ਜਲੰਧਰ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ ਆਗਰਸ਼ ਨਗਰ ਵਿੱਚ ਡਾ. ਦੁਲਾਬ ਕੌਰ ਮੋਂਗਾ ਦੁਆਰਾ ਕੈਂਸਰ ’ਤੇ ਗੱਲਬਾਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਉਨਾਂ ਨੇ ਦੱਸਿਆ ਕਿ ਕੈਂਸਰ ਹੁਣ ਲਾਇਲਾਜ ਨਹੀਂ ਹੈ। ਇਸ ਦੀ ਰੋਕਥਾਮ ਲਈ ਬਹੁਤ ਸਾਰੇ ਵੈਕਸੀਨ ਆ ਗਏ ਹਨ। ਉਨਾਂ ਨੇ ਵਿਦਿਆਰਥੀਆਂ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਇਸ ਦੀ ਰੋਕਥਾਮ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਐਮ.ਜੀ.ਐਨ. ਐਜੁਕੇਸ਼ਲਨ ਟਰੱਸਟ ਦੇ ਸਕੱਤਰ ਸ. ਦਰਨੈਲ ਸਿੰਘ ਪਸਰੀਚਾ ਨੂੰ ਪ੍ਰਿੰ. ਸ਼੍ਰੀਮਤੀ ਗੁਨਮੀਤ ਕੌਰ ਤੇ ਵਾਇਸ ਪ੍ਰਿੰ ਸ. ਕੇ.ਐਸ. ਰੰਧਾਵਾ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ। ਡਾ. ਦੁਲਾਬ ਕੌਰ ਮੋਂਗਾ ਡਿਵੀਜ਼ਨ ਆਫ ਹਿਊਮਨਉਨਕੋਲਾਜੀ ਐਲਗੇਨੀ ਜਨਰਲ ਹਸਪਤਾਲ ਪਿਟਸਬਰਗ ਪੈਨਸੀਲਵੇਨੀਆ ਦੇ ਇਕ ਉਘੇ ਡਾ. ਹਨ। ਉਨਾਂ ਨੇ ਆਪਣੀ ਡਿਗਰੀ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਪੰਜਾਬ ਤੋਂ 1993 ਵਿੱਚ ਪ੍ਰਾਪਤ ਕੀਤੀ। ਉਨਾਂ ਨੇ ਆਪਣੀਆਂ ਦਵਾਈਆਂ ਦੀ ਸਿਖਲਾਈ ਐਲਗੇਨੀ ਜਨਰਲ ਹਸਪਤਾਲ ਤੋਂ ਅਤੇ ਹੀਮੈਟੋਲੌਜੀ ਤੇ ਉਂਨਕੋਲੌਜੀ ਵਿੱਚ ਫੈਲੋਸ਼ਿਪ ਪਿਟਸਬਰਗ ਮੈਡੀਕਲ ਸੈਂਟਰ ਤੇ ਹਿਨਮੈਨ ਕੈਂਸਰ ਸੈਂਟਰ ਪਿਟਸਬਰਗ ਯੀਨੀਵਰਸਿਟੀ ਤੋਂ ਕੀਤੀ।