ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਵਿਰੁੱਧ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਵੇ

ਰਾਮਪੁਰਾ ਫੂਲ, 31 ਮਾਰਚ (ਮਨਪ੍ਰੀਤ ਸਿੰਘ ਗਿੱਲ)- ਸਿੱਖ ਧਰਮ ਦੇ ਬਾਨੀ ਅਤੇ ਸਿੱਖਾ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਬਣਾਈ ਫਿਲਮ ਨਾਨਕ ਸ਼ਾਹ ਫਕੀਰ ਨਾਲ ਸਿੱਖ ਭਾਵਨਾਂਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਫਿਲਮ ਦੇ ਨਿਰਮਾਤਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ,ਬਾਬਾ ਸਤਨਾਮ ਸਿੰਘ, ਗੁਰਵਿੰਦਰ ਸਿੰਘ ਬਠਿੰਡਾ,ਸੁਰਿੰਦਰ ਸਿੰਘ ਨਥਾਣਾ, ਬਲਜਿੰਦਰ ਸਿੰਘ ਕੋਟਭਾਰਾ, ਜੀਵਨ ਸਿੰਘ ਗਿੱਲ ਕਲਾਂ, ਬਾਬਾ ਪਾਲਾ ਸਿੰਘ ਵੱਲੋਂ ਇੱਕ ਲਿਖਤੀ ਸ਼ਕਾਇਤ ਫਿਲਮ ਦੇ ਨਿਰਮਾਤਾ ਵਿਰੁੱਧ ਐਸ.ਐਸ.ਪੀ ਜਿਲ੍ਹਾ ਬਠਿੰਡਾ ਦੇ ਨਾਮ ਤੇ ਦਿੱਤੀ ਗਈ। ਜਿਸ ਸ਼ਕਾਇਤ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਮ ਵਿੱਚ ਛਾਂ ਦਿਖਾਈ ਗਈ ਹੈ। ਜਿਸ ਦਾ ਮਤਲਬ ਕਿਸੇ ਵਿਅਕਤੀ ਦਾ ਬੁੱਤ ਦਾ ਪਰਛਾਵਾ ਹੈ। ਸਿੱਖ ਧਰਮ ਵਿੱਚ ਇਹਨਾਂ ਗੱਲਾ ਦੀ ਮਨਾਹੀ ਹੈ।ਸਿੱਖ ਧਰਮ ਅਨੁਸਾਰ ਕਿਸੇ ਵੀ ਗੁਰੂ ਦਾ ਰੂਪ ਦਿਖਾਉਣਾ, ਸ਼ਕਤੀਆਂ ਦਿਖਾਉਣਾ ਜਾਂ ਪਰਛਾਵਾ ਦਿਖਾਉਣਾ ਸਿੱਖਾ ਦੀਆਂ ਰਿਵਾਇਤਾਂ ਦੇ ਉਲਟ ਹੈ।ਉਹਨਾਂ ਕਿਹਾ ਕਿ ਫਿਲਮ ਦੇ ਨਿਰਮਾਤਾ ਦੀ ਅਜਿਹੀ ਮਾੜੀ ਭਾਵਨਾਵਾਂ ਨਾਲ ਬਣਾਈ ਫਿਲਮ ਨਾਲ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਮੰਗ ਕੀਤੀ ਹੈ ਕਿ ਫਿਲਮ ਦੇ ਨਿਰਮਾਤਾ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਤੇ ਫਿਲਮ ਦੇ ਰਿਲੀਜ ਕਰਨ ਤੇ ਪਾਬੰਦੀ ਲਾਈ ਜਾਵੇ।

Send this to a friend