਦੀਆਂ ਚੀਕਾਂ ਇਨਸਾਨੀਅਤ ਨੂੰ ਸਰਮਸਾਰ ਕਰ ਰਹੀਆਂ ਹਨ, ਪੂਰੇ ਵਿਸ਼ਵ ਵਿਚ ਦਰਿੰਦੇਆ ਨੇ ਹਿੰਦੋਸਤਾਨ ਦੀ ਮਿਟੀ ਪਲੀਤ ਕਰ ਦਿਤੀ।
ਓਧਰ ਚੌਧਰ ਦੇ ਨਸੇ ਵਿਚ ਘੂੰਕਰ ਮੌਜੂਦਾ ਹਕੂਮਤ ਧਰਮਾਂ ਦਾ ਪਖ ਪੂਰ ਰਹੀ ਹੈ, ਲੰਬਾ ਸਮਾ ਲਘ ਜਾਣ ਤੇ ਆਸਿਫਾ ਦੀ ਤੜਫਦੀ ਵਿਲਕਦੀ ਰੂਹ ਨੂੰ ਇਨਸਾਫ ਨਹੀ ਮਿਲਿਆ, ਸਗੋ ਸੜਕਾਂ ਤੇ ਤਿਰੰਗਾ ਮਾਰਚ ਕਰਕਿ ਦਰਿੰਦੇਆ ਦਾ ਪਖ ਪੂਰ ਰਹੇ ਹਨ, ਜਨਤਾ ਨੂੰ ਨਿਆਂ ਦਬਾਉਣ ਵਾਲਾ ਵਕੀਲਾਂ ਦਾ ਟੋਲਾ ਦਰਿੰਦੇਆ ਦੇ ਹਕ ਵਿਚ ਪੂਤਲੇ ਫੂਕ ਰਿਹਾ ਹੈ। ਦੂਸਰੇ ਪਾਸੇ ਗੂੰਗਾ; ਬਹਿਰਾ ਨਿਜਾਮ ਮੇਕ ਇਨ ਇੰਡੀਆ ਦੇ ਸਪਨਿਆ ਵਿਚ ਠਨੀਰਵ ਬੈਂਕ ਲੁਟੇਰਿਆਂ ਨਾਲ ਹਿਸਾ ਪਤੀ ਦੇ ਹਿਸਾਬ ਕਿਤਾਬ ’ਚ ਮਸ਼ਰੂਫ ਹੈ।।
ਊਨਾ ( ਉਤਰ ਪ੍ਰਦੇਸ਼ ) ਯੋਗੀ ਜੀ ਦੀ ਸਾਧੂ ਰੰਗੀ ਸਰਕਾਰ ’ਚ ਦਿਨ ਦਿਹਾੜੇ ਮਾਸੂਮਾ ਨਾਲ ਬਲਾਤਕਾਰ ਹੋ ਰਹੇ ਹਨ। 4 ਮਈ 2017 ਦੇ ਕਾਲੇ ਦਿਨ ਇਕ ਹੋਰ ਮਾਸੂਮ ਨਾਲ ਬਲਾਤਕਾਰ ਹੋਇਆ ਜਿਸ ਨੂੰ ਬੀਜੇਪੀ ਸਰਕਾਰ ਦੇ ਪੈਰੋਕਾਰ ਬੇਟੀ ਬਚਾਓ ਦਾ ਢਡੋਰਾ ਪਿਟਣ ਵਾਲੇ ਉਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸੇਂਗਰ, ਭਰਾ ਅਨਿਲ ਸੇਂਗਰ ਅਤੇ ਕਈ ਹੋਰ ਨਾਪੁਸ ਲੋਕਾ ਨੇ ਲੜਕੀ ਨਾਲ ਬਲਾਤਕਾਰ ਕੀਤਾ, ਬਾਅਦ ਵਿਚ ਲੜਕੀ ਦੇ ਪਿਤਾ ਨੂੰ ਜੇਲ੍ਹ ਵਿਚ ਕੁਟ-ਕੁਟ ਕੇ ਮਾਰ ਦਿਤਾ, ਸ਼ੋਸ਼ਲ ਮੀਡੀਆ ਤੇ ਹੋਈਆਂ ਵਾਇਰਲ ਵੀਡੀਓ ਵਿਚ ਕੁਝ ਪੁਲਿਸ ਵਾਲੇ ਗਰੀਬ ਬਾਪ ਤੇ ਹਸ ਰਹੇ ਹਨ ਅਤੇ ਮਾਰਨ ਤੋ ਬਾਅਦ ਨਿਢਾਲ ਪਈ ਲਾਸ ਤੋ ਰਾਜ਼ੀਨਾਮੇ ਤੇ ਅਗੂਠੇ ਲਵਾ ਰਹੇ ਹਨ, ਇਹੋ ਜਿਹੇ ਕਾਰੇ ਨੂੰ ਇਜ਼ਾਮ ਦਿੰਦਿਆਂ ਦਰਿੰਦੇਆ ਦੇ ਹਿਰਦੇ ਨੇ ‘ਚੂ ਨਹੀ ਕੀਤੀ ਭੂਰੇ ਭਾਰਤ ਦੀ ਮਨੁਖਤਾ ਸਰਮਸਾਰ ਹੋ ਗਈ, ਓਧਰ ਜਦ ਮੁਖ ਮੰਤਰੀ ਯੋਗੀ ਨੂੰ ਪੁਛਿਆ ਗਿਆ ਤਾ ਜਨਾਬ ਦਾ ਜੁਆਬ ਸੀ ਕਿ ਕੁਲਦੀਪ ਸਿੰਘ ਸੇਂਗਰ ਦੇ ਖਿਲਾਫ ਹਲੀ ਤਕ ਕੋਈ ਸਬੂਤ ਨਹੀ ਮਿਲਿਆ ਇਸ ਕਰਕੇ ਕਾਰਵਾਈ ਨਹੀਂ ਹੋ ਸਕਦੀ, ਦੂਸਰੇ ਪਾਸੇ ਉਤਰ ਪ੍ਰਦੇਸ਼ ਦੇ ਮੌਜੂਦਾ ਮੰਤਰੀ ਦਰਿੰਦੇ ਕੁਲਦੀਪ ਸਿੰਘ ਸੇਂਗਰ ਦੀ ਮਦਦ ਲਈ ਸੜਕਾਂ ਉਪਰ ਤਿਰੰਗਾ ਮਾਰਚ ਕਰ ਰਹੇ ਹਨ। ਇਹ ਅਤਿਅੰਤ ਸਮੁਚੇ ਭਾਰਤ ਲਈ ਸਰਮਸਾਰ ਕਰਨ ਵਾਲੀ ਗਲ ਹੈ। ਮੁਖ ਮੰਤਰੀ ਯੋਗੀ ਜੀ ਸਾਧੂ ਰੰਗੇ ਲਿਬਾਸ ਪਾ ਕਿ ਪਤਾ ਨਹੀ ਕੀ ਸਾਬਿਤ ਕਰਨਾ ਚਾਹੁੰਦੇ ਹਨ, ਬਾਂਹ ਯੋਗੀ ਜੀ ਚੋਣਾ ਤੋ ਪਹਿਲਾਂ ਤਾ ਸਾਧੂ ਰੰਗੇ ਢੋਗ ਰਚਦੇ ਸੀ ਆਖੇ ਬੇਟੀ ਬਚਾਓ, ਬੇਟੀ ਪੜਾਓ, ਹੁਣ ਨਾਪੁਸ ਬਣੇ ਕਿਉ ਬੈਠੇ ਹੋ…?
ਗਲ ਇਥੇ ਖਤਮ ਨਹੀਂ ਹੁੰਦੀ ਅਸਲ ’ਚ ਹਿੰਦੋਸਤਾਨ ਦੀ ਤਕਦੀਰ ਹੀ ਮਾੜੀ ਹੈ ਵਾਗਡੋਰ ਨਾਪੁਸ ਲੋਕਾਂ ਦੇ ਹਥ ਫੜਾ ਦਿਤੀ, ਇਥੇ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀਆਂ ਸਭ ਮਾਸੂਮਾਂ ਦੀਆ ਦੁਸ਼ਮਣ ਸਾਬਿਤ ਹੋਈਆਂ, ਨਿਰਭੈ ਗੈਂਗਰੇਪ 16 ਦਸੰਬਰ 2012 ਨੂੰ ਦਿਲੀ 23 ਸਾਲ ਦੀ ਇਕ ਲੜਕੀ ਜੋ ਅਪਣੇ ਕਾਲਜ ਦੇ ਇਕ ਦੋਸਤ ਨਾਲ ਬਸ ਵਿਚ ਸਫਰ ਕਰ ਰਹੀ ਸੀ। ਉਸ ਨੂੰ ਛੇ ਦਰਿੰਦੇਆ ਨੇ ਚਲਦੀ ਬਸ ਵਿਚ ਨੋਚ-ਨੋਚ ਕਿ ਖਾ ਲਿਆ ਸੀ ਪਰ ਕਾਂਡਰਸ ਦੀ ਸੁਤੀ ਸਰਕਾਰ ਓਸ ਵੇਲੇ ਵੀ ਜਨਤਾ ਨੇ ਸੜਕਾਂ ’ਤੇ ਉਤਰ ਕਿ ਜਗਾਇਆ ਸੀ, ਸਿਆਸੀ ਸਟੰਟ ਬੀਜੇਪੀ ਵਾਲਿਆਂ ਨੇ ਸੜਕਾਂ ਤੇ ਬੇਟੀ ਬਚਾਓ ਦੀ ਜੁਮਲੇਬਾਜੀ ਕੀਤੀ ਪਰ ਅਫਸੋਸ ਜਦੋ ਅਪਣੀ ਵਾਰੀ ਆਈ ਤਾ ਆਪ ਹੀ ਦਰਿੰਦੇ ਬਣ ਕਿ ਮਾਸੂਮਾਂ ਨੂੰ ਡਸਣ ਲਗ ਪਏ। ਸਕਤੀ ਮਿਲ ਗੈਂਗਰੇਪ 2013 ਵਿਚ 22 ਸਾਲਾ ਪਤਕਾਰ ਲੜਕੀ ਜਿਹੜੀ ਅੰਗ੍ਰੇਜ਼ੀ ਭਾਸ਼ਾ ਤੇ ਕੰਮ ਕਰਦੀ ਸੀ।
ਬਦਕਿਸਮਤੀ ਕੁਤੀੜ ਨੇ ਨੋਚ-ਨੋਚ ਕਿ ਖਾ ਲਿਆ ਸੀ। ਓਸ ਸਮੇ ਬੀਜੇਪੀ ਨੇ ਵਖਰੇ ਕਾਨੂੰਨ ਬਣਾਉਣ ਦਾ ਦਾਵਾ ਕੀਤੀ ਸੀ ਪਰ ਮੰਦਭਾਗੀ ਕਾਨੂੰਨ ਬਣੇ ਫਾਇਲਾ ਤਕ ਸੀਮਤ ਰਹਿ ਗਏ। 2014 ਉਤਰ ਪ੍ਰਦੇਸ ਦੋ ਮਾਸੂਮਾਂ ਨਾਲ ਬਲਾਤਕਾਰ ਹੋਇਆ ਜੋ ਹਲੀ ਮਸਾ 14 ਤੇ 16 ਸਾਲ ਦੀਆ ਸਨ ਪਰ ਬਦਕਿਸਮਤੀ ਨੂੰ ਅੰਨੇ ਕਾਨੂੰਨ ਨੇ ਇਨਸਾਫ ਦੇਣ ਦੀ ਬਜਾਏ ਮਾਸੂਮਾਂ ਉਪਰ ਦੋਸ ਮੜ੍ਹ ਦਿਤਾ। 29 ਮਾਰਚ 2016 ਨੂੰ ਇਕ ਦਲਿਤ ਲੜਕੀ ਨਾਲ ਬਲਾਤਕਾਰ ਕਰਨ ਤੋ ਬਾਅਦ ਉਸ ਦੀ ਲਾਸ ਹੋਸਟਲ ਦੀ ਪਾਣੀ ਵਾਲੀ ਟੈਂਕੀ ਵਿਚ ਛੁਟ ਦਿਤੀ। ਮਾਰਚ 2013 ਦੇ ਦਿਨ ਇਕ ਸੈਲਾਨੀ ਸਵਿਸ ਜੋੜਾਂ ਜੋ ਓਛਹਾ ਤੋ ਆਗਰਾ ਤਕ ਸਾਈਕਲ ਯਾਤਰਾ ਕਰਨ ਨਿਕਲਿਆ ਸੀ ਪਰ ਬਦਕਿਸਮਤੀ ਨੂੰ ਰਸਤੇ ‘ਚ ਪੈਂਦੇ ਦਤੀਆ ਜਿਲੇ ਦੇ ਇਕ ਪਿੰਡ ਵਿਚ ਅਠ ਦਰਿੰਦੇਆ ਨੇ ਪਤੀ ਦੇ ਸਾਹਮਣੇ ਬਲਾਤਕਾਰ ਕੀਤਾ ਅਤੇ ਗੋਰੇ ਪਤੀ ਨੂੰ ਬੇਰਹਿਮੀ ਨਾਲ ਕੁਟਿਆ ਮਾਰਿਆ ਗਿਆਂ ਸੀ। ਦੋਸਤੋ ਇਹ ਦਾਸਤਾਨ ਬਹੁਤ ਲਬੀ ਹੈ ਇਥੇ ਕਿਤੇ ਮੁਕਣ ਵਾਲੀ ਨਹੀ, ਇਕ ਪਾਸੇ ਭਾਰਤ ਵਿਚ ਔਰਤ ਨਾਲ ਬਲਾਤਕਾਰ ਚੋਥਾ ਸਭ ਤੋ ਵਡਾ ਅਪਰਾਧ ਹੈ ਪਰ ਦੂਸਰੇ ਪਾਸੇ ਐਨ.ਸੀ.ਆਰ.ਬੀ, ਦੀ ਰਿਪੋਰਟ ਮੁਤਾਬਕ ਸਾਲ 2016 ਵਿਚ ਮਾਪੇ ਗਏ ਸਮੁਚੇ ਭਾਰਤ ਵਿਚ ਅਪਰਾਧ 2.6 ਫ਼ੀਸਦੀ ਸਨ ਅਤੇ ਬਲਾਤਕਾਰ ਦੇ ਕੇਸ 12.4 ਦਰਜ ਹੋਏ ਸਨ। ਇਕਲੀਆ ਔਰਤਾਂ ਦੇ ਮਾਮਲੇ ਸਲਾ 2016 ਵਿਚ 14.5 ਫ਼ੀਸਦੀ ( 49,262 ) ਦਰਜ ਹੋਏ ਸਨ। ਇਕਲੇ ਉਤਰ ਪ੍ਰਦੇਸ਼ ਵਿਚ 4,889 ਹਤਿਆ ਦੇ ਮਾਮਲਿਆਂ ਦੀ ਰਿਪੋਰਟ ਮਿਲੀ ਸੀ ਅਤੇ ਕੌਮੀ ਰਾਜਧਾਨੀ ਹੋਰ 19 ਵਡੇ ਸਹਿਰਾਂ ਵਿਚ ਲਗਭਗ 40 ਫੀਸਦੀ ਬਲਾਤਕਾਰਾਂ ਦੇ ਕੇਸ ਦਰਜ ਕੀਤੇ ਗਏ ਸਨ। ਇਹਨਾ ਸਭ ਅੰਕੜਿਆਂ ਨੂੰ ਦੇਖਦਿਆਂ ਸਾਲ 015 ਵਿਚ ਬਲਾਤਕਾਰ ਦੇ ਮਾਮਲੇ 34,651 ਕੇਸਾਂ ਵਿਚ 12.4 ਫੀਸਦੀ ਦਾ ਵਾਧਾ ਹੋਇਆ, ਜਦਕਿ ਸਾਲ 016 ਵਿਚ 38,947 ਮਾਮਲੇ ਦਰਜ ਹੋਏ ਸਨ, ਮਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿਚ ਦੇਸ ਭਰ ਤੋ ਜਿਆਦਾ ਬਲਾਤਕਾਰ ਦੇ ਮਾਮਲੇ 4,882 ਕੇਸਾਂ ( 12.5 ਫ਼ੀਸਦੀ ) ਅਤੇ 4,816 ( 12.4 ਫ਼ੀਸਦੀ ) ਮਾਮਲੇ ਸਾਹਮਣੇ ਆਏ ਮਹਾਰਾਸ਼ਟਰ ਵਿਚ 4,189 ( 10.7 ਫ਼ੀਸਦੀ ) ਕੌਮੀ ਰਾਜਧਾਨੀ ਦਿਲੀ ਵਿਚ ਕੌਮੀ ਔਸਤ 77.2 ਦੇ ਮੁਕਾਬਲੇ 182.1 ਦਾ ਸਭ ਤੋ ਵਧ ਅਪਰਾਧ ਦਰਜ ਕੀਤਾ ਗਿਆ।। ਪਿਛਲੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਰੁਧ ਅਪਰਾਧਾਂ ਵਿਚ 2015 ਵਿਚ 94,172 ਦੇ ਮੁਕਾਬਲੇ 2016 ਵਿਚ 1,0,958 ਦਾ ਵਡਾ ਵਾਧਾ ਹੋਇਆ ਸੀ। ਅਜ ਵੀ ਉਤਰ ਪ੍ਰਦੇਸ਼, ਮਧ ਪ੍ਰਦੇਸ਼, ਕੌਮੀ ਰਾਜਧਾਨੀ ਦਿਲੀ ਵਿਚ ਦਿਲ ਦਹਿਲੋਣ ਵਾਲੀਆਂ ਵਾਰਦਾਤਾਂ ਦਿਨ ਦਿਹਾੜੇ ਖੁਲੇ ਆਮ ਹੋ ਰਹੀਆ ਹਨ ਅਤੇ ਹੁਣ ਤਕ ਇਕਲੇ ਮਾਸੂਮਾਂ ਵਿਰੁਧ ਅੰਕੜੇ 100,000, ਨਾਬਾਲਿਗਾ ਵਿਚ 1.6 ਨਾਲ ਹਰ ਸਾਲ ਬਲਾਤਕਾਰ ਹੁੰਦੇ ਹਨ ਅਤੇ ਕੋਝੀ ਤੇ ਗੰਦੀ ਸਿਆਸਤ ਨੇ ਛੋਟੀਆਂ-ਛੋਟੀਆਂ ਮਾਸੂਮ ਬਚੀਆਂ ਨੂੰ ਵੇਸਵਾਗੀਰੀ ਵਿਚ ਧੁਸ ਦਿਤਾ ਹੋਇਆ ਹੈ।। ਬਦਲਾ ਲਓ, ਅਪਮਾਨ ਕਰਨ ਦੀ ਗੰਦੀ ਸੋਚ ਨਾਲ ਇਕ ਨਹੀ ਅਨੇਕਾਂ ਮਾਸੂਮ ਬਚੀਆਂ ਦਰਿੰਦੇਆ ਦੀ ਬਲੀ ਚੜ ਰਹੀਆਂ ਹਨ। ਬਹੁਤ ਹੀ ਜਿਆਦਾ ਮੰਦਭਾਗੀ ਸਰਮਸਾਰ ਕਰ ਦੇਣ ਵਾਲੀ ਗਲ ਹੈ ਕਿ ਇਕ ਪਾਸੇ ਪੂਰੇ ਵਿਸਵ ਵਿਚ ਮਾਸੂਮ ਆਸਿਫਾ ਦੀ ਤੜਫਦੀ ਵਿਲਕਦੀ ਰੂਹ ਲਈ ਮੌਨ ਧਾਰੇ ਜਾ ਰਹੇ ਹਨ। ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਸਮੁਚੇ ਭਾਰਤ ਵਾਸੀ ਸੜਕਾਂ ਉਤੇ ਆਸਿਫਾ ਲਈ ਇਨਸਾਫ ਦੀ ਦੁਹਾਈ ਪਾ ਰਹੇ ਹਨ ਪਰ ਨਰਿੰਦਰ ਮੋਦੀ ਜੀ ਪਤਾ ਨਹੀ ਕਿਹੜੀ ਖੁੰਡ ਵਿਚ ਵੜੇ ਹੋਏ ਹਨ ਹੁਣ ਤਕ ਮਾਸੂਮ ਲਈ ਇਕ ਸਬਦ ਮੂੰਹੋ ਨਹੀ ਫੁਟਿਆ, ਕਿਆ ਬਾਤ ਹੈ ਮੋਦੀ ਜੀ ਬਸ ਆਹ ਅਛੇ ਦਿਨ ਦੇਖਣ ਦੀ ਕਸਰ ਬਾਕੀ ਸੀ। ਪਰ ਅਫਸੋਸ ਦੀ ਗਲ ਹੈ ਕਿ ਫਿਰ ਪਤਾ ਨਹੀ ਕਿਉਂ ਬੇਟੀ ਬਚਾਓ, ਬੇਟੀ ਪੜਾਓ ਦੇ ਨਾਹਰੇ ਲਾਉਂਦਿਆਂ ਸਮੁਚੇ ਭਾਰਤ ਨਾਲ ਦਿਨ ਦਿਹਾੜੇ ਜੁਮਲੇਬਾਜੀ ਕੀਤੀ ਜਾ ਰਹੀ ਹੈ।। ਦੂਸਰੇ ਪਾਸੇ ਮੌਜੂਦਾ ਹਕੂਮਤ ਦੇ ਪਹਿਰੂ ਬੇਟੀ ਬਚਾਓ ਦਾ ਰੌਲਾ ਪਾਉਣ ਵਾਲੇ ਦਰਿੰਦੇ ਦਰਿੰਦਗੀ ਦੀ ਦਹਿਲੀਜ਼ ਪਾਰ ਕਰ ਚੁਕੇ ਹਨ। ਆਖਿਰ ਦਰਿੰਦੇਆ ਦੀ ਆਸ ਨੂੰ ਬੂਰ ਆ ਗਿਆਂ। ਆਖਿਰ ਰੋਦਿਆ ਕਰਲਾਦਿਆ ਖਾਲੀ ਹਥ ਆਸਿਫਾ ਦਾ ਮੁਸਲਿਮ ਵਣਜਾਰਾ ਕਬੀਲਾ ਦਰਿੰਦੇਆ ਦੀ ਧਰਤ ਨੂੰ ਛਡ ਕਿ ਵਤਨ ਵਾਪਸ ਚਲਾ ਗਿਆਂ, ਆਸਿਫਾ ਦੀ ਅਮਾ ਦੀਆ ਵਿਲਕਦੀਆ ਆਦਰਾ ਕਹਿ ਰਹੀਆਂ ਸਨ।
ਠਬਸ ਇਹੋ ਅਫਸੋਸ ਹੈ ਆਸਿਫਾ ਨੂੰ ਮਾਰਿਆ ਕਿਵੇ….?
ਅਪਣੀ ਮੌਤ ਨਾਲ ਮਰ ਦੀ ਤਾ ਸਬਰ ਕਰ ਲੈਦੇ…..
ਉਜੜ ਗਿਆਂ ਕਬੀਲਾ ਮਤ ਸਮਝਣਾ ਉਜਾੜਾ ਪੂਰਾ ਦੇਸ਼ ਹੈ, ਉਜਾੜਾ ਤੁਮਾਰਾ ਪਥਰ ਕਾ ਬਗਵਾਨ ਹੈ, ਉਜਾੜਾ ਵਿਸ਼ਵਾਸ ਪਰ ਵਿਸ਼ਵਾਸ ਹੈ, ਉਜਾੜਾ ਹਿੰਦੋਸਤਾਨ ਹੈ, ਹਾ ਮਗਰ ਉਜੜਾ ਮਾਸੂਮ ਕੇ ਰੱਤ ਕੋ ਮਤ ਸਮਝਣਾ ਇਨਸਾਫ਼ ਤੋ ਇਨਸਾਫ਼ ਹੈ। ਲਗ ਜਾਏ ਦੇਰ ਮਗਰ ਗੁੰਮਸ਼ੁਦਾ ਮਤ ਸਮਝਣਾ।

Send this to a friend