ਅਮਰਗੜ੍ਹ 3 ਮਾਰਚ (ਸੁਖਵਿੰਦਰ ਸਿੰਘ ਅਟਵਾਲ) ਪਿਛਲੇ ਦਿਨੀਂ ਅਮਰਗੜ੍ਹ ਤੋਂ ਭਾਜਪਾ ਦੇ ਉਪ ਪ੍ਰਧਾਨ ਹਰਸ਼ ਸ਼ਿੰਗਲਾ ਵੱਲੋਂ ਨਾਭਾ ਤੋਂ ਮਾਲੇਰਕੋਟਲਾ ਜਾਣ ਵਾਲੀ ਸੜ੍ਹਕ ’ਤੇ ਲੱਗੇ ਸੁਪਰੀਮ ਟੌਲ ਪਲਾਜ਼ਾ ਖ਼ਿਲਾਫ਼ ਇਸ ਅਧੀਨ ਆਉਦੀ ਸੜ੍ਹਕ ਦੀ ਸਾਂਭ-ਸੰਭਾਲ ਅਤੇ ਪਏ ਵੱਡੇ-ਵੱਡੇ ਖੱਡਿਆਂ ਤੋਂ ਦੁਖੀ ਹੋ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਨੂੰ ਖ਼ਬਰ ਦੇ ਰੂਪ ਵਿੱਚ ’ਪੰਜਾਬ ਟਾਇਮਜ਼’ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ।ਖ਼ਬਰ ਲੱਗਣ ਤੋਂ ਕੁੱਝ ਦਿਨ ਬਾਅਦ ਹੀ ਸੁਪਰੀਮ ਟੌਲ ਪਲਾਜ਼ਾ ਨੇਂ ਹਰਕਤ ’ਚ ਆਉਦਿਆਂ ਸੜ੍ਹਕ ’ਤੇ ਪਏ ਟੋਇਆਂ ਨੁੰ ਭਰਨਾਂ ਸ਼ੁਰੂ ਕਰ ਦਿੱਤਾ ਹੈ ਅਤੇ ਮੁਰੰਮਤ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਜਿਸ ਨਾਲ ਸੜ੍ਹਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕੁੱਝ ਰਾਹਤ ਮਿਲੀ ਹੈ।ਉਪ ਪ੍ਰਧਾਨ ਹਰਸ਼ ਸ਼ਿੰਗਲਾ, ਸਥਾਨਕ ਅਤੇ ਇਲਾਕਾ ਵਾਸੀਆਂ ਨੇਂ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਹੀ ਉਨ੍ਹਾਂ ਅਦਾਰਾਂ ’ਪੰਜਾਬ ਟਾਇਮਜ਼’ ਦਾ ਵੀ ਲੋਕ ਮਸ਼ਲੇ ਉਠਾਕੇ ਪ੍ਰਮੁੱਖਤਾ ਦੇ ਤੌਰ ’ਤੇ ਛਾਪਣ ਲਈ ਸ਼ੁਕਰੀਆ ਅਦਾ ਕੀਤਾ ਹੈ।