ਨੰਗਲ ਵਿਚ ਫਲਾਈ ਉਵਰ ਬ੍ਰਿਜ ਦਾ ਨਿਰਮਾਣ ਜਲਦੀ ਹੋਵੇਗਾ ਸੁਰੂ-ਸਪੀਕਰ।
ਨੰਗਲ – ਨਯਾ ਨੰਗਲ ਅਤੇ ਨੰਗਲ ਸ਼ਹਿਰ ਨੂੰ ਆਪਸ ਵਿਚ ਜੋੜਨ ਵਾਲੇ ਮਾਰਗਾਂ ਤੇ ਲੱਗਣ ਵਾਲੇ ¦ਮੇ ਜਾਮ ਤੋਂ ਇਲਾਕਾ ਨਿਵਾਸੀਆਂ ਨੂੰ ਬਹੁਤ ਜਲਦੀ ਨਜਾਤ ਮਿਲ ਜਾਵੇਗੀ। ਅੱਗਲੇ ਕੁਝ ਦਿਨਾਂ ਵਿਚ ਇਥੇ ਫਲਾਈ ਉਵਰ ਦਾ ਨਿਰਮਾਣ ਸੁਰੂ ਹੋ ਜਾਵੇਗਾ। ਨੰਗਲ ਵਿਚ ਢੋਲਾ ਵਾਲਾ ਪੁੱਲ, ਪਲਟੂਣ ਬ੍ਰਿਜ ਲਈ ਪੰਜਾਬ ਸਰਕਾਰ ਨੇ ਬਜਟ ਵਿਚ ਪ੍ਰਬੰਧ ਕੀਤੇ ਹਨ। ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਨੰਗਲ ਨਿਵਾਸੀਆਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੱਲ ਹੋ ਜਾਵੇਗੀ। ਇਹ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਨਯਾ ਨੰਗਲ ਵਿਚ ਸ੍ਰੀ ਸ੍ਰੀ ਰਵੀ ਸ਼ੰਕਰ ਵਿਦਿਆ ਮੰਦਰ ਸਕੂਲ ਦਾ ਉਦਘਾਟਨ ਕਰਨ ਮੋਕੇ ਕੀਤਾ। ਇਸ ਮੋਕੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਵੀ ਮੋਜੂਦ ਸਨ। ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਸਰਕਾਰੀ ਵੱਡੇ ਅਦਾਰੇ ਜਿਵੇਂ ਕਿ ਬੀ.ਬੀ.ਐਮ.ਬੀ.ਅਤੇ ਐਨ.ਐਫ.ਐਲ. ਜੋ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਜਮੀਨਾਂ ਉਤੇ ਵਿਕਾਸ ਦੇ ਉਤਮ ਨਜੱਰਿਏ ਨਾਲ ਬਣਾਏ ਗਏ ਹਨ। ਉਹਨਾਂ ਅਦਾਰਿਆ ਦੀਆਂ ਸਥਾਨਕ ਲੋਕਾਂ ਦੇ ਪ੍ਰਤੀ ਬਹੁਤ ਸਾਰੀਆਂ ਜਿੰਮੇਵਾਰੀਆਂ ਹਨ ਜਿਹਨਾਂ ਨੂੰ ਨਿਭਾਉਣਾ ਇਹਨਾਂ ਅਦਾਰਿਆ ਦੇ ਪ੍ਰਬੰਧਕਾਂ ਦਾ ਕਰਤੱਵ ਹੈ। ਉਹਨਾਂ ਕਿਹਾ ਕਿ ਬੀ.ਬੀ.ਐਮ.ਬੀ. ਦੇ ਪ੍ਰਬੰਧਕਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਅਦਾਰੇ ਦੇ ਸਕੂਲ ਨੂੰ ਚਲਾਉਣ ਅਤੇ ਇਸਦੀ ਕਾਰਜਕੁਸ਼ਲਤਾਂ ਵਿਚ ਸੁਧਾਰ ਲਿਆਉਣ ਲਈ ਹੋਰ ਉਪਰਾਲੇ ਕਰਨਗੇ। ਉਹਨਾਂ ਕਿ ਸਿੱਖਿਆ ਦੇ ਮਿਆਰ ਦੇ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ ਸਮੇਂ ਦੇ ਹਾਣੀ ਬਣਨ ਲਈ ਅਧੁਨਿਕ ਤਕਨਾਲੋਜੀ ਦੀ ਸਿੱ੍ਯਖਿਆ ਹਾਸਲ ਕਰਨਾ ਬੇਹੱਦ ਜਰੂਰੀ ਹੋ ਗਿਆ ਹੈ ਅਤੇ ਇਸਦੇ ਲਈ ਉਤਮ ਸਿੱਖਿਆ ਸੰਸਥਾਨ ਹੋਣੇ ਲਾਜਮੀ ਹਨ। ਇਸ ਇਲਾਕੇ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਢੁਕਵੇਂ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਮਿਆਰੀ ਸਿੱਖਿਆ ਲਈ ਇਹ ਬੇਹੱਦ ਜਰੂਰੀ ਹੈ ਕਿ ਸਿੱਖਿਆ ਸੰਸਥਾਵਾਂ ਵਿਚ ਬਿਨਾਂ ਭੀੜ ਭੜਾਕੇ ਤੋਂ ਸੁਚੱਜੇ ਪ੍ਰਬੰਧ ਹੋਣ। ਵਿਦਿਆ ਦੇ ਮਹੱਤਵ ਤੇ ਜੋਰ ਦਿੰਦੇ ਹੋਏ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਵਿਦਿਆਰਥੀ ਕਲਾਸ ਰੂਮ ਤੋਂ ਹੀ ਦੇਸ਼ ਦਾ ਭਵਿੱਚ ਤਹਿ ਕਰਦੇ ਹਨ।ਉਹਨਾਂ 1716 ਵਿਚ ਨਹਿਰੂ ਪਰਿਵਾਰ ਦੇ ਇਕ ਮੈਂਬਰ ਸ੍ਰੀ ਰਾਜ ਕੋਲ ਦੇ ਕਸ਼ਮੀਰ ਵਿਚ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਹੋਈ ਮੁਲਾਕਾਤ ਅਤੇ ਉਹਨਾਂ ਦੀ ਯੋਗਤਾ ਦੀ ਵੀ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਮਾਪੇ ਆਪਣੇ ਬੱਚਿਆ ਨੂੰ ਸਕੂਲ ਭੇਜਣ, ਉਹਨਾਂ ਦੀਆਂ ਫੀਸਾਂ ਭਰਨ ਅਤੇ ਸੁੱਖ ਸਹੂਲਤਾਂ ਉਪਲੱਬਧ ਕਰਵਾਉਣ ਨਾਲ ਆਪਣੀ ਜਿੰਮੇਵਾਰੀ ਤੋਂ ਫਾਰਗ ਨਹੀਂ ਹੋ ਸਕਦੇ। ਉਹਨਾਂ ਦੀ ਜਿੰਮੇਵਾਰੀ ਆਪਣੇ ਬੱਚਿਆ ਦੀ ਸਕੂਲ ਵਿਚ ਕਾਰਗੁਜਾਰੀ ਦਾ ਮੁਲਾਕਣ ਕਰਨਾ ਹੈ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਸਮੇਂ ਦੇ ਹਾਣੀ ਬਣਨ ਦੇ ਲਈ ਬੱਚਿਆ ਨੂੰ ਮਿਆਰੀ ਸਿੱਖਿਆ ਦੇਣਾ ਲਾਜਮੀ ਹੈ ਅਤੇ ਇਸਦੇ ਲਈ ਸਿੱਖਿਆ ਸੰਸਥਾਵਾਂ ਵਿਚ ਅਧਿਆਪਕਾਂ ਦੀ ਨਿਯੁਕਤੀ ਕਰਨ ਸਮੇਂ ਸਿਫਾਰਸ਼ ਨੂੰ ਨਜਰ ਅੰਦਾਜ ਕਰ ਦੇਣਾ ਚਾਹੀਦਾ ਹੈ। ਅਧਿਆਪਕਾਂ ਦੀ ਯੋਗਤਾ ਉਤੇ ਵਿਦਿਆਰਥੀਆਂ ਦਾ ਭਵਿੱਖ ਨਿਰਭਰ ਹੈ ਇਸ ਵਿਚ ਸਮਝੋਤਾ ਕਰਨਾ ਉਚਿਤ ਨਹੀਂ ਹੈ। ਉਹਨਾਂ ਸਕੂਲ ਪ੍ਰਬੰਧਕਾਂ ਦਾ ਇਸ ਇਲਾਕੇ ਵਿਚ ਮਿਆਰੀ ਸਿੱਖਿਆ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਸ੍ਰੀ ਅਸੋਕ ਕੁਮਾਰ ਸਵਾਮੀਪੁਰ, ਤਹਿਸੀਲਦਾਰ ਡੀ.ਪੀ.ਪਾਂਡੇ, ਸ੍ਰੀ ਅਸੋਕ ਪੁਰੀ ਪ੍ਰਧਾਨ ਨਗਰ ਕੋਸ਼ਲ ਨੰਗਲ, ਸ੍ਰੀ ਨਿਰਲੇਪ ਸਿੰਘ ਰਾਏ ਸੀ.ਐਮ.ਡੀ., ਐਨ.ਐਫ.ਐਲ., ਸ੍ਰੀ ਰਕੇਸ਼ ਨਇਅਰ, ਸ੍ਰੀ ਪ੍ਰਦੀਪ ਸੋਨੀ, ਸ੍ਰੀ ਅਸੋਕ ਸੈਣੀ, ਸ੍ਰੀ ਉਮਾਕਾਂਤ ਸਰਮਾਂ, ਸ੍ਰੀ ਸੁਰਿੰਦਰ ਪੰਮਾ, ਸ੍ਰੀ ਨਰਿੰਦ ਕਾਂਢਾ, ਕੋਸ਼ਲਰ ਸ੍ਰੀ ਆਰ.ਪੀ.ਬੱਟੂ, ਡਾ.ਪ੍ਰਸੋਤਮ, ਸ੍ਰੀ ਵਿਦਿਆ ਸਾਗਰ, ਸ੍ਰੀਮਤੀ ਰੋਜੀ ਸ਼ਰਮਾ, ਸ੍ਰੀਮਤੀ ਅਨੀਤਾ ਸਰਮਾ, ਸ੍ਰੀਮਤੀ ਇੰਦੂ ਬਾਲਾ ਸਾਬਕਾ ਕੋਸ਼ਲਰ, ਸ੍ਰੀ ਉ.ਪੀ.ਪ੍ਰਮਾਰ, ਸ੍ਰੀ ਰੋਸ਼ਨ ਲਾਲ ਕਨੋਜੀਆਂ, ਸ੍ਰੀ ਜੀਤ ਰਾਮ ਸ਼ਰਮਾ, ਸ੍ਰੀ ਐਸ.ਕੇ.ਸਰਮਾਂ,ਸ੍ਰੀ ਸੁਰੇਸ਼ ਮਲਿਕ, ਸ੍ਰੀਮਤੀ ਸੋਨੀਆਂ ਸੇੈਣੀ ਅਤੇ ਨਗਰ ਦੇ ਪੰਤਵੱਤੇ ਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ।