ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੁਕੇਸ਼ਨ ਦਲੇਲਵਾਲਾ ਵਿਖੇ ਸੈਮੀਨਾਰ

ਝੂਨੀਰ, 24 ਮਾਰਚ (ਬਲਜੀਤ ਪਾਲ)-ਗੁਰੂ ਤੇਗ ਬਹਾਦਰ ਕਾਲਜ ਆਫ਼ ਐਜ਼ੂਕੇਸਨ ਦਲੇਲਵਾਲਾ (ਮਾਨਸਾ) ਵਿਖੇ ਮਾਨਯੋਗ ਛਛਸ਼ ਸਾਹਿਬ ਦੇ ਹੁਕਮਾਂ ਅਨੁਸਾਰ ਟਰੈਫਿਕ ਪੁਲਿਸ ਮਾਨਸਾ ਦੇ ਰਮੇਸ਼ ਕੁਮਾਰ ਸਿੰਘ ਟਰੈਫਿਕ ਇੰਚਾਰਜ ਵੱਲੋ ਕਾਲਜ ਕੈਂਪਸ ਵਿੱਚ ਕਾਲਜ ਦੇ ਸਮੂਹ ਵਿਦਿਆਰਥੀਆ ਨੂੰ ਟਰੈਫਿਕ ਸੰਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਕਾਲਜ ਦੀ ਮੈਨਜਮੈਟ ਮੈਬਰ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਅਮਨਦੀਪ ਸਿੰਘ ਮਾਨ, ਚਰਨਜੀਤ ਸਿੰਘ , ਪ੍ਰੋਯ ਮਲਕੀਤ ਸਿੰਘ ਸੰਧੂ, ਪ੍ਰੋਯ ਹਰਵਿੰਦਰ ਸਿੰਘ, ਪ੍ਰੋਯ ਬਲਜਿੰਦਰ ਸਿੰਘ, ਪ੍ਰੋਯ ਗੁਰਪੰੀਤ ਕੌਰ, ਪ੍ਰੋਯ ਜਸਪ੍ਰੀਤ ਕੌਰ, ਸੁਪਰਡੈਟ ਯਾਦਵਿੰਦਰ ਸਿੰਘ ਆਦਿ ਹਾਜਰ ਸਨ।

Send this to a friend