ਕੇਂਦਰ ਵੱਲੋਂ ‘ਰਿਸਕੀ’ ਕੰਪਨੀਆਂ ਦੀ ਸੂਚੀ ਤਿਆਰ

ਨਵੀਂ ਦਿੱਲੀ, 26 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਵਿਤ ਇੰਟੈਲੀਜੈਂਸ ਇਕਾਈ (ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ-69ੂ) ਨੇ ਸੋਮਵਾਰ ਨੂੰ 9,500 ਗ਼ੈਰ-ਬੈਂਕਿੰਗ ਵਿਤ ਕੰਪਨੀਆਂ (ਂ263ਸ) ਦੀ ਸੂਚੀ ਜਾਰੀ ਕਰਦਿਆਂ ਇਨ੍ਹਾਂ ਨੂੰ ਵਿਤ ਮੰਤਰਾਲੇ ਵਲੋਂ ਅਤਿ-ਜੋਖਮ ਭਰੇ ਵਿਤੀ ਅਦਾਰੇ ਐਲਾਨਿਆ ਗਿਆ ਹੈ। ਇਨ੍ਹਾਂ ਵਿਚ ਅਡਾਨੀ ਕੈਪੀਟਨ ਪ੍ਰਾਈਵੇਟ ਲਿਮਟਿਡ ਸਮੇਤ ਕਈ ਵੱਡੀਆਂ ਕੰਪਨੀਆਂ ਦਾ ਨਾਂ ਵੀ ਸ਼ਾਮਲ ਹੈ। ਨਿਯਮਾਂ ਮੁਤਾਬਕ ਇਨ੍ਹਾਂ ਗ਼ੈਰ-ਬੈਂਕਿੰਗ ਵਿਤ ਕੰਪਨੀਆਂ ਲਈ ਵਿਤ ਅਦਾਰੇ ਅੰਦਰ ਪ੍ਰਿੰਸੀਪਲ ਅਫਸਰ ਨਿਯੁਕਤ ਕਰਨਾ ਤੇ 10 ਲਖ ਰੁਪਏ ਤੋਂ ਵਧ ਵਾਲੇ ਨਕਦ ਦੇ ਨਾਲ ਨਾਲ ਹਰ ਸ਼ਕੀ ਲੈਣ ਦੇਣ ਦੀ ਸੂਚਨਾ ਐਫ.ਆਈ.ਯੂ. ਨੂੰ ਦੇਣੀ ਹੁੰਦੀ ਹੈ।

Send this to a friend