ਭਗਵਾਨ ਵਾਲਮੀਕਿ ਮੰਦਿਰ ਕਮੇਟੀ ਨੇ ਦਿੱਤਾ ਅੱਜ ਦੇ ਬੰਦ ਨੂੰ ਅਪਣਾ ਸਮਰਥਣ

ਅੰਮ੍ਰਿਤਸਰ, 1 ਅਪ੍ਰੈਲ (ਦਵਾਰਕਾ ਨਾਥ ਰਾਣਾ)- ਅੱਜ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਕੋਟ ਆਤਮਾ ਸਿੰਘ ਰਾਮ ਬਾਗ ਵਿੱਖੇ ਇੱਕ ਵਿਸ਼ਾਲ ਮਿਟਿੰਗ ਦਾ ਆਯੋਜਨ ਪ੍ਰਧਾਨ ਮਨੋਹਰ ਲਾਲ ਦੀ ਅਗੁਵਾਈ ਹੇਠ ਕੀਤੀ ਗਈ। ਇਸ ਮੌਕੇ ’ਤੇ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਕੋਟ ਆਤਮਾ ਸਿੰਘ ਰਾਮ ਬਾਗ ਦੇ ਪ੍ਰਧਾਨ ਮਨੋਹਰ ਲਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਬੀ.ਆਰ.ਅੰਬੇਦਕਰ ਜੀ ਦੇ ਬਨਾਏ ਹੋਏ ਸਵਿਧਾਨ ਨੂੰ ਕੇਂਦਰ ਸਰਕਾਰ ਵਲੋਂ ਫੇਰ ਬਦੱਲ ਕਰਣ ਦੇ ਕਾਰਣ ਦਲਿਤ ਭਾਈਚਾਰੇ ਵਿੱਚ ਬੜ੍ਹਾ ਭਾਰੀ ਰੋਸ਼ ਹੈ, ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਾਂ ਵਾਂਗ ਹੀ ਦਲਿਤ ਸਮਾਜ ਨੂੰ ਨੀਵਾਂ ਦਿਖਾਉਣਾ ਚਾਹੂੰਦੀ ਹੈ ਅਤੇ ਇਸੇ ਕਰਕੇ ਹੀ ਸਵਿਧਾਨ ਵਿੱਚ ਫੇਰ ਬਦੱਲ ਕਰ ਰਹੀ ਹੈ ਤਾਕਿ ਕੋਈ ਦਲਿਤ ਜਾਂ ਦਲਿਤ ਸਮਾਜ ਸਿਰ ਉਠਾ ਕੇ ਨਾ ਜੀ ਸਕੇ, ਇਸ ਗੱਲ ਨੂੰ ਦਲਿਤ ਸਮਾਜ ਕਦੇ ਵੀ ਬਰਦਾਸਤ ਨਹੀ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਚਾਲ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦਿੱਤਾ ਜਾਏਗਾ ਅਤੇ ਇਸ ਦੇ ਰੋਸ਼ ਵਜੋਂ ਵਲੋਂ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਨੇ ਵੀ ਦਲਿਤ ਸਮਾਜ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ੍ਹ ਕੇ 2 ਅਪ੍ਰੈਲ ਹੋਣ ਵਾਲੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੂੰਗਰਾ ਦੇਵੇਗੀ ਅਤੇ ਸਾਰੇ ਹਿੰਦੂਸਤਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦਲਿਤ ਸਮਾਜ ਵਲੋਂ 2 ਅਪ੍ਰੈਲ ਨੂੰ ਦਿੱਤੇ ਇਸ ਬੰਦ ਦੇ ਸੱਦੇ ਨੂੰ ਕਾਮਯਾਬ ਬਨਾਉਣ ਲਈ ਦਲਿਤ ਭਾਈਚਾਰੇ ਦਾ ਸਾਥ ਦੇਕੇ ਏਕਤਾ ਦਾ ਸਬੂਤ ਦਿਉ। ਇਸ ਮੋਕੇ ਤੇ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ,ਵਾਇਸ ਪ੍ਰਧਾਨ ਸ਼ੁਭਾਸ ਚੰਦਰ, ਰਜੀਵ ਨਾਹਰ, ਮਦਨ ਲਾਲ, ਯਸ ਪਾਲ, ਨਿਸ਼ਨਾਤ, ਨਨੂੰ, ਐਸ ਕੁਮਾਰ, ਰਵਿ ਕੁਮਾਰ, ਪ੍ਰਧਾਨ ਜਸ, ਮਨਦੀਪ, ਮਨੂੰ ਤੋਂ ਇਲਾਵਾ ਵੱਡੀ ਗਿੱਨਤੀ ਵਿੱਚ ਔਹਦੇਦਾਰ ਅਤੇ ਵਰਕਰ ਹਾਜ਼ਰ ਸਨ।

Send this to a friend