ਬੇਸਹਾਰਾ ਗਊਵੰਸ਼ ਦੀ ਸੇਵਾ ਬਹੁਤ ਹੀ ਪ੍ਰੋਪਕਾਰੀ ਉਪਰਾਲਾ : ਰਾਣਾ ਕੇ.ਪੀ. ਸਿੰਘ

ਕੀਰਤਪੁਰ ਸਾਹਿਬ, 1 ਅਪ੍ਰੈਲ (ਅਮਰਾਨ ਖਾਨ)- ਬੇਸਹਾਰਾ ਗਊਵੰਸ਼ ਦੇ ਰੱਖ ਰਖਾਊ ਲਈ ਨਗਰ ਦੇ ਪੰਤਵੱਤਿਆਂ ਵਲੋ ਗਊਸ਼ਾਲਾਵਾਂ ਦਾ ਨਿਰਮਾਣ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਸਰਕਾਰ ਵਲੋਂ ਵੀ ਇਸ ਵਿਚ ਪੂਰਣ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਪ੍ਰਗਟਾਵਾਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰ ਪਾਲ ਸਿੰਘ ਨੇ ਗੋਪਾਲ ਗਊਸ਼ਾਲਾ ਭਰਤਗੜ੍ਹ ਨੂੰ 3 ਲੱਖ ਰੁਪਏ ਦੀ ਗਰਾਟ ਦਾ ਚੈਕ ਦੇਣ ਮੋਕੇ ਕੀਤਾ। ਉਹਨਾਂ ਨੇ ਕਿਹਾ ਕਿ ਆਮਤੌਰ ਤੇ ਜਦੋਂ ਦੁੱਧਾਰੂ ਪਸ਼ੂ ਆਪਣੀ ਸਮਰੱਥਾ ਤੋਂ ਨੀਚੇ ਆ ਜਾਂਦਾ ਹੈ ਤਾਂ ਉਸਨੂੰ ਬੋਜ ਸਮਝ ਕੇ ਖੁੱਲਾ ਛੱਡ ਦਿੰਦੇ ਹਨ ਅਤੇ ਇਹਨਾਂ ਪਸੂਆਂ ਨੂੰ ਅਵਾਰਾ ਪਸ਼ੂ ਸਮਝ ਕੇ ਦੁੱਤਕਾਰਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਵਿਚ ਪੰਤਵੱਤੇ ਨਾਗਰਿਕਾ ਨੇ ਸੰਸਥਾਵਾਂ ਦਾ ਗਠਨ ਕਰਕੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਹੈ ਜਿਥੇ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਚੰਗੇ ਢੰਗ ਨਾਲ ਰੱਖਿਆ ਹੈ। ਸਰਕਾਰ ਵਲੋਂ ਵੀ ਇਹਨਾਂ ਸੰਸਥਾਵਾਂ ਨੂੰ ਪ੍ਰੋਸਾਹਿਤ ਕਰਨ ਲਈ ਉਹਨਾਂ ਦੀ ਮਾਲੀ ਮਦਦ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਬੇਸਹਾਰਾ ਗਊ ਵੰਸ਼ ਦੀ ਸੁਚੱਜੀ ਦੇਖ-ਰੇਖ ਹੋ ਸਕੇ। ਉਹਨਾਂ ਕਿਹਾ ਕਿ ਸ਼ਾਸ਼ਤਰਾਂ ਵਿਚ ਵੀ ਗਊਵੰਸ਼ ਦੀ ਸੇਵਾ ਨੂੰ ਉਤਮ ਸੇਵਾ ਮੰਨਿਆ ਗਿਆ ਹੈ ਅਤੇ ਸਾਡੇ ਸੰਸਕਾਰਾ ਵਿਚ ਬੇਸਹਾਰਾ ਗਊ ਦੇ ਰੱਖ ਰਖਾਊ ਲਈ ਸੇਵਾ ਨੂੰ ਉਤਮ ਸੇਵਾ ਦਾ ਦਰਜਾ ਦਿੱਤਾ ਹੈ। ਉਹਨਾਂ ਕਿਹਾ ਕਿ ਸਭ ਨੂੰ ਰਲ ਮਿਲ ਕੇ ਇਸ ਵੱਲ ਯੋਗਦਾਨ ਪਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਕਾਰਜ ਵਿਚ ਜੋ ਹੋਰ ਸੇਵਾ ਉਹਨਾਂ ਦਿੱਤੀ ਜਾਵੇਗੀ ਉਸਨੂੰ ਪੂਰੀਤਰ੍ਹਾਂ ਪ੍ਰਵਾਨ ਕੀਤਾ ਜਾਵੇਗਾ। ਇਸ ਮੋਕੇ ਗੋਪਾਲ ਗਊਸ਼ਾਲਾ ਭਰਤਗੜ੍ਹ ਦੇ ਪ੍ਰਧਾਨ ਸ੍ਰੀ ਵਰਿੰਦਰ ਅਵਸ਼ਥੀ, ਸ੍ਰੀ ਸੰਜੀਵ ਭੱਲਾ, ਸ੍ਰੀ ਮੰਗਤ ਰਾਮ, ਸ੍ਰੀ ਨਰਿੰਦਰ ਪੁਰੀ, ਸ੍ਰੀ ਹਰੀਸ ਪੁਰੀ ਆਦਿ ਪੱਤਵੰਤੇ ਹਾਜ਼ਰ ਸਨ।

Send this to a friend