Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਜਥੇਦਾਰ ਸੁਖਦੇਵ ਸਿੰਘ ਕਿੰਗਰਾ ਨੇ ਅਹੁਦੇ ਤੋਂ ਦਿੱਤਾ ਅਸਤੀਫਾ

Share this story

ਤਲਵੰਡੀ ਸਾਬੋ, 22 ਮਾਰਚ (ਰਾਮ ਰੇਸ਼ਮ ਨਥੇਹਾ)- ਤਲਵੰਡੀ ਸਾਬੋ ਹਲਕੇ ਦੀ ਸਿਆਸਤ ਵਿੱਚ ਬੀਤੇ ਦਿਨਾਂ ਤੋਂ ਅਸਤੀਫੇ ਦੇਣ ਦੀਆਂ ਘਟਨਾਵਾਂ ਵਿੱਚ ਇੱਕ ਵਾਧਾ ਉਦੋਂ ਹੋਰ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਕਲ ਤਲਵੰਡੀ ਸਾਬੋ ਦੇ ਸੇਵਾਦਾਰ ਭਾਈ ਸੁਖਦੇਵ ਸਿੰਘ ਕਿੰਗਰਾ (ਨਿਊਜ ਪੇਪਰ ਏਜੰਟ) ਨੇ ਪਿਛਲੇ ਦਿਨੀ ਉਨਾਂ ਨੂੰ ਅਚਾਨਕ ਉਤਪੰਨ ਹੋਈ ਦਿਲ ਦੀ ਬਿਮਾਰੀ ਉਪਰੰਤ ਡਾਕਟਰਾਂ ਵੱਲੋਂ ਦਿੱਤੀ ਆਰਾਮ ਦੀ ਸਲਾਹ ਦੇ ਮੱਦੇਨਜਰ ਅੱਜ ਪਾਰਟੀ ਸਰਗਰਮੀਆਂ ਲਈ ਸਮਾਂ ਨਾ ਦੇ ਸਕਣ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਭਾਈ ਕਿੰਗਰਾ ਨੇ ਦੱਸਿਆ ਕਿ ਬੀਤੇ ਦਿਨ ਅਚਾਨਕ ਉਨਾਂ ਨੂੰ ਦਿਲ ਦੀ ਬਿਮਾਰੀ ਨੇ ਆ ਘੇਰਿਆ ਤੇ ਇਲਾਜ ਦੌਰਾਨ ਡਾਕਟਰਾਂ ਨੇ ਉਨਾਂ ਦੇ ਸਟੰਟ ਪਾਏ ਹਨ ਤੇ ਕੁਝ ਸਮੇਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਸ ਲਈ ਉਨਾਂ ਮਹਿਸੂਸ ਕੀਤਾ ਕਿ ਹੁਣ ਉਹ ਪਾਰਟੀ ਗਤੀਵਿਧੀਆਂ ਲਈ ਪਹਿਲਾਂ ਵਾਂਗ ਸਮਾਂ ਨਹੀ ਕੱਢ ਸਕਣਗੇ।ਇਸ ਲਈ ਉਨਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਮਾਨ ਦਲ ਦੇ ਉਕਤ ਆਗੂ ਨੇ ਦੱਸਿਆ ਕਿ ਉਹ ਲਿਖਤੀ ਅਸਤੀਫਾ ਪਾਰਟੀ ਪ੍ਰਧਾਨ ਸ੍ਰ.ਸਿਮਰਨਜੀਤ ਸਿੰਘ ਮਾਨ ਤੇ ਜਿਲ੍ਹਾ ਪ੍ਰਧਾਨ ਭਾਈ ਪਰਵਿੰਦਰ ਸਿੰਘ ਬਾਲਿਆਂਵਾਲੀ ਨੂੰ ਭੇਜ ਰਹੇ ਹਨ ਨਾਲ ਹੀ ਉਨਾਂ ਕਿਹਾ ਕਿ ਉਹ ਸ੍ਰ.ਸਿਮਰਨਜੀਤ ਸਿੰਘ ਦੀ ਵਿਚਾਰਧਾਰਾ ਦੇ ਹਾਮੀ ਰਹੇ ਹਨ ਅਤੇ ਹਮੇਸ਼ਾਂ ਰਹਿਣਗੇ।

WRITTEN BY