ਮੁੰਬਈ, 12 ਫਰਵਰੀ (ਵਿਸ਼ਵ ਵਾਰਤਾ)-ਆਈ.ਪੀ.ਐੱਲ-7 ਲਈ ਅੱਜ ਹੋਈ ਖਿਡਾਰੀਆਂ ਦੀ ਨਿਲਾਮੀ ਵਿਚ ਯੁਵਰਾਜ ਸਿੰਘ ਸਭ ਤੋਂ ਮਹਿੰਗੇ ਵਿਕੇ, ਜਿਨ੍ਹਾਂ ਨੂੰ ਰਾਇਲ ਚੈ¦ਜਰਸ ਬੰਗਲੌਰ ਦੀ ਟੀਮ ਨੇ 14 ਕਰੋੜ ਵਿਚ ਖਰੀਦਿਆ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੂੰ ਦਿੱਲੀ ਦੀ ਟੀਮ ਨੇ ਸਾਢੇ 12 ਕਰੋੜ ਵਿਚ ਖਰੀਦਿਆ। ਇਨ੍ਹਾਂ ਤੋਂ ਇਲਾਵਾ ਕੇਵਿਨ ਪੀਟਰਸਨ ਨੂੰ ਵੀ ਦਿੱਲੀ ਦੀ ਟੀਮ ਨੇ 9 ਕਰੋੜ ਵਿਚ ਖਰੀਦਿਆ। ਜਦੋਂ ਕਿ ਮਿਚੇਲ ਜਾਨਸਨ ਤੇ ਮੈਕਸਵੈਲ ਨੂੰ ਪੰਜਾਬ ਦੀ ਟੀਮ ਨੇ ਕ੍ਰਮਵਾਰ ਸਾਢੇ ਛੇ ਅਤੇ ਛੇ ਕਰੋੜ ਵਿਚ ਖਰੀਦਿਆ। ਇਸ ਤੋਂ ਇਲਾਵਾ ਕਿੰਗਸ ਇਲੈਵਨ ਪੰਜਾਬ ਨੇ ਵਰਿੰਦਰ ਸਹਿਵਾਗ ਤੇ ਜਾਰਜ ਬੇਲੀ ਨੂੰ 3 ਕਰੋੜ 25 ਲੱਖ ਵਿਚ ਖਰੀਦਿਆ। ਪੰਜਾਬ ਦੀ ਟੀਮ ਨੇ ਸ਼ਾਨ ਮਾਰਸ਼ ਨੂੰ ਦੋ ਕਰੋੜ 20 ਲੱਖ ਵਿਚ, ਪੁਜਾਰਾ ਨੂੰ ਇਕ ਕਰੋੜ 90 ਲੱਖ ਵਿਚ, ਥਰੇਰੇ ਪਰੇਰਾ ਨੂੰ ਇਕ ਕਰੋੜ 60 ਹਜ਼ਾਰ ਵਿਚ, ਰਿਦੀਮਾਨ ਸਾਹਾ ਨੂੰ ਦੋ ਕਰੋੜ 20 ਲੱਖ ਵਿਚ, ਐਲ. ਬਾਲਾਜੀ ਨੂੰ 50 ਲੱਖ ਵਿਚ
ਖਰੀਦਿਆ। ਪੰਜਾਬ ਦੀ ਟੀਮ ਕੋਲ ਡੇਵਿਡ ਮਿਲਰ ਤੇ ਮਨਨ ਵੋਹਰਾ ਪਹਿਲਾਂ ਹੀ ਮੌਜੂਦ ਹਨ।



