ਨਵੇਂ ਟੈਕਸ ਲਾਉਣ ’ਤੇ ਇਕਮਤ ਨਹੀਂ ਕੈਪਟਨ ਦੇ ਸਾਥੀ

ਚੰਡੀਗੜ੍ਹ, 1 ਮਾਰਚ- ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਜਰਨੈਲਾਂ ਦੀ ਜਨਤਾ ਉਪਰ ਟੈਕਸ ਲਾਉਣ ਦੇ ਮਾਮਲੇ ਵਿਚ ਵਖ-ਵਖ ਰਾਏ ਹੈ। ਸੀਨੀਅਰ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਜਿਥੇ ਟੈਕਸ ਨਾ ਲਾਏ ਜਾਣ ਦੀ ਗਲ ਕਹਿ ਰਹੇ ਹਨ, ਉਥੇ ਪੰਜਾਬ ਕਾਂਗਰਸ ਦੇ ਮੁਖ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਟੈਕਸ ਤਾਂ ਲਗਣਗੇ ਹੀ।ਵੇਰਕਾ ਨੇ ਕਿਹਾ ਹੈ ਕਿ ਬਜਟ ਤੋਂ ਬਾਅਦ ਕਈ ਖੇਤਰਾਂ ਵਿਚ ਟੈਕਸ ਲਗੇਗਾ। ਇਹ ਟੈਕਸ ਉਥੇ ਲਗੇਗਾ ਜਿਥੇ ਲੋਕਾਂ ਤੇ ਜ਼ਿਆਦਾ ਬੋਝ ਨਾ ਪਵੇ।ਰਾਜ ਦੀ ਆਮਦਨ ਵਧਾਉਣ ਲਈ ਹੀ ਟੈਕਸ ਲਾਇਆ ਜਾਵੇਗਾ।

Send this to a friend