ਟਰਕ ਯੂਨੀਅਨ ਦੇ ਨਵੇਂ ਥਾਪੇ ਪ੍ਰਧਾਨ ਦੀ ਵਿਰੋਧਤਾ ਦਾ ਮਸਲਾ ਹੋਇਆ ਗੰਭੀਰ

ਨਾਭਾ, 24 ਮਾਰਚ (ਕਰਮਜੀਤ ਸੋਮਲ,ਸਿਕੰਦਰ)-ਪੰਜਾਬ ਸਰਕਾਰ ਵਲੋ ਸਤਾ ਵਿਚ ਆਉਣ ਤੇ ਪੰਜਾਬ ਭਰ ਦੀਆ ਸਾਰੀਆ ਹੀ ਟਰਕ ਯੂਨੀਅਨਾ ਨੂੰ ਭੰਗ ਕਰ ਦਿਤਾ ਗਿਆ ਸੀ। ਜਿਸ ਕਾਰਨ ਟਰਕ ਅਪਰੇਟਰਾ ਵਿਚ ਹੁਣ ਵੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਨਾਭਾ ਟਰਕ ਯੂਨੀਅਨ ਦੀ ਗਲ ਕੀਤੀ ਜਾਵੇ ਤਾ ਇਥੇ ਟਰਕ ਯੂਨੀਅਨ ਦੇ ਅਪ੍ਰਰੇਟਰਾ ਨੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਤੇ ਦੋਸ ਲਗਾਏ ਹਨ ਕਿ ਸਰਕਾਰ ਦੀ ਸਹਿ ਤੇ ਟਰਕ ਯੂਨੀਅਨ ਦਾ ਪ੍ਰਧਾਨ ਨੂੰ ਜਬਰਦਸਤੀ ਥਾਪਣ ਦੇ ਮਾਮਲੇ ਵਿਚ ਟਰਕ ਅਪ੍ਰਰੇਟਰਾ ਨੇ ਨਾਭਾ ਦੇ ਮੁਖ ਚੌਕ ਬੋੜਾ ਗੇਟ ਵਿਖੇ ਚਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਮੰਗ ਕੀਤੀ ਕੀ ਜੇਕਰ ਟਰਕ ਯੂਨੀਅਨ ਦੇ ਪ੍ਰਧਾਨ ਨੂੰ ਅਹੁਦੇ ਤੋ ਨਾ ਲਾਹਿਆ ਤਾ ਸੰਘਰਸ ਤੇਜ ਕੀਤਾ ਜਾਵੇਗਾ ਅਤੇ ਆਉਣ ਵਾਲੇ ਹਾੜੀ ਦੇ ਸੀਜਨ ਵਿਚ ਟਰਕ ਅਪਰੇਟਰ ਢੋਆ ਢੁਆਈ ਨਹੀ ਕਰੇਗਾ, ਇਸ ਸਬੰਧੀ ਨਾਭਾ ਦੇ ਤਹਿਸੀਲਦਾਰ ਨੇ ਟਰਕ ਅਪਰੇਟਰਾ ਤੋ ਮੰਗ ਪਤਰ ਵੀ ਲਿਆ।
ਕੈਪਟਨ ਸਰਕਾਰ ਵਲੋ ਭਾਵੇ ਹੀ ਟਰਕ ਯੂਨੀਅਨਾ ਨੂੰ ਭੰਗ ਕਰ ਦਿਤਾ ਗਿਆ ਹੈ ਪਰ ਟਰਕ ਅਪ੍ਰਰੇਟਰਾ ਵਲੋ ਅਪਣੇ ਤੋਰ ਤੇ ਪ੍ਰਧਾਨ ਬਣਾ ਕੇ ਟਰਕ ਯੂਨੀਅਨਾ ਨੂੰ ਚਲਾਇਆ ਜਾ ਰਿਹਾ ਹੈ। ਨਾਭਾ ਯੂਨੀਅਨ ਦੀ ਗਲ ਕੀਤੀ ਜਾਵੇ ਤਾ ਨਵਦੀਪ ਸਿੰਘ ਹਨੀ ਨੂੰ ਪ੍ਰਸਾਸਨ ਦੀ ਸਹਿ ਤੇ ਧਕੇ ਨਾਲ ਪ੍ਰਧਾਨ ਬਣਾਕੇ ਟਰਕ ਅਪਰੇਟਰਾ ਤੇ ਥੋਪ ਦਿਤਾ ਹੈ। ਜਿਸ ਦੇ ਵਿਰੋਧ ਵਿਚ ਟਰਕ ਅਪਰੇਟਰਾ ਨੇ ਇਕਠੇ ਹੋ ਕੇ 6 ਮੈਬਰੀ ਕਮੇਟੀ ਬਣਾ ਕੇ ਨਵੇ ਬਣੇ ਪ੍ਰਧਾਨ ਨਵਦੀਪ ਸਿੰਘ ਨੂੰ ਪ੍ਰਧਾਨ ਮੰਨਣ ਤੋ ਇਨਕਾਰ ਕਰ ਦਿਤਾ ਅਤੇ ਜਿਸ ਦੇ ਵਿਰੋਧ ਵਿਚ ਸੈਕੜੇ ਟਰਕ ਅਪਰੇਟਰਾ ਅਤੇ 6 ਸਾਬਕਾ ਟਰਕ ਯੁਨੀਅਨ ਪ੍ਰਧਾਨਾ ਦੀ ਰਹਿਨੁਮਾਈ ਹੇਠ ਨਾਭਾ ਦੇ ਮੁਖ ਚੌਕ ਵਿਖੇ ਧਰਨਾ ਲਗਾਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਇਸ ਮੋਕੇ ਤੇ ਟਰਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਅਤੇ ਰਵਿੰਦਰ ਕੁਮਾਰ ਸਰਮਾ ਨੇ ਕਿਹਾ ਕਿ ਸਰਕਾਰ ਦੀ ਸਹਿ ਤੇ ਨਵਦੀਪ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਅਸੀ ਕਿਸੇ ਵੀ ਕੀਮਤ ਤੇ ਪ੍ਰਧਾਨ ਨਹੀ ਮੰਨਦੇ। ਅਤੇ ਸਰਕਾਰ ਦੀ ਸਹਿ ਤੇ ਇਹ ਸਭ ਕੁਝ ਹੋ ਰਿਹਾ ਹੈ ਅਤੇ ਜੇਕਰ ਸਰਕਾਰ ਅਤੇ ਪ੍ਰਸਾਸਨ ਨੇ ਪ੍ਰਧਾਨਗੀ ਦੇ ਅਹੁਦੇ ਤੋ ਨਵਦੀਪ ਸਿੰਘ ਨੂੰ ਨਹੀ ਹਟਾਇਆ ਤਾ ਸੰਘਰਸ ਤੇਜ ਕਰ ਦਿਤਾ ਜਾਵੇਗਾ।

Send this to a friend