ਸਿਆਣੇ ਕਹਿੰਦੇ ਹਨ ਕਿ ‘ਮੰਜ਼ਿਲ ਸਰ ਕਰਨ ਲਈ ਉਮਰ ਨਹੀਂ ਦੇਖੀਦੀ, ਸਗੋਂ ਇਰਾਦੇ ਮਜਬੂਤ ਅਤੇ ਦ੍ਰਿੜ ਹੋਣੇ ਚਾਹੀਦੇ ਹਨ’। ਮਿਹਨਤ, ਲਗਨ, ਜਨੂੰਨ ਕਦੀ ਵੀ ਉਮਰ ਨਹੀਂ ਦੇਖਦੇ। ਸਿਰੜੀ ਬੰਦਾ ਹਮੇਸ਼ਾ ਅਜਿਹੀਆਂ ਵਲਗਣਾਂ ਤੋਂ ਪਾਰ ਹੁੰਦਾ ਹੈ, ਜਿਹੜੀਆਂ ਉਸਨੂੰ ਕਿਸੇ ਵਿਸ਼ੇਸ਼ ਸਮੇਂ ਵਿੱਚ ਬੰਨ੍ਹ ਕੇ ਰੱਖਦੀਆਂ ਹਨ।ਇਹ ਮੰਨਣਾ ਸਰਾਸਰ ਗਲਤ ਹੈ ਕਿ ਅਸੀਂ ਕੇਵਲ ਜਵਾਨੀ ਸਮੇਂ ਹੀ ਮੱਲਾ ਮਾਰ ਸਕਦੇ ਹਾਂ। ਆਸਟਰੇਲੀਆਂ ਦੇ ਸ਼ਹਿਰ ਗੋਲਡ ਕੌਸਟ ਵਿਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ’ ਚ ਖਿਡਾਰੀਆਂ ਦੇ ਜੁੱਸੇ ਉਮਰਾ ਦੀ ਹੱਦ ਬੰਦੀ ਨੂੰ ਨਕਾਰਦੇ ਪ੍ਰਤੀਤ ਹੋ ਰਹੇ ਹਨ।ਇਹਨਾਂ ਖੇਡਾਂ ਵਿੱਚ 11 ਸਾਲਾਂ ‘ਟੇਬਲ ਟੈਨਿਸ ਖਿਡਾਰਨ’ ‘ਅੰਨਾ ਹੁਰਸੇ’ ਅਤੇ 79 ਸਾਲਾਂ ਬਜੁਰਗ ਨਿਸ਼ਾਨੇਬਾਜ਼ ‘ਰਾਬਰਟ ਪਿਟਕੇਰਨ’ ਦੇ ਜੀਵਨ ਨੇ ਸਿੱਧ ਕਰ ਦਿੱਤਾ ਹੈ ਕਿ ਸਮਾਂ ਤਾਂ ਸਿਰਫ ਘੜੀ ਦੀਆਂ ਸੂਈਆਂ ਤੱਕ ਸੀਮਿਤ ਹੁੰਦਾ ਹੈ ਨਾ ਕਿ ਸਰੀਰਕ ਸ਼ਕਤੀ ਦਾ ਮਾਪ ਦੰਡ। ਇਹਨਾਂ ਖੇਡਾਂ ਦੀ ਸਭ ਤੋਂ ਛੋਟੀ ਖਿਡਾਰਨ ਅੰਨਾ ਹੁਰਸੇ ਦਾ ਜਨਮ 22 ਜੂਨ 2006 ਨੂੰ ‘ਵੇਲਜ਼ ਦੇ ਸ਼ਹਿਰ ‘ਕਾਰਮਾਰਟਿਨ’ ਵਿੱਚ ਹੋਇਆ। ਅੰਗਰੇਜ਼ ਪਿਉ ਅਤੇ ਚੀਨੀ ਮਾਂ ਦੀ ਕੁੱਖੋਂ ਜਨਮੀ ਹੁਰਸੇ ਨੇ ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਹੀ ਟੇਬਲ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਸਲ ਵਿੱਚ ਉਸਦੀ ਚੀਨੀ ਮਾਂ ‘ਫੀਬੀ’ ਨੂੰ ਟੇਬਲ ਟੈਨਿਸ ਦਾ ਬਹੁਤ ਸ਼ੌਕ ਸੀ।ਉਸਨੇ ਅੰਨਾਂ ਦੇ ਚੈਪੀਅਨ ਬਦਲਣ ਲਈ ਹਜਾਰਾਂ ਪੋਂਡ ਜੋੜ ਰੱਖੇ ਪਰ ਕੋਈ ਵੀ ਕੋਚ ਇਸ ਬਾਲੜੀ ਉਮਰ ‘ਚ ਅੰਨਾ ਨੂੰ ਟਰੇਨਿੰਗ ਦੇਣ ਲਈ ਤਿਆਰ ਨਹੀ ਸੀ। ਇਸ ਲਈ ਉਹ ਛੇ ਹਫਤਿਆਂ ਦੀ ਛੁੱਟੀ ਲੈ, ਉਸਨੂੰ ਚੀਨ ਲੈ ਆਈ ਅਤੇ ਰਾਸ਼ਟਰੀ ਕੋਚ ਨੂੰ ਸੌਪ ਦਿੱਤਾ ।ਅੰਨਾ ਨੇ ਆਪਣੀ ਯੋਗਤਾ ਅਤੇ ਮਜਬੂਤੀ ਸਦਕਾ ਸਭ ਨੂੰ ਹੈਰਾਨ ਕਰ ਦਿੱਤਾ। ਉਸਨੇ ਸੱਤ ਸਾਲ ਦੀ ਉਮਰ ਵਿੱਚ ਆਸਟਰੇਲੀਆਂ ਵਿੱਚ ਹੋਏ ਮੁਕਾਬਲਿਆਂ ਵਿੱਚ ਸ਼੍ਰੀਲੰਕਾ ਦੇ ‘ਮਾਨਿਕ ਬੁਦੂ’ ਜੋ ਕਿ ਉਸਤੋਂ ਲਗਭਗ 20 ਸਾਲ ਵੱਡਾ ਸੀ, ਨੂੰ 12-10 ਦੇ ਫਰਕ ਨਾਲ ਹਰਾਇਆ। 2007 ਵਿੱਚ 10 ਸਾਲ ਦੀ ਉਮਰ ਵਿਚ ਉਸਨੇ ‘ਕੋਸੋਵੋ’ ਦੇ ਵਿਰੁੱਧ ਇੱਕ ‘ਯੂਰਪੀਅਨ ਚੈਪੀਅਨਸ਼ਿਪ ਕੁਆਲੀਫਿਕੇਸ਼ਨ ਮੈਚ’ ਵਿਚ ਵੇਲਜ਼ ਲਈ ਮੁਕਾਬਲਾ ਕੀਤਾ। ਉਹ ਕਿਸੇ ਵੀ ਖੇਡ ਵਿੱਚ ਸੀਨੀਅਰ ਪੱਧਰ ‘ਤੇ ਵੇਲਜ਼ ਦੀ ਪ੍ਰਤੀਨਿਧਤਾ ਕਰਨ ਵਾਲੀ ਸਭ ਤੋਂ ਛੋਟੀ ਖਿਡਾਰਨ ਮੰਨੀ ਗਈ।ਹੁਣ ਉਹ 11 ਸਾਲ ਦੀ ਉਮਰ ਵਿੱਚ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਲਜ਼ ਟਾਂਪੂ ਦੀ ਪ੍ਰਤੀਨਿਧਤਾ ਕਰ ਰਹੀ ਹੈ ਅਤੇ ਤਮਗੇ ਦੀ ਪ੍ਰਬਲ ਦਾਵੇਦਾਰ ਮੰਨੀ ਜਾਂ ਰਹੀ ਹੈ।
ਅੰਨਾ ਕਹਿੰਦੀ ਹੈ ਕਿ , ਠਮੈਨੂੰ ਟੇਬਲ ਟੈਨਿਸ ਤੋਂ ਦਿਲਚਸਪ ਹੋਰ ਕੁਝ ਨੀਂ ਲੱਗਦਾ, ਪੜ੍ਹਾਈ ਵੀ ਠੀਕ ਹੈ, ਪਰ ਮੈਨੂੰ ਲੱਗਦਾ ਹੈ ਕਿ ਮੈਂ ਖੇਡਾਂ ਤੋਂ ਕੈਰੀਅਰ ਬਣਾ ਸਕਦੀ ਹਾਂੂ।ਇਸਤੋਂ ਬਾਅਦ ਉਸਦੀਆਂ ਨਜ਼ਰਾਂ 2020 ਦੀਆਂ ਉਲੰਪਿਕ ਖੇਡਾਂ ਉਪੱਰ ਟਿਕਿਆ ਹਨ ।
ਇਹਨਾਂ ਖੇਡਾਂ ਵਿੱਚ ਜਿਥੇ 11 ਸਾਲਾਂ ਦੀ ਛੋਟੀ ਕੁੜੀ ਟੇਬਲ ਟੈਨਿਸ ‘ਚ ਜੋਹਰ ਦਿਖਾਵੇਗੀ ਉਥੇ 79 ਸਾਲਾਂ ਤੋਂ ਵੱਡੀ ਉਮਰ ਦਾ ਐਥਲੀਟ ‘ਬਾਬਾ’ ਰਾਬਰਟ ਪਿਟਾਕੇਰਨ ਦੀ ਪੂਰੀ ਤਿਆਰੀ ‘ਚ ਕਮਰ ਕੱਸਾ ਕਰੀ ਬੈਠਾ ਹੈ। ਜਿਸਦਾ ਜਨਮ 1938 ਵਿੱਚ ਕੈਨੇਡਾ ਵਿੱਚ ਹੋਇਆ।
ਰਾਬਰਟ ਨਾ ਕੇਵਲ ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਦਾ ਸਭ ਤੋਂ ਵਡੇਰੀ ਉਮਰ ਦਾ ਖਿਡਾਰੀ ਹੈ, ਸਗੋਂ ਉਹ ‘ਖੇਡਾਂ ਦੇ ਇਤਿਹਾਸ ਵਿਚ ‘ਸਭ ਤੋਂ ਪੁਰਾਣਾ ਐਥਲੀਟ’ ਖਿਤਾਬ ਦਾ ਵੀ ਮਾਣਯੋਗ ਮਾਲਕ ਹੈ।ਉਸਨੇ 40 ਸਾਲ ਵਿਚ ਖੇਡਣਾਂ ਸ਼ੁਰੂ ਕੀਤਾ। ਏਅਰਫੋਰਸ ਵਿੱਚ ਪਾਈਲਟ ਰਿਹਾ ਇਹ ਬਜੁਰਗ ਜਦੋਂ 1998 ਵਿੱਚ ਆਪਣੀ ਨੌਕਰੀ ਤੋਂ ਸੇਵਾ- ਮੁਕਤ ਹੋਇਆ ਤਾਂ ਉਸ ਸਮੇਂ ਉਹ ਰਾਸ਼ਟਰਮੰਡਲ ਖੇਡਾਂ ਲਈ ਇਕ ਗੰਭੀਰ ਦਾਅਵੇਦਾਰ ਨਹੀਂ ਸੀ ।ਉਸਨੇ ਆਪਣੀ 22 ਸਾਲਾਂ ਦੀ ਸ਼ੂਟਿੰਗ ਜੈਕਟ ਨੂੰ ਕੈਨੇਡੀਅਨ ਲਾਲ ਅਤੇ ਚਿੱਟੇ ਰੰਗ ਵਿੱਚ ਬਦਲ ਦਿੱਤਾ। 26 ਜੂਨ ਨੂੰ ਰਾਬਰਟ 80 ਸਾਲ ਦਾ ਹੋ ਕੇ ਖੇਡ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਐਥਲੀਟ ਹੋਣ ਕਰਕੇ ਸੰਤੁਸ਼ਟ ਨਹੀਂ ਹੁੰਦਾ, ਉਹ ਕਹਿੰਦਾ ਹੈ ਕਿ, ‘ਮੇਰਾ ਟੀਚਾ ਮੇਰੇ ਸਾਥੀ ਨਿਕੋਲ ਰੋਸਿਨੋਲ ਨਾਲ ਜੋੜੀ ਦੇ ਰੂਪ ਵਿੱਚ ਵਿਕਟਰੀ ਸਟੈਂਡ ‘ਤੇ ਖੜ੍ਹੇ ਹੋਣਾ ਹੈ।ਉਸਨੇ ਗੋਲਡ ਕੌਸਟ ਵਿਖੇ ਕਿਹਾ ਕਿ , ‘ਕਿ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਸਿਹਤ ਅਤੇ ‘ਐਥਲੈਟਿਕਸ’ ਨੇ ਮੈਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਿਆ ਹੈ ਗੋਲਡ ਕੌਸਟ ਖੇਡਾਂ ਵਿਚ ਮੁਕਾਬਲੇਬਾਜੀ ਕਰਨ ਲਈ ਸੰਬਵ ਬਣਾਇਆ । ਉਸਨੇ ਦੱਸਿਆ ਕਿ ਇੰਨੀ ਲੰਬੀ ਉਮਰੇ ਬੁਲੰਦ ਹੋਸਲੇ ਨਾਲ ਖੇਡਣ ਲਈ ਉਸਦਾ ਅਨੁਸ਼ਾਸ਼ਨਿਕ ਜੀਵਨ, ਖੁਰਾਕ ਅਤੇ ਦ੍ਰਿੜ ਇਰਾਦੇ ਕਾਰਗਰ ਸਿੱਧ ਹੋਏ ਹਨ।ਇੰਝ ਲੱਗਦਾ ਜਿਵੇਂ ਰਾਬਰਟ ਦੀ ਮਿੰਨੀ ਮੁਸਕਾਨ ਗੁਰਦਾਸ ਮਾਨ ਦੀਆਂ ਸਤਰਾਂ ਦੁਹਰਾ ਰਹੀ ਹੋਵੇ ਕਿ ‘ ਦਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ’।