ਪੈਡ ਵਜਾ ਕੇ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲਾ ਪੈਡ ਮਾਸਟਰ – ਜਗਜੀਤ ਸਿੰਘ

ਜੇਕਰ ਕੋਈ ਗਾਇਕ ਸਟੇਜ ਉਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਆਪਣਾ ਨਾਮ ਬਣਾਉਂਦਾ ਹੈ ਤਾਂ ਉਸ ਦੀ ਇਸ ਪ੍ਰਸਿੱਧੀ ਵਿੱਚ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ । ਇਸ ਤਰ੍ਹਾਂ ਹੀ ਸਟੇਜਾਂ ਉਪਰ ਗਾਇਕ ਦਾ ਨਾਮ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਪੈਡ ਪਲੇਅਰ ਜਗਜੀਤ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ ਤਹਿਸੀਲ ਫੂਲ (ਬਠਿੰਡਾ) ਵਿੱਚ ਪਿਤਾ ਬਲਦੇਵ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋ 16 ਨਵੰਬਰ 1997 ਨੂੰ ਜਗਜੀਤ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਪੈਡ ਵਜਾਉਣ ਦੇ ਸ਼ੌਕੀ ਜਗਜੀਤ ਸਿੰਘ 10ਵੀ ਤੱਕ ਦੀ ਪੜਾਈ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤੋਂ ਹਾਸਿਲ ਕੀਤੀ। ਸਕੂਲੀ ਸਮਾਗਮਾਂ ਵਿੱਚ ਵਧ ਚੜ ਕੇ ਹਿੱਸਾ ਲੈਣਾ ਉਸਦੇ ਸੁਭਾਅ ਵਿੱਚ ਸ਼ਾਮਲ ਸੀ ਬਸ ਇਸ ਤਰਾਂ ਉਸਨੇ ਪੈਡ ਵਜਾਉਣ ਵਿੱਚ ਮੁਹਾਰਤ ਹਾਸਲ ਕਰ ਲਈ। ਜਗਜੀਤ ਸਿੰਘ ਨੇ ਆਪਣੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਪ੍ਰਸਿੱਧ ਲੋਕ ਗਾਇਕ ਕੁਲਦੀਪ ਰਸੀਲਾ, ਰੋਕੀ ਸਿੰਘ, ਰਾਜ ਮਸਤੀ ਗਾਇਕਾਂ ਰਮਨ ਗਿੱਲ, ਤੋਂ ਇਲਾਵਾ ਅਨੇਕਾਂ ਗਾਇਕਾਂ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਅੱਜ ਕੱਲ ਉਹ ਗਾਇਕ ਹਰਪ੍ਰੀਤ ਸਿੱਧ,ੂ ਸਲਾਮਤ ਅਲੀ, ਨਾਲ ਸਟੇਜਾਂ ਤੇ ਪੈਡ ਪਲੇਅਰ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਜਗਜੀਤ ਸਿੰਘ ਨੂੰ ਇੱਕ ਵਧੀਆ ਪੈਡ ਪਲੇਅਰ ਵਜੋਂ ਜਾਣਿਆਂ ਜਾਂਦਾ ਹੈ।
ਸੁਖਮੰਦਰ ਰਾਮਪੁਰਾ
ਮੋਬਾ. ਨੰ. 99888-52705

Send this to a friend