ਵਧੀਕੀਆਂ ਰੋਕੂ ਐਸ. ਸੀ., ਐੋਸ. ਟੀ. ਐਕਟ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਨੇ ਐਕਟ ਦੀ ਸਾਰਥਕਤਾ ਖ਼ਤਮ ਕੀਤੀ : ਡਾ. ਜੱਖੂ

ਨਥਾਣਾ, 24 ਮਾਰਚ (ਇੰਦਰਜੀਤ ਨਥਾਣਾ)-ਸੁਪਰੀਮ ਕੋਰਟ ਵੱਲੋਂ ਐਸ. ਸੀ., ਐੋਸ. ਟੀ. (ਵਧੀਕੀਆਂ ਰੋਕੂ) ਐਕਟ ਸਬੰਧੀ ਮੰਗਲਵਾਰ ਨੂੰ ਇਸ ਐਕਟ ਤਹਿਤ ਤੁਰੰਤ ਗ੍ਰਿਫ਼ਤਾਰੀ ਦੀਆਂ ਸਖ਼ਤ ਧਰਾਵਾਂ ਤੇ ਰੋਕ ਲਗਾ ਕੇ ਇਸ ਐਕਟ ਦੀ ਵੁੱਕਤ ਹੀ ਖ਼ਤਮ ਕਰ ਦਿੱਤੀ ਹੈ ਅਤੇ ਇਹ ਸਭ ਕੇਂਦਰ ਸਰਕਾਰ ਵੱਲੋਂ ਇਸ ਕੇਸ ਸਬੰਧੀ ਪੈਰਵਾਈ ਕਰਨ ‘ਚ ਦਿਖਾਈ ਗਈ ਢਿੱਲ ਦਾ ਨਤੀਜਾ ਹੈ। ਇਸ ਸ਼ਬਦ ਸ੍ਰੋਮਣੀ ਅਕਾਲੀ ਦਲ ਦੇ ਦਲਿਤ ਆਗੂ ਡਾ. ਹਰਜਿੰਦਰ ਸਿੰਘ ਜੱਖੂ ਨੇ ਇੱਕ ਪ੍ਰੈਸ ਨੋਟ ਵਿੱਚ ਲਿਖ ਕੇ ਜਾਰੀ ਕੀਤਾ। ਅੱਗੇ ਡਾ. ਜੱਖੂ ਨੇ ਕਿਹਾ ਕਿ.ਦੇਸ ਭਰ ‘ਚ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕ ਸਮਾਜਿਕ। ਆਰਥਿਕ ਤੇ ਰਾਜਨੀਤਕ ਅਣਮਨੁੱਖੀ ਵਰਤਾਰੇ ਹੇਠ ਤਸੱਦਦ ਦੇ ਸ਼ਿਕਾਰ ਹੋ ਰਹੇ ਹਨ ਤੇ ਹੁਣ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਹੁਣ ਇਨ੍ਹਾਂ ਗਰੀਬਾਂ ਤੇ ਜੁਲਮ ਕਰਨ ਵਾਲਿਆਂ ਦੇ ਹੌਸਲੇ ਹੋਰ ਬੁ¦ਦ ਹੋ ਜਾਣ ਗਏ । ਕਨੂੰਲੀ ਤੌਰ ਤੇ ਕੋਈ ਡਰ ਨਾਂ ਹੋਣ ਤੇ ਇਨ੍ਹਾਂ ਦੁਆਰਾ ਦਲਿਤ ਵਰਗ ਨੂੰ ਉੱਪਰ ਉੱਠਣ ਦੀ ਥਾਂ ਸਗੋਂ ਹੋਰ ਦਬਾ ਦਿੱਤਾ ਜਾਵੇਗਾ। ਡਾ. ਅੰਬੇਡਕਰ ਸਾਹਿਬ ਜੀ ਜਿੰਦਗੀ ਭਰ ਦੀ ਘਾਲਣਾ ਦੀ ਬਦੌਲਤ ਹੀ ਦਲਿਤ ਭਾਈਚਾਰੇ ਨੂੰ ਮਨੁੱਖੀ ਅਧਿਕਾਰਾਂ ਤੇ ਸੁਰੱਖਿਅਤ ਰਹਿਣ ਦਾ ਜੋ ਹੱਕ ਨਸੀਬ ਹੋਇਆਂ ਸੀ, ਇਸ ਫ਼ੈਸਲੇ ਨਾਲ ਉਨ੍ਹਾਂ ਦੇ ਕੀਤੇ ਉੱਦਮ ਨੂੰ ਠੇਸ ਪੁਚਾਵੇਗਾ। ਡਾ. ਅੰਬੇਡਕਰ ਕਮਿਊਨਿਟੀ ਹੈਲਥ ਕੇਂਅਰ ਅਤੇ ਐਜ਼ੂਕੇਸਨਲ ਫ਼ਾਉਂਡੇਸ਼ਨ ਦੇ ਚੇਅਰਮੈਨ ਡਾ. ਜੱਖੂ ਨੇ ਇਸ ਫ਼ੈਸਲੇ ਦੀ ਦੁਬਾਰਾ ਸਮੀਖਿਆ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇਸ ਦੀ ਦੁਬਾਰਾ ਸਮੀਖਿਆ ਨਹੀਂ ਕਰਵਾਉਂਦੀ ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੇਂਦਰ ਸਰਕਾਰ ਵੀ ਇਹੀ ਫ਼ੈਸਲਾ ਚਾਹੁੰਦੀ ਸੀ।

Send this to a friend