May 26, 2026 10:48 am

ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ. ਦੇ ਜਵਾਨਾਂ ਨਾਲ ਮਨਾਈ ਹੋਲੀ

ਅੰਮ੍ਰਿਤਸਰ 3 ਮਾਰਚ (ਦਵਾਰਕਾ ਨਾਥ ਰਾਣਾ)- ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਬੀ ਐਸ ਐਫ ਦੇ ਜਵਾਨ ਨਾਲ ਖਾਸੇ ਵਿਖੇ ਪਹੁੰਚ ਕੇ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ। ਸ. ਸਿੱਧੂ ਨੇ ਬੀ ਐਸ ਐਫ ਦੇ ਜਵਾਨਾਂ ’ਤੇ ਗੁਲਾਲ ਪਾਇਆ ਅਤੇ ਗੀਤਾਂ ’ਤੇ ਭੰਗੜਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ। ਬੀ ਐਸ ਐਫ ਦੇ ਜਵਾਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ. ਨਵਜੋਤ ਸਿੰਘ ਸਿੱਧੂ ਦਾ ਹੋਲੀ ਵਿਚ ਸਾਥ ਦਿੱਤਾ ਅਤੇ ਖੁੱਲ ਕੇ ਹੋਲੀ ਖੇਡੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਆਪਣੇ ਘਰਾਂ ਵਿਚ ਅਰਾਮ ਨਾਲ ਸੌਂ ਰਹੇ ਹੁੰਦੇ ਹਨ ਤਾਂ ਇਹ ਜਵਾਨ ਸਰਹੱਦ ’ਤੇ ਪਹਿਰਾ ਦੇ ਰਹੇ ਹੁੰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਵੀ ਇਹ ਸਾਡੇ ਅਮਨ-ਚੈਨ ਵਾਸਤੇ ਸਰਹੱਦਾਂ ’ਤੇ ਡਟੇ ਰਹਿੰਦੇ ਹਨ ਅਤੇ ਅੱਜ ਇਸ ਪਰਿਵਾਰ ਨਾਲ ਹੋਲੀ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਮੈਂ ਇੰਨਾਂ ਜਵਾਨਾਂ ਕੋਲ ਆਇਆ ਹਾਂ। ਉਨ੍ਹਾਂ ਕਿਹਾ ਕਿ ਅੱਜ ਇੰਨਾ ਜਵਾਨ ਨਾਲ ਹੋਲੀ ਮਨਾ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ।

Send this to a friend