ਇਲਾਕੇ ਦੀ ਦਹਾਕਿਆ ਪੁਰਾਣੀ ਮੰਗ ਨੂੰ ਪਿਆ ਬੂਰ,ਲੋਕਾਂ ਵਿਚ ਖੁਸ਼ੀ ਦੀ ਲਹਿਰ।
ਨੰਗਲ – ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਚੰਗਰ ਦੇ ਇਲਾਕੇ ਦੀ ਪੀਣ ਵਾਲੇ ਪਾਣੀ ਅਤੇ ਸੰਚਾਈ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਲਿਫਟ ਇਰੀਗੇਸ਼ਨ ਸਕੀਮ ਰਾਹੀ 46 ਕਰੋੜ ਰੁਪਏ ਦੀ ਯੋਜਨਾਂ ਨੂੰ ਦਿੱਤੀ ਪ੍ਰਵਾਨਗੀ ਅਤੇ ਨੰਗਲ ਵਿਚ ਢੋਲਾਂ ਵਾਲੇ ਪੁੱਲ ਦੇ ਲਈ 7.50 ਕਰੋੜ ਰੁਪਏ ਦੀ ਪ੍ਰਵਾਨਗੀ ਨਾਲ ਇਸ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਇਲਾਕੇ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਾਇਆ ਹੈ। ਇਸਦਾ ਸੇਹਰਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਵਿਧਾਇਕ ਰਾਣਾ ਕੇ.ਪੀ.ਸਿੰਘ ਦੇ ਸਿਰ ਹੈ ਜਿਹਨਾਂ ਨੇ ਚੋਣਾ ਦੋਰਾਨ ਕੀਤੇ ਆਪਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਅੱਜ ਸਥਾਨਕ ਸਤਲੁਜ ਸਦਨ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਵਿਸੇਸ਼ ਤੋਰ ਧੰਨਵਾਦ ਕਰਨ ਲਈ ਪੁੱਜੇ ਇਲਾਕੇ ਦੇ ਪੰਤਵੰਤਿਆਂ ਸ੍ਰੀ ਅਸੋਕ ਕੁਮਾਰ ਸਵਾਮੀਪੁਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰੂਪਨਗਰ,ਸ੍ਰੀ ਸੰਜੇ ਸਾਹਨੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਸ੍ਰੀ ਉਮਾਕਾਂਤ ਸ਼ਰਮਾਂ ਸਕੱਤਰ, ਸ੍ਰੀ ਟੋਨੀ ਸਾਹਿਗਲ, ਸ੍ਰੀ ਰਕੇਸ਼ ਨਇਅਰ, ਸ੍ਰੀ ਲਖਵੀਰ ਲੱਕੀ, ਸ੍ਰੀ ਅਨੀਲ ਰਾਣਾ, ਸ੍ਰੀ ਪਿਆਰੇ ਲਾਲ ਜਸਵਾਲ ਆਦਿ ਨੇ ਕਿਹਾ ਕਿ ਚੰਗਰ ਦਾ ਇਲਾਕਾ ਜੋ ਕਿ ਦਹਾਕਿਆ ਤੋਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਝੂੰਜ ਰਿਹਾ ਹੈ। ਉਸ ਇਲਾਕੇ ਦੇ ਲੋਕਾਂ ਲਈ ਲਿਫਟ ਇਰੀਗੇਸ਼ਨ ਸਕੀਮ ਵਰਦਾਨ ਸਿੱਧ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਖੇਤਰ ਦੇ ਦੋਰੇ ਦੋਰਾਨ ਇਸ ਇਲਾਕੇ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ। ਉਸਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੋਰਾਨ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਬਾਦਲ ਨੇ ਪੂਰਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਚਾਲੂ ਮਾਲੀ ਵਰੇਂ ਦੋਰਾਨ ਇਸ ਯੋਜਨਾਂ ਲਈ 9 ਕਰੋੜ ਰੁਪਏ ਰੱਖੇ ਹਨ ਪ੍ਰੰਤੂ ਉਹਨਾ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਆਰਥਿਕ ਹਲਾਤ ਸੁਧਰੇ ਤਾਂ ਇਹ ਰਾਸ਼ੀ 25 ਕਰੋੜ ਰੁਪਏ ਕਰ ਦਿੱਤੀ ਜਾਵੇਗੀ। ਇਹ ਸਪੀਕਰ ਰਾਣਾ ਕੇ.ਪੀ.ਸਿੰਘ ਦੇ ਯਤਨਾਂ ਨਾਲ ਸੰਭਵ ਹੋਇਆ ਹੈ। ਉਹਨਾ ਨੇ ਕਿਹਾ ਕਿ ਨੰਗਲ ਵਿਚ ਪਲਟੂਣ ਬ੍ਰਿਜ ਜਿਸਨੂੰ ਕਿ ਢੋਲਾਂ ਵਾਲਾ ਪੁੱਲ ਕਿਹਾ ਜਾਂਦਾ ਹੈ ਉਸਦੇ ਨਿਰਮਾਣ ਲਈ ਨਗਰ ਕੋਸ਼ਲ ਨੇ ਹਾਊਸ ਵਿਚ ਪ੍ਰਵਾਨਗੀ ਦੇ ਦਿੱਤੀ ਸੀ ਪ੍ਰੰਤੂ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਪੰਜਾਬ ਸਰਕਾਰ ਤੋਂ ਬਜਟ ਵਿਚ 7.50 ਕਰੋੜ ਰੁਪਏ ਦੀ ਪ੍ਰਵਾਨਗੀ ਲੈ ਕੇ ਇਸ ਖੇਤਰ ਦੀ ਆਰ੍ਯਥਿਕਤਾ ਨੂੰ ਵੱਡੀ ਮਜਬੂਤੀ ਅਤੇ ਨਵੀਂ ਦਿਸ਼ਾ ਦਿੱਤੀ ਹੈ ਜਿਸਦੇ ਲਈ ਇਸ ਖੇਤਰ ਦੇ ਲੋਕ ਰਾਣਾ ਕੇ.ਪੀ.ਸਿੰਘ ਦੇ ਸ਼ੁਕਰਗੁਜਾਰ ਹਾਂ ਉਹਨਾਂ ਕਿਹਾ ਕਿ ਸਪੀਕਰ ਰਾਣਾ ਕੇ.ਪੀ.੍ਯਸਿੰਘ ਦੇ ਯਤਨਾਂ ਸਦਕਾਂ ਨੰਗਲ ਵਿਚ ਪਹਿਲਾਂ ਵੀ ਬਹੁਤ ਸਾਰੇ ਵਿਕਾਸ ਕਾਰਜ ਅਰੰਭ ਤੇ ਮੁਕੰਮਲ ਹੋਏ ਹਨ ਅਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਤਿੰਨ ਵਰੇਆਂ ਵਿਚ ਇਸ ਸਾਰੇ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਇਲਾਕੇ ਦੇ ਕਰਵਾਏ ਜਾ ਰਹੇ ਵਿਕਾਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ।