ਚੰਡੀਗੜ, 26 ਫ਼ਰਵਰੀ– ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਨੌਜਵਾਨਾਂ ਦਾ ਸੈਨਾ ਵਿਚ ਜਾਣ ਦੇ ਜਜਬੇ ਨੂੰ ਵੇਖਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਖੇਤਰੀ ਭਰਤੀ ਦਫ਼ਤਰ ਅੰਬਾਲਾ ਕੈਂਟ ਦੇ ਨਾਲ ਵਧ ਤੋ ਵਧ ਤਾਲਮੇਲ ਕਰਨ ਤਾਂ ਜੋ ਰਾਜ ਵਿਚ ਸਮੁਚੀ ਰੁਜਗਾਰ ਸਿਰਜਿਤ ਕਰਨ ਦੇ ਮਦੇਨਜਰ ਹਰਿਆਣਾ ਨੂੰ ਅਲਾਟੀ ਸੈਨਾ ਦੇ ਖਾਲੀ ਥਾਂਵਾਂ ਦਾ ਵਧ ਤੋਂ ਵਧ ਵਰਤੋਂ ਯਕੀਨੀ ਕੀਤੀ ਜਾ ਸਕੇ।ਇਕ ਸਰਕਾਰੀ ਬੁਲਾਰੇ ਨੇ ਅਜ ਇਥੇ ਇਹ ਜਾਣਾਕਰੀ ਦਿੰਦੇ ਹੋਏ ਦਸਿਆ ਕਿ ਅਲਾਟ ਕੀਤੀਆਂ ਵੰਡੀ ਆਸਾਮੀਆਂ ਦੀ ਭਰਤੀ ਦੇ ਲਈ ਇਕ ਸਾਲ ਵਿਚ ਘਟ ਤੋ ਘਟ ਹਰਿਆਣਾ ਵਿਚ ਚਾਰ ਖੋਲੀ ਭਰਤੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨਾਂ ਨੇ ਦਸਿਆ ਕਿ ਮੁਖ ਮੰਤਰੀ ਨੇ ਇਸ ਦੇ ਲਈ 40 ਲਖ ਰੁਪਏ ਦੀ ਰਕਮ ਮੰਜੂਰ ਕੀਤੀ ਹੈ ਤਾਂ ਜੋ ਫ਼ੌਜੀ ਅਤੇ ਨੀਮ ਫ਼ੌਜੀ ਭਲਾਈ ਵਿਭਾਗ ਭਰਤੀਆਂ ਦਾ ਆਯੋਜਨ ਸਮੁਚੇ ਢੰਗ ਨਾਲ ਨਿਰਪਖ ਤੇ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ।ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਭਰਤੀ ਰੈਲੀ ਸੰਯੋਜਕ ਕਮੇਟੀ ਗਠਨ ਕੀਤੀ ਗਈ ਹੈ। ਮੁਖ ਦਫ਼ਤਰ ਪਧਰ ‘ਤੇ ਮੁਖ ਸਕਤਰ ਦੀ ਅਗਵਾਈ ਹੇਠ ਉਚ ਪਧਰ ਸੰਚਾਲਨ ਕਮੇਟੀ ਅਤੇ ਜਿਲਾ ਪਧਰ ‘ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਉਨਾਂ ਨੇ ਦਸਿਆ ਕਿ ਕੌਮੀ ਮਰਦਮਸ਼ੁਰਾਮੀ ਦੇ ਆਧਾਰ ‘ਤੇ ਰਾਜਾਂ ਨੂੰ ਭਰਤੀ ਯੋਗ ਪੁਰਸ਼ ਆਬਾਦੀ ਦੀ ਫ਼ੀਸਦੀ ਅਨੁਸਾਰ ਸੈਨਾ ਭਰਤੀ ਵਿਚ ਆਸਾਮੀਆਂ ਵੰਡ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਕਲਰਕ, ਸਟੋਰ ਕੀਪਰ ਤਕਨੀਕੀ, ਧਰਮ ਅਧਿਆਪਕ ਤੇ ਸੈਨਾ ਸਿਖਿਆ ਕੋਰ ਹਵਲਦਾਰ ਆਦਿ ਦੀ ਕੇਂਦਰੀ ਸ਼੍ਰੇਣੀ ਦੀ ਆਸਾਮੀਆਂ ਦੀ ਖੁਲੀ ਭਰਤੀਆਂ ਕੀਤੀਆਂ ਜਾਂਦੀਆਂ ਹਨ ਜੋ ਕਿਸੇ ਰਾਜ ਦੀ ਵਿਸ਼ੇਸ਼ ਦੇ ਲਈ ਨਹੀਂ ਹੁੰਦੀ ਅਤੇ ਰਾਜ ਸਰਕਾਰ ਦੇ ਕਾਰਗਰ ਯਤਨਾਂ ਨਾਲ ਕੇਂਦਰੀ ਸ਼੍ਰੇਣੀਆਂ ਦੀ ਭਰਤੀ ਦੇ ਲਈ ਰੈਲੀਆਂ ਦਾ ਆਯੋਜਨ ਕਰਨ ਨਾਲ ਰਾਜ ਨੂੰ ਵਾਧੂ ਆਸਾਮੀਆਂ ਦਾ ਲਾਭ ਪ੍ਰਾਪਤ ਹੁੰਦਾ ਹੈ। ਉਨਾਂ ਨੇ ਦਸਿਆ ਕਿ ਇਕ ਰੈਲੀ ਦੇ ਪ੍ਰਬੰਧਨ ‘ਤੇ ਜਿਲਾ ਪ੍ਰਸਾਸ਼ਨ ਘਟ ਤੋਂ ਘਟ 10 ਲਖ ਰੁਪਏ ਦੀ ਰਕਮ ਖਰਚ ਕਰਨ ਦੇ ਲਈ ਅਧਿਕਾਰਕ ਹੋਵੇਗਾ।