ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਪੂਰੇ

ਸਮਰਾਲਾ, 6 ਅਪ੍ਰੈਲ (ਕਮਲਜੀਤ)- ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਤਾ ਵਿੱਚ ਆਏ ਹੋਏ ਇੱਕ ਸਾਲ ਹੀ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ। ਉਨ੍ਹਾਂ ਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ । ਇਨਾ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਪ੍ਰਧਾਨ ਟਰੱਕ ਯੂਨੀਅਨ ਸਮਰਾਲਾ , ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੁਖਬੀਰ ਸਿੰਘ ਮਾਂਗਟ ਚੇਅਰਮੈਨ ਮਾਰਕੀਟਿੰਗ ਕਮੇਟੀ ਸਮਰਾਲਾ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਮੀਤ ਪ੍ਰਧਾਨ ਕਾਂਗਰਸ ਕਮੇਟੀ ਪੁਲਿਸ ਜਿਲਾ ਖੰਨਾ ਅਤੇ ਸੂਰਤ ਸਿੰਘ ਸੰਧੂ ਜਰਨਲ ਸਕੱਤਰ ਕਾਂਗਰਸ ਕਮੇਟੀ ਪੁਲਿਸ ਜਿਲਾ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ । ਉਨਾ ਦੱਸਿਆ ਕਿ ਪੰਜਾਬ ਦੇ ਨੌਜਵਾਨਾ ਦਾ ਭਵਿੱਖ ਸੰਵਾਰਨ ਲਈ ਪੰਜਾਬ ਸਰਕਾਰ ਵੱਲੋ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਵਿੱਚੋ ਨਕਲ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਰੋਕਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਪੰਜਾਬ ਵਿੱਚ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦੇ ਲਈ ਜੋ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਥੋੜੇ ਜਿਹੇ ਸਮੇ ਤੱਕ ਪੰਜਾਬ ਅੰਦਰ ਨਕਲ ਅਤੇ ਨਸ਼ੇ ਦਾ ਦਰਿਆ ਬੰਦ ਹੋ ਜਾਵੇਗਾ ਜੋ ਪੰਜਾਬ ਦੇ ਨੌਜਵਾਨਾ ਨੂੰ ਘੁਣ ਵਾਂਗ ਲਗਾ ਹੋਇਆ ਸੀ । ਇਸ ਮੌਕੇ ਹੋਰਨਾ ਤੋ ਇਲਾਵਾ ਸਾਬਕਾ ਸਰਪੰਚ ਕਰਮ ਸਿੰਘ ਉਟਾਲਾਂ, ਗੁਰਜੀਤ ਸਿੰਘ ਭੌਰਲਾ, ਕੇਸਰ ਸਿੰਘ ਚੇਅਰਮੈਨ ਐਸ.ਸੀ/ਐਸ.ਟੀ ਸੈਲ ਜਿਲਾ ਕਾਂਗਰਸ, ਤੇਜਾ ਸਿੰਘ ਪਪੜੌਦੀ, ਰਾਜਿੰਦਰ ਸਿੰਘ ਸਮਰਾਲਾ, ਸਾਬਕਾ ਸਰਪੰਚ ਸੁਰਮੁੱਖ ਸਿੰਘ, ਹਰਬੰਸਪੁਰਾ, ਪ੍ਰਧਾਨ ¦ਬੜਦਾਰ ਯੂਨੀਅਨ ਸਮਰਾਲਾ, ਨਰਾਤਾ ਸਿੰਘ ਚੇਅਰਮੈਨ, ਜਸ਼ਨ ਬੰਬ, ਫੌਜਾ ਸਿੰਘ ਲੋਪੋ, ਬਲਜੀਤ ਸਿੰਘ ਦੁਕੀ ਮੰਜਾਲੀਆਂ, ਹਰਭਜਨ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਸੰਧੂ, ਰੁਲਦਾ ਸਿੰਘ, ਹਰੀ ਸਿੰਘ ਅਤੇ ਸੁਖਦੇਵ ਸਿੰਘ ਮੈਬਰ ਪੰਚਾਇਤ ਪਿੰਡ ਬੰਬ ਆਦਿ ਹਾਜਰ ਸਨ ।

Send this to a friend