ਜਲੰਧਰ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਆਲ ਇੰਡੀਆ ਸਮਾਲ ਨਿਊਜ਼ਪੇਪਰਜ਼ ਕੌਂਸ਼ਲ ਦੀ ਸਾਲਾਨਾ ਕਾਨਫਰੰਸ ਜੋ ਮਾਰਚ ਦੇ ਅਖੀਰ ਵਿੱਚ ਹੋਣ ਵਾਲੀ ਹੈ ਦੀ ਰੂਪ ਰੇਖਾ ਤਿਆਰ ਕਰਨ ਲਈ ਤਿਆਰੀ ਕਮੇਟੀ ਦੀ ਇੱਤ ਜ਼ਰੂਰੀ ਮੀਟਿੰਗ ਕੌਂਸਲ ਦੇ ਹੈਡ ਆਫਿਸ ਸਿਮਰਨ ਕੰਪਲੈਕਸ ਬਸਤੀ ਸ਼ੇਖ ਵਿਖੇ ਹੋਈ। ਜਿਸ ਵਿੱਤ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਤੋਂ ਇਲਾਵਾ ਸਕੱਤਰ ਮੇਜਰ ਜੇ.ਐਸ ਰਿਸ਼ੀ, ਸੀ.ਐਲ ਲੱਕੀ, ਰਾਮ ਸਿੰਘ ਔਲਖ, ਡਾ. ਅਮਰਜੀਤ ਰਾਏ, ਮੋਹਣ ਸਿਘ ਸਹਿਗਲ, ਡਾ. ਨਿਸੰਿਤਦਰ, ਮਨਜੀਤ ਕੌਰ, ਕੈਲਾਸ਼ ਠੁਕਰਾਲ, ਕਸ਼ਪ ਕਰਾਂਤੀ, ਮਾਸਟਰ ਅਨੇਜਾ, ਰਾਕੇਸ਼ ਮਹਾਜਨ, ਪਰਮਜੀਤ ਸਿੰਘ ਕਾਲੜਾ, ਮਹੇ ਸੰਸਾਰ ਸ਼ਾਮਲ ਹੋਏ। ਕਾਨਫਰੰਸ ਦੀ ਸਫਲਤਾ ਲਈ ਸਬ ਕਮੇਟੀਆਂ ਨਾਮਜ਼ਦ ਕਰਨ, ਫੰਡ ਜੁਟਾਉਣ, ਸੁਆਗਤੀ ਕਮੇਟੀ ਆਦਿ ਬਣਾਉਣ ਦੇ ਅਧਿਕਾਰ ਪ੍ਰਧਾਨ ਜੀ ਨੂੰ ਦਿੱਤੇ ਗਏ। ਲਗਪਗ 120 ਡੈਲੀਗੇਟ ਸ਼ਾਮਲ ਹੋਣਗੇ। ਪੰਜਾਬ ਤੋਂ ਇਲਾਵਾ ਰਾਜਸਥਾਨ, ਉਤਰਾਖੰਡ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ ਤੋ ਹੋਰਨਾਂ ਸੂਬਿਆਂ ਤੋਂ ਵੀ ਡੈਲੀਗੇਟ ਦੀ ਆਮਦ ਹੋਣ ਦੀ ਸੰਭਾਵਨਾ ਹੈ। ਪਰਦਾਨ ਸਰਹੱਦੀ ਜੀ ਨੇ ਦੱਸਿਆ ਕਿ ਥਾਂ, ਤਾਰੀਖਾਂ ਅਤੇ ਚੀਫ ਗੈਸਟ ਜੀ ਦਾ ਵੇਰਵਾ ਅਗਲੀ ਮੀਟਿੰਗ ਵਿੱਚ ਦੱਸ ਦਿੱਤਾ ਜਾਵੇਗਾ।