ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਪੀ.ਟੀ.)-ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 67ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਇਸ ਦਿਹਾੜੇ ਦੇ ਮਹੱਤਵਪੂਰਨ ਹਜ਼ਾਰਾਂ ਦੀ ਗਿਣਤੀ ਵਿਚ ਭਰਵੇਂ ਸਮਾਗਮ ਨੂੰ ਸੁਬੋਧਨ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਅਰਥ ਭਰਪੂਰ ਅਤੇ ਸਿੱਖ ਕੌਮ ਨੂੰ ਸੰਜ਼ੀਦਾਂ ਸੰਦੇਸ਼ ਦੇਣ ਵਾਲੀ ਤਕਰੀਰ ਵਿਚ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਮੁਲਕ ਨਾਲ ਕੋਈ ਰਤੀ ਭਰ ਵੀ ਦੁਸ਼ਮਣੀ ਨਹੀਂ ਹੈ। ਬਲਕਿ ਸਿੱਖ ਕੌਮ ਦੋਵੇ ਸਮੇਂ ਆਪਣੇ ਵੱਲੋ ਕੀਤੀ ਜਾਣ ਵਾਲੀ ਅਰਦਾਸ ਵਿਚ ‘ਸਰਬੱਤ ਦਾ ਭਲਾ’ ਲੋੜਦੀ ਹੈ ।
ਪਰ ਇਸ ਦੇ ਬਾਵਜੂਦ ਵੀ ਇਥੋ ਦੇ ਹਿੰਦੂਤਵ ਹੁਕਮਰਾਨ, ਮੁਤੱਸਵੀ ਜਮਾਤਾਂ ਅਤੇ ਉਹਨਾਂ ਦੀ ਸੋਚ ਉਤੇ ਚੱਲਣ ਵਾਲੇ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ, ਇੰਡੀਅਨ ਪੋਸਟ, ਦਾ ਟ੍ਰਿਬਿਊਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦਾ ਪਾਕਿਸਤਾਨ ਨਾਲ ਮਿਲੇ ਹੋਣ ਅਤੇ ਉਥੋਂ ਟ੍ਰੇਨਿੰਗ ਲੈਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਤੇ ਲੱਗੇ ਹੋਏ ਹਨ। ਇਹ ਅਮਲ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ ਹੈ। ਉਨ੍ਹਾਂ ਕਿਹਾ ਕਿ ਜੇਕਰ ਜਰਨੈਲਾਂ ਦੇ ਜਰਨੈਲ ਭਿੰਡਰਾਂਵਾਲੇ ਪਾਕਿਸਤਾਨ ਨਾਲ ਮਿਲੇ ਹੁੰਦੇ ਤਾਂ ਪਾਕਿਸਤਾਨ ਦੇ ਜਰਨਲ ਨਿਆਜੀ ਆਪਣੀ 90 ਹਜ਼ਾਰ ਫ਼ੌਜ ਸਮੇਤ ਕਦੇ ਵੀ ਆਤਮ ਸਮਰਪਣ ਨਾ ਕਰਦੇ ਅਤੇ ਨਾ ਹੀ ਬੰਗਲਾਦੇਸ਼ ਬਣ ਸਕਦਾ ਕਿਉਂਕਿ ਉਨ੍ਹਾਂ ਨੇ ਤਿੰਨ ਪ੍ਰਮਾਣੂ ਤਾਕਤਾਂ ਬਰਤਾਨੀਆ, ਸੋਵੀਅਤ ਰੂਸ ਅਤੇ ਭਾਰਤ ਦੀਆਂ ਫ਼ੌਜਾਂ ਨੂੰ 72 ਘੰਟੇ ਆਪਣੇ ਕਿਲ੍ਹੇ ਵਿੱਚ ਨਹੀਂ ਵੜਨ ਦਿੱਤਾ।
ਸ. ਮਾਨ ਨੇ ਇਸ ਗੱਲ ਤੇ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸ. ਬਾਦਲ ਅੱਜ ਤੱਕ ਨਾ ਤਾ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਗਰਦਾਨਕੇ ਮਾਰੇ ਗਏ ਸਿੱਖ ਨੌਜ਼ਵਾਨਾਂ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾ ਸਕੇ ਹਨ ਅਤੇ ਨਾ ਹੀ ਕੇਂਦਰ ਵਿੱਚ ਐਨ.ਡੀ.ਏ. ਦੀ ਆਪਣੀ ਭਾਈਵਾਲ ਹਕੂਮਤ ਹੋਣ ਸਮੇਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਸਕੇ ਹਨ ਅਤੇ ਨਾ ਹੀ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਨੂੰ ਅਤੇ ਹੋਰਨਾਂ ਨੂੰ ਰਿਹਾਅ ਕਰਵਾ ਸਕੇ ਹਨ। ਅੱਜ ਦੇ ਇੱਕਠ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ, ਜਸਵੰਤ ਸਿੰਘ ਮਾਨ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ, ਬਹਾਦਰ ਸਿੰਘ ਭਸੋੜ, ਜਰਨੈਲ ਸਿੰਘ ਸਖੀਰਾ, ਸਰੂਪ ਸਿੰਘ ਸੰਧਾ, ਹਰਭਜਨ ਸਿੰਘ ਕਸਮੀਰੀ, ਸ਼ਿੰਗਾਰਾਂ ਸਿੰਘ ਬਡਲਾ, ਸੁਖਜੀਤ ਸਿੰਘ ਕਾਲਾ ਅਫ਼ਗਾਨਾ, ਅਵਤਾਰ ਸਿੰਘ ਖੱਖ, ਮਨਜੀਤ ਸਿੰਘ ਮੱਲਾ, ਸੁਰਜੀਤ ਸਿੰਘ ਕਾਲਾਬੂਲਾ, ਪਰਮਿੰਦਰ ਸਿੰਘ ਬਾਲਿਆਵਾਲੀ, ਜਸਵੀਰ ਸਿੰਘ ਭੁੱਲਰ, ਕਸਮੀਰ ਸਿੰਘ ਲਖਣਕਲਾ, ਅਮਰੀਕ ਸਿੰਘ ਨੰਗਲ, ਕਰਮ ਸਿੰਘ ਭੋਈਆ, ਸੂਬੇਦਾਰ ਮੇਜਰ ਸਿੰਘ, ਮਨਜੀਤ ਸਿੰਘ ਰੇਰੂ, ਰਣਜੀਤ ਸਿੰਘ ਸੰਘੇੜਾ, ਗੁਰਜੰਟ ਸਿੰਘ ਕੱਟੂ, ਹਰਜੀਤ ਸਿੰਘ ਸੰਜੂਮਾਂ, ਤਰਲੋਕ ਸਿੰਘ ਡੱਲ੍ਹਾ, ਰਜਿੰਦਰ ਸਿੰਘ ਫੌਜੀ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਫ਼ੌਜਾ ਸਿੰਘ ਧਨੋਰੀ, ਦਵਿੰਦਰ ਸਿੰਘ ਖਾਨਖਾਨਾ, ਗੁਰਨੈਬ ਸਿੰਘ ਨੈਬੀ, ਹਰਪਾਲ ਸਿੰਘ ਕੁੱਸਾ, ਗੁਰਨਾਮ ਸਿੰਘ ਸਿੰਗੜੀਵਾਲਾ, ਰਣਦੇਵ ਸਿੰਘ ਦੇਬੀ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਮਾਜਰੀ ਸੋਢੀਆਂ, ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕ ਮਾਜਰੀ, ਲਖਵੀਰ ਸਿੰਘ ਕੋਟਲਾ, ਦਰਬਾਰਾ ਸਿੰਘ ਮੰਡੋਫ਼ਲ ਅਤੇ ਲੱਖਾ ਮਹੇਸ਼ਪੁਰੀਆਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।



