Skip to content
Independent perspectives. Global stories.
BREAKING

ਖ਼ਾਲਸਾ ਕਾਲਜ ਭਗਤਾ ਵਿਖੇ ਤੀਜੀ ਸਾਲਾਨਾ ਐਥਲੈਟਿਕ ਮੀਟ

Share this story

ਭਗਤਾ ਭਾਈ ਕਾ, 27 ਫਰਵਰੀ (ਸਵਰਨ ਸਿੰਘ ਭਗਤਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ‘ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈ ਕਾ’ ਵਿਖੇ ਤੀਜੀ ਸਲਾਨਾਂ ਐਥਲੈਟਿਕ ਮੀਟ ਕਾਲਜ ਦੇ ਖੇਡ ਸਟੇਡੀਅਮ ਵਿੱਚ ਕਰਵਾਈ ਗਈ, ਜਿਸ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਅਤੇ ਕਾਲਜ ਦੇ ਆਨਰੇਰੀ ਸਕੱਤਰ ਸਿਕੰਦਰ ਸਿੰਘ ਮਲੂਕਾ ਨੇ ਕੀਤਾ।ਐਥਲੈਟਿਕ ਮੀਟ ਦੀ ਸ਼ੁਰੂਆਤ ਸ਼ਬਦ ਗਾਇਨ ‘ਦੇਹਿ ਸ਼ਿਵਾ ਬਰ ਮੋਹਿ’ ਰਾਹੀ ਕੀਤੀ ਗਈ।ਇਸ ਮੀਟ ਵਿੱਚ ਕਾਲਜ ਦੇ ਚਾਰ ਹਾਊਸਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਮੁੱਖ ਮਹਿਮਾਨ ਨੂੰ ਚਾਰੇ ਹਾਊਸਾਂ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਦਿੱਤੀ ਗਈ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਲਜ ਨੇ ਬਿਲਕੁੱਲ ਸੀਮਿਤ ਸਮੇਂ ਵਿੱਚ ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਜੋ ਨਾਮਣਾ ਖੱਟਿਆ ਹੈ। ਇਸ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਵੱਲੋਂ ਕਾਲਜ ਪ੍ਰਾਪਤੀਆਂ ਅਤੇ ਗਤੀਵਿਧੀਆਂ ਸਬੰਧੀ ਰਿਪੋਰਟ ਪੜ੍ਹੀ ਗਈ। ਇਸ ਸਮੇਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਰਿਲੇਅ ਦੋੜ, ਲੰਬੀ ਛਾਲ, ਡਿਸਕਸ ਥਰੋ, ਰੱਸਾਕਸ਼ੀ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਕਰਵਾਏ ਗਏ। ਇਸ ਮੀਟ ਦੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਮਲੂਕਾ, ਚੇਅਰਮੈਨ ਜਿਲ੍ਹਾ ਪਰੀਸ਼ਦ ਬਠਿੰਡਾ ਨੇ ਕੀਤੀ ਉਹਨਾਂ ਨੇ ਇਸ ਸ਼ਾਨਦਾਰ ਮੀਟ ਲਈ ਪੂਰੇ ਸਟਾਫ ਤੇ ਵਿਦਿਆਰਥੀਆਂ ਨੁੰ ਵਧਾਈ ਦਿੱਤੀ।ਇਸ ਸਮੇ ਗਰੁਮੇਲ ਸਿੰਘ ਸੰਗਤਪੁਰਾ, ਮੈਂਬਰ ਐਸ.ਜੀ.ਪੀ.ਸੀ ਵੀ ਹਾਜਰੇ ਹੋਏ ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਤੀਸਰੀ ਸਲਾਨਾ ਐਥਲੈਟੀਕ ਮੀਟ ਵਿੱਚ ਸਰਵੋਤਮ ਐਥਲੀਟ (ਪੁਰਸ਼) ਦਾ ਖਿਤਾਬ ਅਰਸ਼ਦੀਪ ਸਿੰਘ, ਬੀ.ਏ. ਭਾਗ ਪਹਿਲਾ (ਬਾਬਾ ਜੁਝਾਰ ਸਿੰਘ ਗਰੁੱਪ) ਅਤੇ ਸਰਵੋਤਮ (ਮਹਿਲਾ) ਐਥਲੀਟ ਦਾ ਖਿਤਾਬ ਬਾਬਾ ਅਜੀਤ ਸਿੰਘ ਹਾਊਸ ਦੀ ਵਿਦਿਆਰਥਣ ਹਰਦੀਪ ਕੌਰ, ਬੀ.ਐਸ.ਸੀ ਨਾਨ ਮੈਡੀਕਲ ਭਾਗ ਪਹਿਲਾ ਨੇ ਪ੍ਰਾਪਤ ਕੀਤਾ। ਇਹਨਾਂ ਤੋਂ ਇਲਾਵਾ ਕਾਲਜ ਦੀ ਇਸ ਮੀਟ ਵਿੱਚ ਮੈਡਮ ਪ੍ਰਨੀਤ ਕੌਰ, ਮੈਬਰ ਲੋਕਲ ਕਾਲਜ ਮੈਨੇਜਿੰਗ ਕਮੇਟੀ, ਮਨਜੀਤ ਸਿੰਘ ਧੁੰਨਾ , ਰਣਜੀਤ ਸਿੰਘ ਐਮ.ਸੀ, ਗਗਨ ਸਿੰਘ ਗਰੇਵਾਲ, ਚੇਅਰਮੈਨ ਮਾਰਕੀਟ ਕਮੇਟੀ, ਸੁਖਜਿੰਦਰ ਸਿੰਘ ਐਮ.ਸੀ , ਮੱਖਣ ਸਿੰਘ, ਚੇਅਰਮੈਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਮੈਡਮ ਨਵਤੇਜ ਕੌਰ, ਚਰਨਜੀਤ ਸਿੰਘ, ਸੁਲੱਖਣ ਸਿੰਘ ਵੜਿੰਗ, ਜਗਮੋਹਨ ਸਿੰਘ ਤੇ ਸੁਖਵੰਤ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਮੀਟ ਵਿੱਚ ਵੱਧ ਚੜ੍ਹਕੇ ਭਾਗ ਲਿਆ।

WRITTEN BY