Skip to content
Independent perspectives. Global stories.
BREAKING

ਸਰਕਾਰੀ ਧਿਰ ਵੱਲੋਂ ਪੀ. ਡਬਲਯੂ. ਡੀ. ਦੇ ਅਧਿਕਾਰੀ ਹੋਏ ਪੇਸ਼ ਪੀੜਤਾਂ ਵੱਲੋਂ ਪੇਸ਼ ਕੀਤੇ ਹਰਜਾਨੇ ਦੇ ਐਸਟੀਮੇਟ ਨੂੰ ਝੁਠਲਾਇਆ

Share this story

ਹਰਿਆਣੇ ਵਿੱਚ ਵੀ ਐੱਸ.ਆਈ.ਟੀ. ਦਾ ਗਠਨ ਹੋਵੇ :  ਗਿਆਸਪੁਰਾ, ਘੋਲੀਆ

image  ਹਿਸਾਰ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-2 ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ  ਤਹਿਸ ਨਹਿਸ ਹੋਏ, ਹਰਿਆਣੇ ਦੇ ਰੇਵਾੜੀ ਜਿਲੇ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਸੁਣਵਾਈ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ । ਇਸੇ ਸਬੰਧੀ ਸਰਕਾਰੀ ਧਿਰ ਦੇ ਗਵਾਹ ਵਜੋਂ ਪੀ.ਡਬਲਯੂ.ਡੀ. ਵਿਭਾਗ ਦੇ ਐੱਸ.ਡੀ.ਓ. ਦਰਸ਼ਨ ਕੁਮਾਰ ਹਾਜਿਰ ਹੋਏ । ਉਸ ਨੇ ਪੀੜਤਾਂ ਵਲੋਂ ਘਰਾਂ ਦੇ ਨੁਕਸਾਨ ਵਜੋਂ ਦਿਤੇ ਹਲਫਨਾਮਿਆ ਸਬੰਧੀ ਕਿਹਾ ਕਿ ਇਹਨਾਂ ਵਿੱਚ ਨੁਕਸਾਨ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੈ। ਇਸੇ ਸਬੰਧੀ ਮਹਿੰਦਰਗੜ ਦੇ ਨਕਸ਼ਾ ਨਵੀਸ ਸਤਪਾਲ ਨੇ ਅਦਾਲਤ ਸਾਹਮਣੇ ਪੀੜਤਾਂ ਦੇ ਹਲਫਨਾਮਿਆ ਵਿਚਲੇ ਤੱਥਾ ਨੂੰ ਸਹੀ

ਦੱਸਿਆ । ਉਹਨਾਂ ਤੋਂ ਬਾਅਦ ਹੋਦ ਪਿੰਡ ਦੇ ਸਾਬਕਾ ਸਰਪੰਚ ਧਨਪਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਦੇ ਨਗਰ ਵਾਸੀ ਡਰ ਕਾਰਨ ਪਿੰਡ ਛੱਡ ਕੇ ਚਲੇ ਗਏ ਸਨ । ਉਹਨਾਂ ਵਲੋਂ ਪਿੰਡ ਵਾਸੀਆਂ ਨੂੰ ਹਰ ਤਰਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ ਗਿਆ ਸੀ । ਇਸ ਸਬੰਧੀ ਪੀੜਤ ਧਿਰ ਦੇ ਵਕੀਲ ਰਣਜੀਤ ਯਾਦਵ ਨੇ ਕਿਹਾ ਕਿ ਜਦੋਂ ਪਰਿਵਾਰਾਂ ਦੇ ਪਰਿਵਾਰ ਹੀ ਨਸ਼ਟ ਹੋ ਗਏ ਫਿਰ ਭਰੋਸਾ ਕਾਹਦਾ ?
ਇਸ ਮੌਕੇ ਪੀੜਤਾਂ ਨੂੰ ਨਾਲ਼ ਲੈ ਕੇ ਪਹੁੰਚੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਭਾਈ ਦਰਸਨ ਸਿੰਘ ਘੋਲੀਆ ਅਤੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਾਰਿਆਂ ਨੂੰ ਕੇਵਲ ਦਿੱਲੀ ਦੇ ਪੀੜਤ ਹੀ ਕਿਉਂ ਦਿਖਦੇ ਹਨ ਦੇਸ਼ ਦੇ ਬਾਕੀ ਹਿਸਿਆ ਵਿੱਚ ਕਤਲ ਕੀਤੇ ਸਿੱਖ ਕਿਉੇਂ ਨਹੀਂ ਦਿਖਦੇ ? ਉਹਨਾਂ ਕੇਜਰੀਵਾਲ਼ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਆਪਣੇ ਜੱਦੀ ਰਾਜ ਹਰਿਆਣੇ ਵਿੱਚ ਕਤਲ ਕੀਤੇ ਸਿੱਖਾਂ ਲਈ ਵੀ ਐਸ.ਆਈ.ਟੀ.ਦਾ ਗਠਨ ਕਰਵਾਉਣ ਕਿਉਂਕਿ ਇਸ ਸਰਕਾਰੀਆ ਜਾਂਚ ਨੁੰ ਚੱਲਦੇ ਤਾਂ ਤਿੰਨ ਸਾਲ ਤੋਂ ਉੱਪਰ ਹੋ ਗਏ ਹਨ ਅਜੇ ਤੱਕ ਸਿਰਫ ਤਰੀਕਾਂ ਹੀ ਮਿਲ਼ ਰਹੀਆਂ ਹਨ। ਹਰਿਆਣੇ ਵਿੱਚਲੀ ਕਾਂਗਰਸ ਸਰਕਾਰ ਤੋਂ ਉਹਨਾਂ ਨੂੰ ਕੋਈ ਆਸ ਨਹੀਂ। ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵਰਿਆਮ ਸਿੰਘ, ਧਰਮਿੰਦਰ ਸਿੰਘ, ਉੱਤਮ ਸਿੰਘ ਬਠਿੰਡਾ ਅਤੇ ਬਲਬੀਰ ਸਿੰਘ ਹਿਸਾਰ ਆਦਿ ਮੌਜੂਦ ਸਨ ।

WRITTEN BY