ਚੰਡੀਗੜ – ਹਰਿਆਣਾ ਦੇ ਜਿਲਾ ਗੁਰੂਗ੍ਰਾਮ ਦੇ ਪਿੰਡ ਡੂਡਾਹੇੜਾ ਵਿਚ ਨੈਸਕਾਮ ਦੇ ਸਹਿਯੋਗ ਨਾਲ ਬਣਾਏ ਹਾਰਟ੍ਰੋਨ ਦੇ ਇਨੋਵੇਸ਼ਨ ਅਤੇ ਸਟਾਰਟ ਅੱਪ ਹੱਬ ਵਿਚ 6 ਸੈਂਟਰ ਚਲਾਏ ਜਾਣਗੇ ਅਤੇ ਹਰਿਆਣਾ ਦੀ ਯੂਨੀਰਿਸਿਟੀਆਂ ਦੇ ਇੰਨਕਿਯੂਵੇਸ਼ਨ ਸੈਂਟਰਾਂ ਨੂੰ ਵੀ ਇਸ ਹੱਬ ਦੇ ਨਾਲ ਜੋੜਿਆ ਜਾਵੇਗਾ। ਇਹ ਹੱਬ ਪੂਰੇ ਹਰਿਆਣਾ ਵਿਚ ਇਕ ਰਿਸੋਰਸ ਸੈਂਟਰ ਦਾ ਕੰਮ ਕਰੇਗਾ। ਇਸ ਤੋਂ ਇਲਾਵਾ, ਇਸ ਹੱਬ ਵਿਚ ਕੰਮ ਕਰ ਰਹੇ ਸਟਾਰਟ ਅੱਪਸ ਨੂੰ ਸੂਖਮ ਪੋਰਟਲ ਦੇ ਨਾਲ ਜੋੜਿਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਗੁਰੂਗ੍ਰਾਮ ਦੇ ਪਿੰਡ ਡੂਡਾਹੇੜਾ ਵਿਚ ਨੈਸਕਾਮ ਦੇ ਸਹਿਯੋਗ ਨਾਲ ਬਣਾਏ ਗਏ ਹਾਰਟ੍ਰੋਨ ਦੇ ਇਨੋਵੇਸ਼ਨ ਅਤੇ ਸਟਾਰਟ ਹੱਬ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਜਲਦ ਹੀ ਇੱਥੇ ਸੰਯੁਕਤ ਰਾਸ਼ਟਰ ਦੀ ਟੈਕਨਾਲੋਜੀ ਅਤੇ ਇਨੋਵੇਸ਼ਨ ਲੈਬ ਵੀ ਖੁੱਲੇਗੀ। ਨੈਸਕਾਮ ਵੱਲੋਂ ਦੇਸ਼ ਵਿਚ 10 ਹਜਾਰ ਸਟਾਰਟ ਅੱਪ ਵੇਅਰ ਹਾਊਸ ਖੋਲਣ ਦੀ ਯੋਜਨਾ ਦੇ ਤਹਿਤ ਇੱਥੇ ਵੀ ਸਟਾਰਟ ਅੱਪ ਵੇਅਰ ਹਾਊਸ ਸ਼ੁਰੂ ਕੀਤਾ ਗਿਆ ਹੈ। ਇੰਨਾਂ ਸੁਵਿਧਾਵਾਂ ਨਾਲ ਲੈਸ ਇਹ ਗੁਰੂਗ੍ਰਾਮ ਦਾ ਸਟਾਰਟ ਅੱਪ ਹੱਬ ਦੇਸ਼ ਵਿਚ ਆਪਣੀ ਤਰਾਂ ਦਾ ਪਹਿਲਾਂ ਹੱਬ ਹੋਵੇਗਾ। ਮੁੱਖ ਮੰਤਰੀ ਨੇ ਦਸਿਆ ਗਿਆ ਕਿ ਇਸ ਹੱਬ ਵਿਚ ਮਾਇਕਰੋ ਫ਼ਾਨੈਸ ਸਟਾਰਟ ਅੱਪ, ਸਕਿਲ ਅੱਪਗੇਡ ਕਰਨ ਆਦਿ ਦੀ ਵੀ ਸੁਵਿਧਾ ਹੈ ਜਿਸ ਤੋਂ ਨੌਜਵਾਨਾ ਨੂੰ ਸਟਾਰਟ ਅੱਪਸ ਵੱਲੋਂ ਊਨਾਂ ਦਾ ਸਕਿਲ ਅੱਪ ਗ੍ਰੇਡ ਕਰਨ ਦੇ ਨਾਲ ਆਪਣਾ ਕਾਰੋਬਾਰ ਸ਼ੂਰੂ ਕਰਨ ਦੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਵੀ ਮਾਰਗ ਦਰਸ਼ਨ ਕੀਤਾ ਜਾਵੇਗਾ। ਇਸ ਸਟਾਰਟ ਅੱਪ ਹੱਬ ਵਿਚ ਆਈ.ਏ.ਐਮ.ਏ.ਆਈ. ਮੋਬਾਇਲ ਸਟਾਰਟ ਅੱਪ ਮਤਲਬ ਮੋਬਾਇਲ ਐਪ ਵਿਕਸਿਤ ਕਰਨ ਦਾ ਸੈਂਟਰ, ਦਿਵਆਗਾਂ ਦੇ ਲਈ ਕੌਸ਼ਲ ਸਿਖਲਾਈ ਕੇਂਦਰ, ਇੰਟਰਨੈਟ ਆਫ਼ ਥਿਗਸ ਦਾ ਸੈਂਟਰ ਆਫ਼ ਐਕਸੀਲੈਂਸ, ਅਟਲ ਸੇਵਾ ਕੇਂਦਰ ਕੇਂਦਰ ਚਲਾ ਰਹੇ ਵਿਲੇਜ ਲੈਵਲ ਐਂਟਰਪ੍ਰੀਨਿਯੋਰ (ਗ੍ਰਾਮ ਪੱਧਰ ਉਦਮੀ) ਦੇ ਲਈ ਸਿਖਲਾਈ ਅਕਾਦਮੀ ਆਦਿ ਦੀ ਸੁਵਿਧਾ ਮਹੁਇਆ ਕਰਾਈ ਗਈ ਹੈ। ਇਸ ਮੌਕੇ ‘ਤੇ ਇਨੋਵੇਸ਼ਨ ਸੈਂਟਰ ਅਤੇ ਸਟਾਰਟ ਅੱਪ ਹੱਬ ਦਾ ਅਵਲੋਕਨ ਕਰਨ ਦੇ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਹੁਣ ਇਸ ਤਰਾ ਦੇ ਮਾਡਲ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਸੂਬੇ ਦੇ ਯੁਵਾ ‘ਜਾਬ ਸੀਕਰਸ ਦੀ ਥਾਂ ਜਾਬ ਗਿਵਰਸ’ ਬਣੇ ਮਤਲਬ ਉਹ ਰੁਜਗਾਰ ਤਲਾਸ਼ਨ ਵਾਲਿਆਂ ਵਿਚ ਸ਼ਾਮਿਲ ਹੋਣ ਦੇ ਥਾਂ ਰੁਜਗਾਰ ਦੇਣ ਵਾਲੇ ਬਨਣ। ਇਸ ਹੱਬ ਵਿਚ ਕੰਮ ਕਰ ਰਹੇ ਸਟਾਰਟ ਅੱਪਸ ਨੂੰ ਸਮਰੱਥ ਪੋਰਟਲ ਦੇ ਨਾਲ ਜੋੜਿਆ ਜਾਵੇਗਾ। ਸਮਰੱਥ ਪੋਰਟਲ ਵਿਚ ਰਜਿਸਟਰਡ ਨੌਜਵਾਨਾਂ ਨੂੰ ਸਟਾਰਟ ਅੱਪ ਦੱਸਣਗੇ ਕਿ ਉਨਾ ਦੀ ਯੋਗਤਾ ਦੇ ਅਨੁਸਾਰ ਇਨਾ ਨੂੰ ਕਿਹੜੀ ਹੋਰ ਸਿਖਲਾਈ ਲੈਣੀ ਚਾਹੀਦੀ ਹੈ ਜਿਸ ਵਿਚ ਕਿ ਉਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋ ਸਕਣ ਜਾਂ ਉਹ ਆਪਣਾ ਕੋਈ ਰੁਜਗਾਰ ਸ਼ੁਰੂ ਕਰ ਸਕਣ। ਉਨਾਂ ਨੇ ਕਿਹਾ ਕਿ ਸਮਰੱਥ ਯੋਜਨਾ ਦੇ ਤਹਿਤ ਸੂਬੇ ਵਿਚ ਲਗਭਗ 45 ਹਜਾਰ ਬੇਰੁਜਗਾਰ ਯੁਵਾ ਰਜਿਸਟਰਡ ਹਨ ਜਿਨਾਂ ਨੂੰ ਇਸ ਨਾਲ ਫ਼ਾਇਦਾ ਮਿਲ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਯੁਗ ਵਿਚ ਸਮੇਂ ਦੀ ਤੇਜੀ ਦੇ ਨਾਲ ਅੱਜ ਹਰਿਆਣਾ ਅੱਗੇ ਵੱਧ ਰਿਹਾ ਹੈ। ਉਨਾਂ ਨੈ ਕਿਹਾ ਕਿ ਆਈ.ਟੀ. ਰਾਹੀਂ ਪੂਰਾ ਵਿਸ਼ਵ ਇਕ ਗਲੋਬਲ ਵਿਲੈਜ ਦੇ ਰੂਪ ਵਿਚ ਸਿਮਟ ਗਿਆ ਹੈ। ਉਨਾਂ ਨੇ ਹਾਰਟ੍ਰੋਨ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇਨੋਵੇਸ਼ਨ ਅਤੇ ਸਟਾਰਟ ਅੱਪ ਹੱਬ ਨੌਜਵਾਨਾਂ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ, ਕਿਉਂਕਿ ਸਾਡੇ ਨੌਜਵਾਨਾ ਦਾ ਡੈਮੋਗ੍ਰਾਫ਼ਿਕ ਡਿਵੀਡੈਂਡ ਬਹੁਤ ਉੱਚਾ ਹੈ। ਉਹ ਇਨੋਵੇਟਿਵ ਹੈ, ਉਦਮੀ ਹੈ, ਉਨਾਂ ਦੇ ਕੋਲ ਟੇਲੈਂਟ ਹੈ ਅਤੇ ਮੇਹਨਤ ਦਾ ਜਜਬਾ ਹੈ। ਇਸ ਤਰਾ ਦੇ ਨੌਜਵਾਨਾਂ ਨੂੰ ਟੈਕਨਾਲੋਜੀ ਬਿਜਨੈਸ ਸ਼ੂਰੁ ਕਰਨ ਵਿਚ ਸਹਾਇਤਾ ਕਰਨ ਦੀ ਸਰਕਾਰ ਦੇ ਯਤਨਾਂ ਨੂੰ ਫ਼ਲੀਭੂਤ ਕਰਨ ਦੇ ਲਈ ਇਹ ਹੱਬ ਅਤੇ ਸਟਾਰਟ ਅੱਪ ਵੇਅਰ ਹਾਊਸ ਕਾਰਗਰ ਸਿੱਧ ਹੋਵੇਗਾ।ਉਨਾਂ ਨੈ ਇਸ ਕੰਮ ਵਿਚ ਰਾਜ ਸਰਕਾਰ ਦੇ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿਲਵਾਇਆ। ਨਾਲ ਹੀ ਉਨਾਂ ਨੈ ਇਸ ਹੱਬ ਵਿਚ ਦਿਵਆਂਗਾਂ ਦੇ ਲਈ ਸਾਰਥਕ ਨਾਮਕ ਸੰਸਥਾ ਵੱਲੋਂ ਚਲਾਏ ਜਾ ਰਹੇ ਸਿਖਲਾਈ ਕੋਰਸ ਦੀ ਪ੍ਰਸੰਸਾਂ ਕੀਤੀ ਅਤੇ ਕਿਹਾ ਕਿ ਇਸ ਨਾਲ ਦਿਵਆਂਗਾਂ ਨੂੰ ਰੁਜਗਾਰ ਦਿਵਾ ਕੇ ਸਮਾਜ ਦੇ ਦਾਇਰੇ ਵਿਚ ਲਿਆਇਆ ਜਾਵੇਗਾ। ਆਈ.ਟੀ. ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਦਸਿਆ ਕਿ ਸੰਯੁਕਤ ਰਾਸ਼ਟਰ ਦੇ ਨਾਲ ਪਿਛਲੇ ਦਿਨਾਂ ਮੁੱਖ ਮੰਤਰੀ ਵੱਲੋਂ ਕੀਤੇ ਗਏ ਸਮਝੌਤੇ ਦੇ ਤਹਿਤ ਉਨਾਂ ਦੀ ਇੱਥੇ ਮਹਿਲਾ ਉਦਮੀਆਂ ਦਾ ਗਲੋਬਲ ਹੱਬ ਸ਼ੁਰੂ ਕਰਨ ਦੀ ਯੋਜਨਾ ਹੈ। ਉਨਾਂ ਨੈ ਦਸਿਆ ਕਿ ਇਸ ਹੱਬ ਵਿਚ ਕਾਮਨ ਸਰਵਿਸ ਸੈਂਟਰ ਅਕਾਦਮੀ ਬਣਾਈ ਜਾ ਰਹੀ ਹੈ ਜਿਸ ਵਿਚ ਵਿਲੈਜ ਲੇਵਲ ਇੰਟਰਪ੍ਰੀਨਿਓਰਸ ਨੂੰ ਟ੍ਰੇਨਿੰਗ ਦਿੱਤੀ ਜਾ ਸਕੇਗੀ। ਉਨਾਂ ਨੇ ਦਸਿਆ ਕਿ ਇਹ ‘ਸਪੋਕ ਐਂਡ ਹੱਬ’ ਮਾਡਲਸ ‘ਤੇ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਕਾਲਜ ਜਾਣ ਵਾਲੇ ਬੱਚਿਆਂ ਨੂੰ ਰੁਜਗਾਰ ਤਲਸ਼ਨ ਦੀ ਬਜਾਏ ਰੁਜਗਾਰ ਪ੍ਰਦਾਨ ਕਰਨ ਵਾਲੇ ਬਣਾਇਆ ਜਾ ਸਕੇ। ਹਾਰਟ੍ਰੋਨ ਦੇ ਪ੍ਰਬੰਧ ਨਿਦੇਸ਼ਕ ਵਿਜੇਂਦਰ ਕੁਮਾਰ ਨੇ ਦਸਿਆ ਕਿ ਇੱਥੇ ਸਟਾਰਟ ਅੱਪਸ ਦਾ ਸਲੈਕਸ਼ਨ ਅਤੇ ਮੈਂਟਰਿੰਗ ਹੁੰਦੀ ਹੈ। ਹੁਣ ਸ਼ੁਰੂਆਤ ਵਿਚ ਇੱਥੇ 9 ਸਟਾਰਟ ਅੱਪ ਸਾਈਬਰ ਸਿਕਓਰਿਟੀ, ਸਕਿਲ, ਫ਼ਾਇਨੈਂਸ, ਇੰਟਰਨੈਟ ਆਫ਼ ਥਿਗਸ ਆਦਿ ਦੇ ਖੇਤਰ ਵਿਚ ਕੰਮ ਕਰ ਰਹੇ ਹਨ। ਜਲਦੀ ਹੀ 7 ਹੋਰ ਸਟਾਰਟ ਅੱਪ ਆ ਜਾਣਗੇ। ਉਨਾਂ ਨੇ ਦਸਿਆ ਕਿ ਸਟਾਰਟ ਅੱਪ ਦਾ ਚੋਣ ਮੁਸ਼ਕਲ ਪ੍ਰਕਿਰਿਆ ਕੀਤਾ ਜਾਂਦਾ ਹੈ। ਵਿਜੇਂਦਰ ਕੁਮਾਰ ਨੈ ਦਸਿਆ ਕਿ ਸਾਰਥਕ ਐਨ.ਜੀ.ਓ. ਦਾ ਕੰਮ ਹਾਰਟ੍ਰੋਨ ਵੱਲੋਂ ਸੀ.ਅੇਮ.ਆਰ. ਦੇ ਤਹਿਤ ਇੱਥੇ ਸ਼ੁਰੂ ਕੀਤਾ ਗਿਆ ਅਤੇ ਹੁਣ ਹਿਨਾ ਦੇ ਸਿਖਲਾਈ ਦੇ ਫ਼ਲਸਰੂਪ ਦਿਵਆਂਗ ਬੱਚਿਆ ਨੂੰ ਲੈਮਨ ਟੀ, ਕ੍ਰਾਊਨ ਪਲਾਜਾ ਆਦਿ ਵੱਡੇ ਹੋਟਲਾਂ ਵਿਚ ਨੌਕਰੀਆਂ ਮਿਲੀਆ ਹਨ। ਉਨਾਂ ਨੇ ਇਹ ਵੀ ਦਸਿਆ ਕਿ ਐਨ.ਐਸ.ਡੀ.ਐਲ. ਵੱਲੋਂ ਇੱਥੇ ਦਿਵਆਂਗਾਂ ਦੇ ਲਈ ਗਲੋਬਲ ਰਿਸਰਚ ਸੈਂਟਰ ਬਣਾਇਆ ਜਾਵੇਗਾ। ਇਸ ਤਰਾ, ਇੰਟਰਨੈਟ ਆਫ਼ ਥਿਗਸ ਦੇ ਤਹਿਤ 22 ਕਰੋੜ ਰੁਪਏ ਦਾ ਪ੍ਰੋਜੈਕਟ ਇੱਥੇ ਆਉਣਾ ਪ੍ਰਸਤਾਵਿਤ ਹੈ। ਮੁੱਖ ਮੰਤਰੀ ਨੇ ਦਸਿਆ ਕਿ ‘ਸਕਿਲ ਮੈਪ’ ਮੋਬਾਇਲ ਮੈਪ ਦੇ ਮਾਧਿਅਮ ਨਾਲ ਸਟਾਰਟ ਅੱਪ ਵੱਲੋਂ ਸੂਬੇ ਦੇ ਦੂਰਦਰਾਜ ਦੇ ਖੇਤਰਾਂ ਵਿਚ ਰਹਿਣ ਵਾਲੇ ਪ੍ਰਤੀਭਾਸ਼ਾਲੀ ਨੌਜਵਾਨਾਂ ਨੂੰ ਕੰਪਨੀਆਂ ਵਿਚ ਰੁਜਗਾਰ ਦਿਵਾਇਆ ਜਾ ਰਿਹਾ ਹੈ। ਸਟਾਰਟ ਅੱਪ ਅਸ਼ਵਨੀ ਗੌੜ ਨੈ ਮੁੱਖ ਮੰਤਰੀ ਨੂੰ ਦਸਿਆ ਕਿ ਇਹ ਐਪ ਗੂਗਲ ਸਟੋਰ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਬਾਅਦ ਉਹ ਨੌਜਵਾਨਾਂ ਨੂੰ ਊਨਾਂ ਦੀ ਯੋਗਤਾ ਦੇ ਅਨੁਸਾਰ ਜਾਬ ਅਲਰਟ ਭੇਜਦੇ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਹਾਰਟ੍ਰੋਨ ਦੇ ਚੇਅਰਮੈਨ ਅਤੇ ਆਈ.ਟੀ. ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਹਾਰਟ੍ਰੋਨ ਦੇ ਪ੍ਰਬੰਧ ਨਿਦੇਸ਼ਕ ਅਤੇ ਆਈ.ਟੀ.ਵਿਭਾਗ ਦੇ ਸਕੱਤਰ ਵਿਜੇਂਦਰ ਕੁਮਾਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।