ਚੇਨਈ, 28 ਫਰਵਰੀ (ਪੀ.ਟੀ.)- ਕਾਂਚੀ ਕਾਮਕੋਟਿ ਪੀਠ ਦੇ ਸ਼ੰਕਰਾਚਾਰਿਆ ਸ੍ਰੀ ਜਯੇਂਦਰ ਸਰਸਵਤੀ ਦਾ ਅ¤ਜ ਸਵੇਰੇ ਦਿਹਾਂਤ ਹੋ ਗਿਆ। ਉਹ 82 ਸਾਲ ਦੀ ਉਮਰ ਦੇ ਸਨ। ਸਾਹ ਲੈਣ ‘ਚ ਮੁਸ਼ਕਲ ਹੋਣ ਕਰਕੇ ਜਯੇਂਦਰ ਸਰਸਵਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋਇਆ।18 ਜੁਲਾਈ 1935 ਨੂੰ ਜਨਮ ਲੈਣ ਵਾਲੇ ਜਯੇਂਦਰ ਸਰਸਵਤੀ ਕਾਂਚੀ ਮ¤ਠ ਦੇ 69ਵੇਂ ਸ਼ੰਕਰਾਚਾਰਿਆ ਸਨ, ਉਹ 1954 ‘ਚ ਸ਼ੰਕਰਾਚਾਰਿਆ ਬਣੇ। ਕਾਂਚੀ ਮ¤ਠ ਵਲੋਂ ਕਈ ਸਕੂਲ, ਅ¤ਖਾਂ ਦੇ ਹਸਪਤਾਲ ਚਲਾਏ ਜਾਂਦੇ ਹਨ।
ਵਿਸ਼ਵ ਦੇ ਪਹਿਲੇ 20 ਸਭ ਤੋਂ ਵ¤ਧ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਿਲ ਖੰਨਾ ’ਚ ਲਗਾਈ ਮਸ਼ੀਨ
ਚੰਡੀਗੜ੍ਹ, 28 ਫਰਵਰੀ (ਪੀ.ਟੀ.)- ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ‘ਚ ਖੰਨਾ ਨੂੰ ਵਿਸ਼ਵ ਦੇ ਪਹਿਲੇ 20 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ ਕੀਤਾ ਹੈ। ਇਸ ਦੇ ਮ¤ਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਖੰਨਾ ਵਿਚਲੇ ਪ੍ਰਦੂਸ਼ਣ ਦਾ ਪ¤ਧਰ ਜਾਂਚਣ ਲਈ ਕਰੀਬ 1.50 ਕਰੋੜ ਰੁਪਏ ਦੀ ਮਸ਼ੀਨ ਲਗਾਈ ਹੈ।ਇਹ ਮਸ਼ੀਨ ਖੰਨਾ ਸ਼ਹਿਰ ਵਿਚਲੇ 2.5 ਸਾਈਜ਼ ਦੇ ਧੂੜ ਕਣਾਂ ਅਤੇ 10 ਸਾਈਜ਼ ਦੇ ਧੂੰਏਾ ਦੇ ਕਣਾਂ ਦੇ ਪ੍ਰਦੂਸ਼ਣ ਨੂੰ 24 ਘੰਟੇ ਲਗਾਤਾਰ ਆਨਲਾਈਨ ਦਿਖਾਇਆ ਕਰੇਗੀ।