ਭਾਜਪਾ ਮੰਡਲ ਨਥਾਣਾ ਦੀ ਨਵੀਂ ਕਮੇਟੀ ਦੀ ਚੋਣ ਵਿੱਚ ਹਰਿੰਦਰਜੀਤ ਸਿੰਘ ਨਾਮੀ ਨੂੰ ਪ੍ਰਧਾਨ ਬਣਾਇਆ

ਨਥਾਣਾ, 1 ਅਪ੍ਰੈਲ (ਇੰਦਰਜੀਤ ਨਥਾਣਾ)- ਭਾਜਪਾ ਮੰਡਲ ਨਥਾਣਾ ਦੀ ਇੱਕ ਹੰਗਾਮੀ ਮੀਟਿੰਗ ਦਿਆਲ ਦਾਸ ਸੋਢੀ ਦੀ ਅਗਵਾਈ ਵਿੱਚ ਨਥਾਣਾ ਵਿੱਚ ਹੋਈ। ਜਿਸ ਵਿੱਚ ਵਿਸ਼ੇਸ ਤੌਰ ਤੇ ਵਿਨੋਦ ਕੁਮਾਰ ਬਿੰਟਾ ਵਾਇਸ ਪ੍ਰਧਾਨ ਭਾਜਪਾ ਬਠਿੰਡਾ ਸ਼ਹਿਰੀ,ਪ੍ਰਿਤਪਾਲ ਸਿੰਘ ਬੀਬੀਵਾਲਾ ਭਾਜਪਾ ਜਰਨਲ ਸਕੱਤਰ ਬਠਿੰਡਾ ਸ਼ਹਿਰੀ, ਬੂਟਾ ਸਿੰਘ ਬੀਬੀਵਾਲਾ ਕਾਰਜਕਰਨੀ ਮੈਂਬਰ ਐਸ.ਸੀ. ਮੋਰਚਾ ਪਹੁੰਚੇ। ਇਸ ਮੀਟਿੰਗ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕਰਦੇ ਹੋਂਏ ਭਾਜਪਾ ਮੰਡਲ ਨਥਾਣਾ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਨਵੀਂ ਬਣੀ ਕਮੇਟੀ ਵਿੱਚ ਮੰਡਲ ਨਥਾਣਾ ਦਾ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ (ਕੌਸ਼ਲਰ ਨਥਾਣਾ), ਮੀਤ ਪ੍ਰਧਾਨ ਮਨਪ੍ਰੀਤ ਸਿੰਘ ਨਥਾਣਾ, ਮੀਤ ਪ੍ਰਧਾਨ ਭਿੰਦਰ ਸਿੰਘ ਸਰਾਂ, ਮੀਤ ਪ੍ਰਧਾਨ ਸੁਭਾਸ਼ ਕਾਂਗੜਾ, ਮੀਤ ਪ੍ਰਧਾਨ ਅਵਤਾਰ ਸਿੰਘ ਬੁਰਜ ਡੱਲਾ, ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਬੀਬੀਵਾਲਾ, ਜਨਰਲ ਸਕੱਤਰ ਡਾ. ਬਲਵਿੰਦਰ ਸਿੰਘ, ਸਕੱਤਰ ਕੁਲਵਿੰਦਰ ਸਿੰਘ ਨੰਬਰਦਾਰ, ਸਕੱਤਰ ਬਲਵੀਰ ਸਿੰਘ ਬੀਬੀਵਾਲਾ, ਸਕੱਤਰ ਅਵਤਾਰ ਸਿੰਘ ਨਥਾਣਾ, ਖ਼ਜਾਨਚੀ ਰਾਮ ਗੋਪਾਲ ਰਾਮੂ, ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਬੁਰਜ ਡੱਲਾ, ਯੁਵਾ ਮੋਰਚਾ ਪ੍ਰਧਾਨ ਗੁਰਪ੍ਰੀਤ ਸਿੰਘ ਬੱਗੀ , ਐਸ. ਸੀ. ਮੋਰਚਾ ਪ੍ਰਧਾਨ ਪ੍ਰਕਾਸ਼ ਸਿੰਘ ਨਥਾਣਾ, ਕਿਸਾਨ ਮੋਰਚਾ ਪ੍ਰਧਾਨ ਨਛੱਤਰ ਸਿੰਘ,ਜੱਗਾ ਸਿੰਘ ਜਰਨਲ ਸਕੱਤਰ ਨੂੰ ਅਹੁੱਦੇਦਾਰ ਲਾਇਆਂ।

Send this to a friend