ਹਰਿਆਣਾ ਦੇ ਮੁੱਖ ਮੰਤਰੀ 8 ਤੋਂ 10 ਮਈ ਤਕ ਇਜਰਾਇਲ ਦਾ ਦੌਰਾ ਕਰਨਗੇ

ਚੰਡੀਗੜ – ਹਰਿਆਣਾ ਇਜਰਾਇਲ ਦੇ ਵਿਚ ਵੱਖ-ਵੱਖ ਪ੍ਰੋਗ੍ਰਾਮ ਤੇ ਯੋਜਨਾਵਾਂ ਦੇ ਲਾਗੂ ਕਰਨ ਅਤੇ ਇਜਰਾਇਲ ਵਿਚ ਹੋਣ ਜਾ ਰਹੇ ਖੇ²ਤੀਬਾੜੀ ਸਿਖਰ ਸੰਮੇਲਨ ਦੇ ਸੰਬਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 8 ਮਈ ਤੋਂ 10 ਮਈ ਤਕ ਇਜਰਾਇਲ ਦਾ ਦੌਰਾ ਕਰਨਗੇ।
ਇਸ ਸਬੰਧ ਵਿਚ ਹਰਿਆਣਾ ਤੇ ਇਜਰਾਇਲ ਦੇ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਅਤੇ ਯੋਜਨਾਵਾਂ ਦੇ ਲਾਗੂ ਕਰਨ ਨੂੰ ਲੈ ਕੇ ਅੱਜ ਨਵੀਂ ਦਿੱਲੀ ਵਿਚ ਇਜਰਾਇਲ ਹਰਿਆਣਾ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਅਤੇ ਇਜਰਾਇਲ ਦੇ ਭਾਰਤੀ ਰਾਜਦੂਤ ਡੈਨੀਅਲ ਕੋਰਮੈਨ ਦੀ ਸਹਿ-ਅਗਵਾਈ ਹੇਠ ਹਰਿਆਣਾ-ਇਜਰਾਇਲ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਇਜਰਾਇਲ ਤੇ ਹਰਿਆਣਾ ਸਰਕਾਰ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਇਜਰਾਇਲ ਤੇ ਹਰਿਆਣਾ ਦੇ ਵਿਚ ਵੱਖ-ਵੱਖ ਖੇਤਰਾਂ ਵਿਸ਼ੇਸ਼ ਤੋਰ ‘ਤੇ ਖੇਤੀਬਾੜੀ ਖੇਤਰ ਵਿਚ ਨਵੀਂ ਤਕਨੀਕਾਂ ਦੇ ਪ੍ਰੋਗ੍ਰਾਮਾਂ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਇਜਰਾਇਲ ਤੇ ਹਰਿਆਣਾ ਦੇ ਦੋ ਪੱਖਾਂ ਦੇ ਸਹਿਯੋਗ ਨੂੰ ਹੋਰ ਅੱਗੇ ਲੈ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਅਗਲੇ ਮਹੀਨੇ ਇਜਰਾਇਲ ਦੌਰਾ ਪ੍ਰੋਗ੍ਰਾਮ ਦੇ ਸਬੰਧ ਵਿਚ ਵੀ ਵਿਸ਼ੇਸ਼ ਤੌਰ ‘ਤੇ ਵਿਚਾਰ-ਵਟਾਂਦਰਾਂ ਕੀ²ਤਾ ਗਿਆ। ਮੀਟਿੰਗ ਤੋਂ ਬਾਅਦ ਹਰਿਆਣਾ ਮੁੱਖ ਸਕੱਤਰ ਡੀ.ਐਸ. ਢੇਸੀ ਨੇ ਦਸਿਆ ਕਿ ਇਜਰਾਇਲ ਤੇ ਹਰਿਆਣਾ ਦੇ ਵਿਚ ਵੱਖ-ਵੱਖ ਖੇਤਰਾਂ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ ਖੇਤਰਾਂ ਵਿਚ ਨਵੀਂ ਤਕਨੀਕਾਂ ਦੇ ਪ੍ਰੋਗ੍ਰਾਮਾਂ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਇਜਰਾਇਲ ਤੇ ਹਰਿਆਣਾ ਦੇ ਦੋ ਪੱਖੀ ਸਹਿਯੋਗ ਨੂੰ ਹੋਰ ਅੱਗੇ ਲੈ ਜਾਣਾ ਹੈ। ਉੱਥੇ ਹੀ, ਇਜਰਾਇਲ ਦੇ ਭਾਰਤੀ ਰਾਜਦੂਤ ਡੈਨੀਅਲ ਕੋਰਮੈਨ ਨੇ ਭਾਰਤ ਤੇ ਇਜਰਾਇਲ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤੀ ਗਈ ਇਕ ਦੂਜੇ ਦੇਸ਼ਾਂ ਦੀ ਯਾਤਰਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਨਾਂ ਦੇ ਮਹਤੱਵਪੂਰਨ ਬਿਆਨਾਂ ਨੂੰ ਕਾਰਜਰੂਪ ਦੇਣ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਹਰਿਆਣਾ ਤੇ ਇਜਰਾਇਲ ਦੇ ਵਿਚ ਖੇਤੀਬਾੜੀ, ਪਸ਼ੂਪਾਲਣ ਤੇ ਹੋਰ ਖੇਤਰਾਂ ਵਿਚ ਵੱਖ-ਵੱਖ ਦੋ ਪੱਖੀ ਪ੍ਰੋਗ੍ਰਾਮਾਂ ਵਿਚ ਵਰਨਣਯੋਗ ਪ੍ਰਗਤੀ ਹੋਈ ਹੈ। ਇਜਰਾਇਲ-ਹਰਿਆਣਾ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ ਵਿਚ ਪਸ਼ੂਪਾਲਣ ਤੇ ਡੇਅਰੀ ਫ਼ਾਰਮ ਦੇ ਵਿਕਾਸ ਦੇ ਲਈ ਵਧੀਆ ਕੇਂਦਰ ਦੀ ਸਥਾਪਨਾ ਵਿਚ ਸਹਿਯੋਗ, ਸੂਖਮ ਸਿੰਚਾਈ, ਜਲ ਸਰੋਤ ਤੇ ਪਾਣੀ ਦੀ ਸ਼ੁੱਧਤਾ ਵਿਚ ਸਹਿਯੋਗ, ਖੇਤੀਬਾੜੀ ਤੇ ਬਾਗਬਾਨੀ ਖੇਤਰ ਵਿਚ ਉੱਤਮਤਾ ਕੇਂਦਰ ਦੀ ਸਥਾਪਨਾ ਵਿਚ ਸਹਿਯੋਗ, ਸਮਾਰਟ ਸ਼ਹਿਰਾਂ ਦੇ ਵਿਕਾਸ ਵਿਚ ਸਹਿਯੋਗ, ਸਿਖਿਆ, ਸ਼ੋਧ ਤੇ ਸਿਖਲਾਈ ਵਿਚ ਸਹਿਯੋਗ, ਸਟਾਰਟ ਅੱਪ ਇਕੋ ਸਿਸਟਮ, ਇੰਕਿਯੂਵੇਸ਼ਨ ਸੈਂਟਰ ਤੇ ਸਟਾਰਟ ਅੱਪ ਵੇਅਰ ਹਾਊਸ ਵਿਚ ਸਹਿਯੋਗ, ਦੂਸਰਾ ਤੇ ਤੀਸਰਾ ਕੂੜਾ ਊਪਚਾਰ ਨਾਲ ਪਲਾਂਟ ਅਤੇ ਸੁਰੱਖਿਆ ਤੇ ਸਾਈਬਰ ਸੁਰੱਖਿਆ ਨਾਲ ਸਬੰਧਿਤ ਖੇਤਰਾਂ ਵਿਚ ਸਹਿਯੋਗ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾ ਹੋਇਆ। ਮੀਟਿੰਗ ਵਿਚ ਹਰਿਆਣਾ ਦੇ ਪਸ਼ੂਪਾਲਣ ਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਮਹਾਪਾਤਰਾ, ਉੱਚ ਸਿਖਿਆ ਵਿਭਾਗ ਦੀ ਪ੍ਰਧਾਨ ਸਕੱਤਰ ਜੋਤੀ ਅਰੋੜਾ, ਮਾਲ ਅਤੇ ਯੋਜਨਾ ਵਿਭਾਗ ਦੇ ਪ੍ਰਧਾਨ ਸਕੱਤਰ ਟੀ.ਵੀ.ਐਸ.ਐਨ.ਪ੍ਰਸਾਦ, ਉਦਯੋਗ ਤੇ ਵਪਾਰਕ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਭਿਲਕਸ਼ ਲਿਖੀ, ਨਗਰ ਅਤੇ ਆਯਜਨਾ ਵਿਭਾਗ ਦੇ ਪ੍ਰਧਾਨ ਸਕੱਤਰ ਅਰੂਣ ਕੁਮਾਰ ਗੁਪਤਾ, ਖਜਾਨਾ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੀਰ ਸਿੰਘ ਗੋਇਤ, ਮੱਛੀ ਅਤੇ ਪਸ਼ੂਪਾਲਣ ਵਿਭਾਗ ਦੀ ਵਿਸ਼ੇਸ਼ ਸਕੱਤਰ ਰੇਣੂ ਐਸ. ਫ਼ੁਲਿਆ, ਹਰਿਆਣਾ ਦੇ ਵਧੀਕ ਸਥਾਨਕ ਕਮਿਸ਼ਲਰ ਵਿਵੇਕ ਸਕਸੇਨਾ, ਪੁਲਿਸ ਇੰਸਪੈਕਟਰ ਜਨਰਲ (ਆਧੁਨੀਕਰਣ) ਸੌਰਭ ਸਿੰਘ ਮੌਜੂਦ ਸਨ। ਮੀਟਿੰਗ ਵਿਚ ਇਜਰਾਇਲ ਦੇ ਉੱਚ ਅਧਿਕਾਰੀ ਵਿਚ ਪਹਿਲੇ ਸਕੱਤਰ ਰਾਜਲੈਤਿਕ ਕੰਮ ਸਲਾਹਾਕਾਰ ਅਦਵਾ ਵਿਲਸਿੰਕੀ, ਪਬਲਿਕ ਡਿਪਲੋਮੈਸੀ ਮੰਤਰੀ ਡਿਟਜਾ ਫ਼ਰੋਇਮ ਤੇ ਹੋਰ ਮੌਜੂਦ ਸਨ।

Send this to a friend