ਕਿਸਾਨੀ ਤੇ ਨੌਜਵਾਨਾਂ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆਂ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਹੁਕਮਰਾਨ

ਕਿਸਾਨ ਆਗੂ ਇਥੇ ਸਥਾਈ ਤੌਰ ’ਤੇ ਅਮਨ-ਚੈਨ ਕਾਇਮ ਨਹੀਂ ਰੱਖ ਸਕਣਗੇ

ਫ਼ਤਹਿਗੜ੍ਹ ਸਾਹਿਬ- ‘‘ਕਿਸੇ ਵੀ ਮੁਲਕ, ਸੂਬੇ ਦੇ ਵਿਚ ਵੱਸਣ ਵਾਲੇ ਕਿਸਾਨ, ਨੌਜ਼ਵਾਨ, ਉਸ ਮੁਲਕ ਅਤੇ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਜੇਕਰ ਹੁਕਮਰਾਨ ਇਨ੍ਹਾਂ ਦੋ ਵਰਗਾਂ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਨਜ਼ਰ ਅੰਦਾਜ ਕਰਕੇ ਨਿਜਾਮ ਨੂੰ ਸਹੀ ਢੰਗ ਨਾਲ ਚਲਾਉਣ ਦਾ ਦਾਅਵਾ ਕਰਨ ਤਾਂ ਅਜਿਹਾ ਦਾਅਵਾ ਕਦੀ ਵੀ ਅਮਲੀ ਰੂਪ ਵਿਚ ਸੱਚਾ ਸਾਬਤ ਨਹੀਂ ਹੋ ਸਕੇਗਾ । ਬੇਸ਼ੱਕ ਬਲਵੀਰ ਸਿੰਘ ਰਾਜੇਵਾਲ, ਸ. ਅਜਮੇਰ ਸਿੰਘ ਲੱਖੋਵਾਲ ਵਰਗੇ ਕਿਸਾਨ ਆਗੂ ਕਿਸਾਨਾਂ ਦੀ ਅਗਵਾਈ ਕਰਨ ਦੀ ਗੱਲ ਕਰਦੇ ਹਨ । ਪਰ ਇਨ੍ਹਾਂ ਨੇ ਕਦੀ ਵੀ ਕਿਸਾਨਾਂ ਤੇ ਨੌਜ਼ਵਾਨਾਂ ਦੇ ਮਸਲਿਆਂ ਨੂੰ ਸਹੀ ਦਿਸ਼ਾ ਵਿਚ ਹੱਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਫਿਰ ਇਨ੍ਹਾਂ ਮਸਲਿਆਂ ਨੂੰ ਸਿਆਸੀ ਤਾਕਤ ਤੋਂ ਬਿਨ੍ਹਾਂ ਹੱਲ ਕਰਵਾਇਆ ਵੀ ਨਹੀਂ ਜਾ ਸਕਦਾ । ਬੇਸ਼ੱਕ ਸ੍ਰੀ ਲੱਖੋਵਾਲ ਇਕ ਵਜ਼ੀਰ ਦੇ ਰੁਤਬੇ ਦੇ ਬਰਾਬਰ ਬਾਦਲ ਦਲ ਵਿਚ ਆਪਣੀ ਹੈਸੀਅਤ ਰੱਖਦੇ ਸਨ, ਫਿਰ ਵੀ ਉਹ ਕਿਸਾਨਾਂ ਤੇ ਨੌਜ਼ਵਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਅਸਮਰੱਥ ਹੀ ਰਹੇ ਹਨ । ਕਿਉਂਕਿ ਉਨ੍ਹਾਂ ਦੇ ਆਪਣੇ ਪਰਿਵਾਰਿਕ ਮਾਲੀ ਸਵਾਰਥ ਵੀ ਸਨ । ਕਿਸਾਨਾਂ ਤੇ ਨੌਜ਼ਵਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਤੋਂ ਬਿਨ੍ਹਾਂ ਨਾ ਹੁਕਮਰਾਨ ਅਤੇ ਨਾ ਹੀ ਕਿਸਾਨਾਂ ਤੇ ਨੌਜ਼ਵਾਨਾਂ ਦੀ ਅਗਵਾਈ ਕਰਨ ਵਾਲੇ ਇਥੋਂ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਣਗੇ । ਇਸ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਤੇ ਨੌਜ਼ਵਾਨਾਂ ਦੇ ਮਸਲਿਆਂ ਨੂੰ ਸਿਆਸੀ ਸੋਚ ਅਧੀਨ, ਸਹੀ ਸਿਆਸੀ ਪਾਰਟੀ ਦੀ ਸਰਪ੍ਰਸਤੀ ਰਾਹੀ ਹੀ ਸਹੀ ਦਿਸ਼ਾ ਵੱਲ ਸੰਜ਼ੀਦਗੀ ਨਾਲ ਹੱਲ ਕਰਵਾਇਆ ਜਾਵੇ ਤਾਂ ਬਿਹਤਰ ਹੋਵੇਗਾ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨਾਂ ਅਤੇ ਨੌਜ਼ਵਾਨਾਂ ਸੰਬੰਧੀ ਹੁਕਮਰਾਨਾਂ ਅਤੇ ਕਿਸਾਨ ਆਗੂਆਂ ਵੱਲੋਂ ਅਪਣਾਈ ਜਾ ਰਹੀ ਦਿਸ਼ਾਹੀਣ ਬੇਨਤੀਜਾ ਨੀਤੀਆਂ ਦੀ ਨਿਖੇਧੀ ਕਰਦੇ ਹੋਏ, ਕਿਸਾਨੀ ਅਤੇ ਨੌਜ਼ਵਾਨੀ ਦੇ ਮਸਲਿਆਂ ਨੂੰ ਗੰਭੀਰਤਾਂ ਨਾਲ ਉਪਰੋਕਤ ਦੋਵਾਂ ਵਰਗਾਂ ਵੱਲੋਂ ਨਾ ਲੈਣ ਉਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿਚ ਇਥੋਂ ਦੀ ਸਮੁੱਚੀ ਤਰੱਕੀ, ਵਿਕਾਸ, ਖੇਤੀ ਪ੍ਰਧਾਨ ਸੂਬਾ ਹੋਣ ਦੀ ਬਦੌਲਤ ਜਿਥੇ ਕਿਸਾਨੀ ਉਤੇ ਨਿਰਭਰ ਹੈ, ਉਥੇ ਇਥੇ 46 ਲੱਖ ਦੀ ਨੌਜ਼ਵਾਨਾਂ ਦੀ ਬੇਰੁਜ਼ਗਾਰੀ ਨੂੰ ਵੀ ਸਹੀ ਪਹੁੰਚ ਅਪਣਾਉਦੇ ਹੋਏ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਸਹੀ ਕਰਨ ਉਤੇ ਨਿਰਭਰ ਕਰਦਾ ਹੈ । ਜਦੋਂ ਇਥੋਂ ਦੇ ਸਤਲੁਜ, ਬਿਆਸ, ਚੇਨਾਬ ਦਰਿਆਵਾ ਦੇ ਪਾਣੀਆਂ ਨੂੰ ਗੈਰ-ਕਾਨੂੰਨੀ ਤਰੀਕੇ ਲੁੱਟਿਆ ਜਾ ਰਿਹਾ ਹੈ, ਉਸ ਪਾਣੀ ਦੀ ਕਰੋੜਾਂ-ਅਰਬਾਂ ਰੁਪਏ ਦੀ ਰੀਅਲਟੀ ਕੀਮਤ ਵੀ ਕਾਨੂੰਨ ਅਨੁਸਾਰ ਪੰਜਾਬ ਸੂਬੇ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਸੁਪਰੀਮ ਕੋਰਟ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਇਹ ਕਹਿ ਰਹੀ ਹੈ ਕਿ ਅਜਿਹੇ ਦਰਿਆਵਾ ਦੇ ਪਾਣੀਆ ਉਤੇ ਸੂਬੇ ਦਾ ਕੋਈ ਅਧਿਕਾਰ ਨਹੀਂ, ਇਹ ਤਾਂ ਇੰਡੀਆਂ ਦੇ ਵਿਧਾਨ ਦੇ ਨਿਯਮਾਂ ਅਤੇ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਪੰਜਾਬ ਸੂਬੇ ਤੇ ਸਿੱਖਾਂ ਨਾਲ ਹੀ ਘੋਰ ਵਿਤਕਰੇ ਹੀ ਨਹੀਂ ਕੀਤੇ ਜਾ ਰਹੇ, ਬਲਕਿ ਇਥੋਂ ਦੀ ਨੌਜ਼ਵਾਨੀ ਨੂੰ ਵੀ ਸਹੀ ਦਿਸ਼ਾ ਪ੍ਰਦਾਨ ਕਰਨ ਤੋਂ ਮੂੰਹ ਮੋੜਿਆ ਜਾ ਰਿਹਾ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਿਸਾਨ ਤੇ ਨੌਜ਼ਵਾਨ ਬਿਲਕੁਲ ਬਰਦਾਸਤ ਨਹੀਂ ਕਰੇਗਾ। ਫਿਰ ਹੁਕਮਰਾਨ ਸਾਜ਼ਸੀ ਢੰਗਾਂ ਰਾਹੀ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਬਿਨ੍ਹਾਂ ਵਜਹ ਮੈਦਾਨ-ਏ-ਜੰਗ ਬਣਾਉਣ ਦੇ ਮਨਸੂਬੇ ਘੜ ਰਹੇ ਹਨ । ਜਦੋਂ ਸਾਡੀ ਸਿੱਖ ਕੌਮ ਦੀ ਕਿਸੇ ਵੀ ਮੁਲਕ, ਕੌਮ, ਫਿਰਕੇ, ਕਬੀਲੇ, ਧਰਮ ਆਦਿ ਨਾਲ ਕਿਸੇ ਤਰ੍ਹਾਂ ਦੀ ਵੀ ਦੁਸ਼ਮਣੀ ਨਹੀਂ, ਫਿਰ ਅਸੀਂ ਖ਼ਤਰਨਾਕ ਜੰਗ ਦੇ ਮੂੰਹ ਵਿਚ ਕਿਉਂ ਜਾਈਏ ? ਇਸ ਦੱਖਣੀ ਏਸੀਆ ਖਿੱਤੇ ਦੇ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਹਿੱਤ ਜ਼ਰੂਰੀ ਹੈ ਕਿ ਯੂ.ਐਨ. ਦੀ ਸਕਿਊਰਟੀ ਕੌਸਲ ਤਿੰਨ ਪ੍ਰਮਾਣੂ ਤਾਕਤ ਨਾਲ ਲੈਸ ਮੁਲਕਾਂ ਹਿੰਦ, ਪਾਕਿਸਤਾਨ ਤੇ ਚੀਨ ਦੀ ਤ੍ਰਿਕੋਣ ਦੇ ਵਿਚਕਾਰ ਜਿਥੇ ਸਿੱਖ ਵਸੋਂ ਵੱਸਦੀ ਹੈ, ਉਥੇ ਤੁਰੰਤ ਬੱਫ਼ਰ ਸਟੇਟ ਕਾਇਮ ਕਰਨ ਵਿਚ ਭੂਮਿਕਾ ਨਿਭਾਵੇ । ਦੂਸਰਾ ਪੰਜਾਬ ਸੂਬੇ ਅਤੇ ਸਿੱਖ ਵਸੋਂ ਦੀ ਅਤਿ ਮੰਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਇਸ ਖਿੱਤੇ ਨੂੰ ਪਾਕਿਸਤਾਨ-ਚੀਨ ਇਕੋਨੋਮਿਕ ਕੋਰੀਡੋਰ ਨਾਲ ਜੋੜਿਆ ਜਾਵੇ । ਅਜਿਹਾ ਕਰਨ ਨਾਲ ਇਥੋਂ ਦਾ ਵਪਾਰੀ, ਉਦਯੋਗਪਤੀ ਵੀ ਮਾਲੀ ਤੌਰ ਤੇ ਮਜ਼ਬੂਤ ਹੋਵੇਗਾ । ਕਿਸਾਨੀ ਅਤੇ ਨੌਜ਼ਵਾਨੀ ਨੂੰ ਆਪਣੀਆ ਉਤਪਾਦ ਫ਼ਸਲਾਂ ਨੂੰ ਅਰਬ ਮੁਲਕਾਂ ਵਿਚ ਪਹੁੰਚਾਉਣ ਵਿਚ ਮਦਦ ਮਿਲੇਗੀ ਅਤੇ 46 ਲੱਖ ਨੌਜ਼ਵਾਨੀ ਦੀ ਬੇਰੁਜ਼ਗਾਰੀ ਦੇ ਮਸਲੇ ਨੂੰ ਹੱਲ ਕਰਨ ਵਿਚ ਵੱਡੀ ਮਦਦ ਮਿਲੇਗੀ ਅਤੇ ਟਰਾਸਪੋਰਟ ਦਾ ਕਿੱਤਾ ਵੀ ਪ੍ਰਫੁੱਲਿਤ ਹੋਵੇਗਾ । ਇਸ ਲਈ ਗਵਾਡਰ ਬੰਦਰਗਾਹ ਤੱਕ ਇਸ ਖਿੱਤੇ ਨੂੰ ਇਕੋਨੋਮਿਕ ਕੋਰੀਡੋਰ ਨਾਲ ਜੋੜਨ ਦੇ ਨਾਲ-ਨਾਲ ਵਾਹਗਾ ਅਤੇ ਹੁਸੈਨੀਵਾਲਾ ਸਰਹੱਦਾਂ ਵੀ ਖੋਲੀਆ ਜਾਣ । ਇਹ ਇਥੋ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਵਿਚ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਕਾਇਮ ਕਰਨ ਵਿਚ ਸਹਾਈ ਹੋਵੇਗਾ । ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਸਭ ਆਗੂ ਤੇ ਪਾਰਟੀਆਂ ਗੰਭੀਰਤਾ ਨਾਲ ਸਾਂਝੇ ਉਦਮ ਕਰਦੇ ਹੋਏ 1966 ਦੇ ਪੰਜਾਬ ਪੂਨਰਗੰਠਨ ਐਕਟ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦੇਣ ਦਾ ਅਮਲ ਕਰਨ । ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ ਨਾਲ ਸੰਬੰਧਤ ਕਿਸਾਨਾਂ ਨੂੰ ਇਹ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੀਤੇ ਕੱਲ੍ਹ ਮਿਤੀ 27 ਫਰਵਰੀ ਨੂੰ ਜੀਰਾ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ‘‘ਕਿਸਾਨੀ ਤੇ ਨੌਜਵਾਨੀੂ ਦੇ ਸੰਬੰਧ ਵਿਚ ਕੀਤੀ ਜਾ ਰਹੀ ਕਾਨਫਰੰਸ ਵਿਚ ਹੁੰਮ-ਹੁਮਾਕੇ ਪਹੁੰਚਣ ਅਤੇ ਸੁੱਤੇ ਪਏ ਸੈਂਟਰ ਦੇ ਹੁਕਮਰਾਨਾਂ ਅਤੇ ਪੰਜਾਬ ਦੇ ਹੁਕਮਰਾਨਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਵਿਚ ਭੂਮਿਕਾ ਨਿਭਾਉਣ।
– ਪੰਜਾਬ ਟਾਇਮਜ਼ ਬਿਊਰੋ

Send this to a friend