‘ਗੋਬਰ ਧਨ ਯੋਜਨਾ’ ਦੀ ਸ਼ੁਰੂਆਤ 30 ਨੂੰ ਕਰਨਾਲ ਤੋਂ : ਮਨੋਹਰ ਲਾਲ ਮੁੱਖ ਮੰਤਰੀ ਹਰਿਆਣਾ

ਚੰਡੀਗੜ੍ਹ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਸਰਕਾਰ ਨੇ ਠੋਸ ਕੂੜਾ ਅਤੇ ਜਾਨਵਰਾਂ ਦੇ ਮੱਲਮੂਤਰ ਨਾਲ ਖਾਦ ਅਤੇ ਬਾਇਓਗੈਸ ਫ਼ਿਊਲ ਬਨਾਉਣ ਦੇ ਲਈ ਇਕ ਨਵੀਂ ਯੋਜਨਾ ‘ਗੋਬਰ ਧਨ ਯੋਜਨਾ’ ਬਣਾਈ ਹੈ, ਜਿਸ ਦੀ ਕੌਮੀ ਪੱਧਰ ’ਤੇ ਸ਼ੁਰੂਆਤ 30 ਅਪ੍ਰੈਲ, 2018 ਨੂੰ ਹਰਿਆਣਾ ਦੇ ਕਰਨਾਲ ਤੋਂ ਕੀਤੀ ਜਾਣੀ ਪ੍ਰਸਤਾਵਿਤ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਪਿੰਡ ਦੀ ਸਫਾਈ ਤੇ ਗੋਬਰ ਨਾਲ ਬਾਇਓਗੈਸ ਊਰਜਾ ਦਾ ਉਤਪਾਦਨ ਕਰਨਾ ਹੈ। ਪ੍ਰਸਤਾਵਿਤ ਪ੍ਰੋਗ੍ਰਾਮ ਵਿਚ ਕੇਂਦਰੀ ਪੀਣ ਵਾਲੇ ਪਾਣੀ ਅਤੇ ਸਿਹਤ ਮੰਤਰੀ ਉਮਾ ਭਾਰਤੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਵੱਖ-ਵੱਖ ਕੇਂਦਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਵਿਸ਼ਾ ਮਾਹਿਰ ਵਿਅਕਤੀ ਅਤੇ ਪ੍ਰਗਤੀਸ਼ੀਲ ਕਿਸਾਨ ਹਿੱਸਾ ਲੈਣਗੇ।

Send this to a friend