ਚੰਡੀਗੜ੍ਹ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਰਕਾਰ ਨੇ ਨਗਰਪਾਲਿਕਾ ਬੇਰੀ, ਅਟੇਲੀ ਮੰਡੀ ਤੇ ਕਲਾਇਤ ਦੇ ਵਾਰਡਾਂ ਤੇ ਸੀਟਾਂ ਦੀ ਵੰਡ ਕੀਤੀ ਹੈ। ਸ਼ਹਿਰੀ ਸਥਾਨਕ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਗਰ ਪਾਲਿਕਾ ਬੇਰੀ ਦੀ 13 ਵਾਰਡਾਂ ਵਿਚ ਸੀਟਾਂ ਦੀ ਵੰਡ ਕੀਤੀ ਗਈ ਹੈ। 13 ਵਾਰਡਾਂ ਵਿੱਚੋਂ ਗਿਣਤੀ 1 ਤੋਂ 6 ਨੂੰ ਅਨੁਸੂਚਿਤ ਜਾਤੀ ਦੇ ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਵਿੱਚੋ ਵਾਰਡ ਗਿਣਤੀ 6 ਨੂੰ ਅਨੁਸੂਚਿਤ ਜਾਤੀ ਦੀ ਮਹਿਲਾ ਦੇ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਾਰਡ ਗਿਣਤੀ 9 ਤੋ 11 ਨੂੰ ਪਿਛੜੇ ਵਰਗ ਦੇ ਲਈ ਅਤੇ ਗਿਣਤੀ 3, 8, 12 ਤੇ 13 ਨੂੰ ਮਹਿਲਾਵਾਂ ਦੇ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤਰ੍ਹਾਂ, ਅਟੇਲੀ ਮੰਡੀ ਨਗਰਪਾਲਿਕਾ ਦੇ 11 ਵਾਰਡਾਂ ਵਿੱਚੋਂ ਵਾਰਡ ਗਿਣਤੀ 5 ਨੂੰ ਅਨੁਸੂਚਿਤ ਜਾਤੀ ਦੀ ਮਹਿਲਾ ਦੇ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਾਰਡ ਗਿਣਤੀ 1 ਤੇ 2 ਨੂੰ ਪਿਛੜੇ ਵਰਗ ਦੇ ਲਈ ਰਾਖਵਾਂ ਕੀਤਾ ਗਿਆ ਹੈ।