ਡਾ. ਅਗਨੀਹੋਤਰੀ ਨੇ 1.10 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਤਰਨਤਾਰਨ, 27 ਫਰਵਰੀ (ਜਰਮਨਜੀਤ ਸਿੰਘ)-ਗੁਰੂ ਅਰਜਨ ਦੇਵ ਨਿਵਾਸ ਅਸਥਾਨ ਦੇ ਸਾਹਮਣੇ 10 ਸਾਲ ਤੋਂ ਸੜਕ ਬੁਰੀ ਤਰਾਂ ਖ਼ਰਾਬ ਸੀ। ਚੋਣ ਜਿਤਣ ਤੋ ਬਾਅਦ ਸੀਦਰਬਾਰ ਸਿਹਬ ਮਥਾ ਟੇਕਣ ਲਈ ਪੁਜੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਉਕਤ ਰਸਤੇ ਨੰ ੂਪਿਹਲ ਦੇ ਆਧਾਰ ‘ਤੇ ਠੀਕ ਕਰਵਾਉਣ ਦਾ ਵਾਅਦਾ ਕੀਤਾ ਸੀ। ਵਾਅਦੇ ਨੰ ੂਪੂਰਾ ਕਰਿਦਆਂ ਉਨ ਉਕਤ ਰਸਤੇ ‘ਤੇ ਇੰਟਰਲਿਕੰਗ ਟਾਇਲ ਲਗਾਈਆਂ। ਇਸ ਤੋਂ ਇਲਾਵਾ ਸੀ ਦਰਬਾਰ ਸਿਹਬ ਦੇ ਆਸਪਾਸ 20 ਲਾਈਟ ਵੀ ਲਗਾਈਆਂ।ਉਨਾਂ ਕਿਹਾ ਕਿ ਗੁਰੂ ਘਰ ਜਾਣ ਵਾਲੇ ਰਸਤੇ ਦੀ ਖਸਤਾ ਹਾਲਤ ‘ਤੇ 10 ਸਾਲ ਿਕਸੇ ਨੇ ਵੀ ਸਾਰ ਨਹੀਂ ਲਈ।ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਵਲ ਵਿਕਾਸ ਦੇ ਲਈ ਕੋਈ ਵੀ ਪਖਪਾਤ ਨਹੀਂ ਕੀਤਾ ਜਾ ਰਿਹਾ ਜਦ ਕਿ ਮੈਂ ਹਲਕੇ ਿਵਚ ਹਲਕਾ ਵਿਧਾਇਕ ਹੋਣ ਦੇ ਨਾਤੇ ਆਪਣੀ ਿਜੰਮੇਵਾਰੀ ਇਮਾਨਦਾਰੀ ਨਾਲ ਿਨਭਾਉਣ ਵਿਚ ਵਿਸ਼ਵਾਸ ਰਖਦਾ ਹਾਂ। ਉਨਾਂ ਇਸ ਮੌਕੇ ਸੀ ਗੁਰੂ ਅਰਜਨ ਦੇਵ ਨਗਰ ਦੀ 12 ਗਲੀਆਂ ਵਿਚ ਇੰਟਰਲਿਕੰਗ ਟਾਈਲਾਂ ਅਤੇ ਸੀਵਰੇਜ ਸਿਸਟਮ ਦਾ ਉਦਘਾਟਨ ਕਰਦੇ ਹੋਏ ਦਿਸਆ ਿਕ ਇਸ ਕਾਰਜ ‘ਤੇ 35 ਲਖ ਰੁਪਏ ਦੀ ਰਾਸ਼ੀ ਖ਼ਰਚ ਹੋ ਗਈ ਹੈ। ਇਸ ਤੋਂ ਇਲਾਵਾ ਉਨਾਂ ਮੁਹਲਾ ਨਾਨਕਸਰ ਵਿਖੇ ਰੋਹੀ ਕਿਨਾਰੇ ਵਾਲੀ ਸੜਕ ਦੇ ਨਵੀਨੀਕਰਣ ਦਾ ਉਦਘਾਟਨ ਕਰਿਦਆਂ ਦਿਸਆ ਕਿ ਇਸ ਕਾਰਜ ‘ਤੇ 35 ਲਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ।ਵਿਧਾਇਕ ਡਾ. ਅਗਨੀਹੋਤਰੀ ਨੇ ਕਸੂਰ ਨਾਲੇ ਦੇ ਕੋਲ 40 ਲਖ ਰੁਪਏਦੀ ਲਾਗਤ ਨਾਲ ਬਣਨ ਵਾਲੀ ਰੇਹੜੀ ਮਾਰਕੀਟ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਨਾਂ ਦਿਸਆ ਿਕ ਇਥੇ 8 ਫੁਟ ਲੰਬੇ, 8 ਫੁਟ ਚੌੜੇ ਕਿਬਨ ਬਣਾਏ ਜਾਣਗੇ। ਉਨਾਂ ਦਿਸਆ ਕਿ ਰੇਹੜੀ ਮਾਰਕੀਟ ਿਵਚ ਇੰਟਰਲਿਕੰਗ ਟਾਈਲਾਂ ਅਤੇ ਪਖਿਨਆਂ ਦੀ ਵਿਵਸਥਾ ਹੋਵੇਗੀ। ਜਦ ਕਿ ਐਟਂਰੀ ਦੇ ਲਈ ਗੇਟ, 2 ਐਮਰਜੈਂਸੀ ਰਸਤੇ ਵੀ ਬਣਾਏ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੀ ਜਿਤੰਦਰ ਕੁਮਾਰ ਸੂਦ, ਡਾ. ਸੰਦੀਪ ਅਗਨੀਹੋਤਰੀ, ਸਿਮਰਜੀਤ ਸਿੰਘ ਲਕੀ ਭੁਲਰ, ਓ.ਪੀ. ਕੋਹਲੀ, ਕੌਂਸਲਰ ਸਿਰੰਦਰ ਸਿੰਘ ਮਲੀ, ਡਾ. ਸੁਖਦੇਵ ਿਸੰਘ ਲੌਹੁਕਾ, ਸੀ ਰਣਜੀਤ ਸਿੰਘ ਰਾਣਾ, ਮੰਗਲ ਦਾਸ ਮੁਨੀਮ ਹਾਜ਼ਰ ਸਨ।

Send this to a friend