ਹਰਿਆਣਾ ਸਰਕਾਰ ਨੇ 2 ਅਪ੍ਰੈਲ ਨੂੰ ਬੈਂਕ ਛੁੱਟੀ ਐਲਾਨੀ

ਚੰਡੀਗੜ੍ਹ, 30 ਮਾਰਚ (ਹ.ਸ. ਨਾਗਪਾਲ)– ਹਰਿਆਣਾ ਸਰਕਾਰ ਨੇ 2 ਅਪ੍ਰੈਲ 2018 (ਸੋਮਵਾਰ) ਨੂੰ ਬੈਂਕ ਖਾਤਿਆਂ ਦੀ ਸਾਲਾਨਾ ਲੇਖਾਬੰਦੀ ਦੇ ਮੰਤਵ ਨਾਲ ਨੋਗੇਸ਼ਿਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਦੇ ਤਹਿਤ ਬੈਂਕ ਛੁੱਟੀ ਐਲਾਨ ਕੀਤੀ ਹੈ। ਇਸ ਦਿਨ ਬੈਂਕਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਨਤਕ ਲੈਣ ਦੇਣ ਨਹੀਂ ਕੀਤਾ ਜਾਵੇਗਾ। 2 ਅਪ੍ਰੈਲ, 2018 ਨੂੰ ਹਰਿਆਣਾ ਸਰਕਾਰ ਦੇ ਸਾਰੇ ਦਫਤਰ ਖੁਲ੍ਹੇ ਰਹਿਣਗੇ। ਮੁੱਖ ਸਕੱਤਰ ਦਫਤਰ ਵੱਲੋਂ ਅੱਜ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

Send this to a friend