ਬਠਿੰਡਾ ਜੇਲ੍ਹ ਤੋਂ ਹਾਂਗਕਾਂਗ ਜੇਲ੍ਹ ’ਚ ਹੁੰਦੀ ਸੀ ਵਟਸਐਪ ਕਾਲਿੰਗ

ਬਠਿੰਡਾ, 26 ਫਰਵਰੀ (ਪੀ.ਟੀ.)- ਬਠਿੰਡਾ ਦੀ ਮਾਡਰਨ ਜੇਲ੍ਹ ‘ਚ ਕਾਹਲਵਾਂ ਕਤਲਕਾਂਡ ਦਾ ਮੁਖ ਦੋਸ਼ੀ ਗੈਂਗਸਟਰ ਰਮਨਦੀਪ ਸਿੰਘ ਰੰਮੀ ਹਾਂਗਕਾਂਗ ‘ਚ ਆਪਣੇ ਭਰਾ ਅਤੇ ਨਾਭਾ ਜੇਲ੍ਹਬ੍ਰੇਕ ਕਰਾਉਣ ਵਾਲੇ ਰੋਮੀ ਸਿਧੂ ਨਾਲ ਲਗਾਤਾਰ ਗਲਬਾਤ ਕਰਦਾ ਸੀ।ਇਸਦਾ ਖੁਲਾਸਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦ ਬਠਿੰਡਾ ਜੇਲ੍ਹ ‘ਚ ਹੀ ਬੰਦ ਨਾਭਾ ਜੇਲ੍ਹਬ੍ਰੇਕ ਦੇ ਦੋਸ਼ੀ ਚਰਨਪ੍ਰੀਤ ਸਿੰਘ ਨੇ ਮਛਾਨਾ ਦੇ ਮੋਬਾਈਲ ਤੋਂ ਜੇਲ੍ਹ ਹੀ ਕਿਸੇ ਵਿਅਕਤੀ ਨੂੰ ਧਮਕੀ ਦੇ ਦਿਤੀ।

Send this to a friend