ਕਾਹਨੂੰਵਾਨ, 22 ਮਾਰਚ (ਡਾ.ਜਸਪਾਲ ਸਿੰਘ ਭਿਟੇਵਡ)- ਬੀਤੇ ਦਿਨ ਸਥਾਨਕ ਥਾਣੇ ਦੀ ਪੁਲਿਸ ਵਲੋਂ ਨਾਕੇ ਦੌਰਾਨ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਵਲੋਂ ਦਿਤੀ ਜਾਣਕਾਰੀ ਅਨੁਸਾਰ ਕਲ੍ਹ ਸ਼ਾਮ ਸਮੇਂ ਕਸਬਾ ਚਕ ਸ਼ਰੀਫ ਤੋਂ ਕਾਹਨੂੰਵਾਨ ਵਾਲੀ ਸਾਈਡ ਉਤੇ ਇਕ ਨੌਜਵਾਨ ਪਲਟੀਨਾ ਮੋਟਰਸਾਈਕਲ ਨੰਬਰ ਪੀ ਬੀ 06 ਪੀ 0796 ਤੇ ਆ ਰਿਹਾ ਸੀ। ਰਸਤੇ ਵਿਚ ਪੁਲਿਸ ਵਲੋਂ ਲਗਾਏ ਨਾਕੇ ਉਪਰ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਮੌਕੇ ਤੋਂ ਫਰਾਰ ਹੋਣ ਦੀ ਤਾਕ ਵਿਚ ਵਾਪਸ ਮੁੜ ਪਿਆ। ਪਰ ਪੁਲਿਸ ਪਾਰਟੀ ਦੀ ਮੁਸਤੈਦੀ ਨਾਲ ਉਸ ਨੂੰ ਮੌਕੇ ਉਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਉਸ ਕੋਲੋਂ 163 ਨਸ਼ੀਲੇ ਕੈਪਸ਼ੂਲ ਫੜੇ ਗਏ।
ਕਾਬੂ ਕੀਤੇ ਨੌਜਵਾਨ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਪੁਤਰ ਬਲਕਾਰ ਸਿੰਘ ਵਾਸੀ ਬੁਢਾ ਬਾਲਾ ਵਜੋਂ ਹੋਈ ਹੈ। ਕਾਹਨੂੰਵਾਨ ਪੁਲਿਸ ਵਲੋਂ ਬਣਦੀਆਂ ਧਾਰਾਵਾਂ ਤਹਿਤ ਅਜ ਪਰਚਾ ਦਰਜ ਕਰਕੇ ਉਸ ਨੂੰ ਮਾਨਯੋਗ ਕੋਰਟ ਵਿਚ ਪੇਸ਼ ਕਰ ਦਿਤਾ ਗਿਆ ਹੈ।