ਅੰਮ੍ਰਿਤਸਰ, 22 ਮਾਰਚ (ਰਮੇਸ਼ ਆਲੀਆ)- ਇਰਾਕ ’ਚ ਫਸੇ 39 ਭਾਰਤੀਆਂ ਦੀ ਮੌਤ ਦੀ ਖਬਰ ਆਉਣ ਤੇ ਜਿੱਥੇ ਪਰਿਵਾਰਿਕ ਮੈਂਬਰਾਂ ਤੇ ਵੱਡਾ ਕਹਿਰ ਟੁੱਟ ਗਿਆ ਉਥੇ ਲੋਕ ਵੀ ਸੋਗ ਦੀ ਲਹਿਰ ਵਿੱਚ ਸਨ ਮ੍ਰਿਤਕ ਭਾਰਤੀਆ ਹਿਊਮਨ ਰਾਈਟਜ ਐਂਡ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਗਾਮਾ ਅਤੇ ਕੋਆਰਡੀਨੇਟਰ ਸੁਖਵੰਤ ਸਿੰਘ ਲੱਕੀ ਕਾਨਪੁਰੀਆ ਅਤੇ ਸਾਬਕਾ ਕੋਂਸਲਰ ਸਰਬਜੀਤ ਲਾਟੀ ਦੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਮੋਮਬੱਤੀਆ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਸੰਸਥਾ ਵੱਲੋਂ ਜਿੱਥੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਉਥੇ ਨਾਲ ਹੀ ਕੇਂਦਰ ਸਰਕਾਰ ਕੋਲੋਂ ਮ੍ਰਿਤਕ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਐਡਵੋਕੇਟ ਸ਼ਸ਼ੀ ਵੀਰ, ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਗਾਮਾ, ਹਰਵਿੰਦਰ ਸਿੰਘ, ਰਾਜ ਸਿੰਘ ਰਾਜੂ, ਸਾਬਕਾ ਕੋਂਸਲਰ ਸਰਬਜੀਤ ਲਾਟੀ ਮੌਜੂਦ ਸਨ।