ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਸਿਆਸਤ ਨੂੰ ਪਾਕ ਸਾਫ ਬਣਾਉਣ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਰਖਣ ਲਈ ਚੋਣ ਸੁਧਾਰਾਂ ‘ਤੇ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਕਿਹਾ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਨੂੰ ਨਾਮਜ਼ਦਗੀ ਭਰਦੇ ਸਮੇਂ ਹਲਫ਼ਨਾਮੇ ‘ਚ ਖੁਦ ਦੀ ਹੀ ਨਹੀਂ ਜੀਵਨ ਸਾਥੀ ਅਤੇ ਸਹਿਯੋਗੀਆਂ ਦੀ ਜਾਇਦਾਦ ਦਾ ਵੀ ਵਸੀਲਾ ਦਸਣਾ ਪਵੇਗਾ। ਜਾਇਦਾਦ ਦਾ ਵਸੀਲਾ ਨਾ ਦਸਣਾ ਕਾਨੂੰਨ ਤਹਿਤ ਭ੍ਰਿਸ਼ਟ ਆਚਰਣ ਮੰਨਿਆ ਜਾਵੇਗਾ।
ਬਥੇਰੀਆਂ ਹੋਰ ਚੋਰ ਮੋਰੀਆਂ ਨੇ। ਜੇ ਭਾਈ ਜਾਇਦਾਦ ਕਟੜੂਆਂ, ਵਛੜੂਆਂ, ਭੇਡੂਆਂ ਦੇ ਨਾਮ ਕੀਤੀ ਜਾ ਸਕਦੀ ਆ ਤਾਂ ਪੈਸੇ ਉਹਨਾ ਦੇ ਨਾਮ ਕਿਹੜੇ ਨਹੀਂ ਕੀਤੇ ਜਾ ਸਕਦੇ? ਵੇਖੋ ਨਾ ਡਰੈਵਰ, ਰਸੋਈਏ, ਪੀ ਏ, ਨੌਕਰ-ਚਾਕਰ ਜਿਹੜੇ ਨੇਤਾਵਾਂ ਦੀ ਨਜ਼ਰ ਚੜ੍ਹ ਜਾਂਦੇ ਆ, ਉਹਨਾ ਦੇ ਵਾਰੇ ਨਿਆਰੇ ਹੋ ਜਾਂਦੇ ਆ। ਵਿਚਾਰੇ ਉਹ ਵੀ ਨੇਤਾ ਦੇ ਧੰਨ ‘ਚ ਡੁਬਕੀਆਂ ਲਾ ਲੈਂਦੇ ਆ।
ਰਹੀ ਗਲ ਚੋਣਾਂ ‘ਚ ਪੈਸੇ ਖਰਚਣ ਦੀ। ਉਹ ਨੇਤਾ ਨੇ ਆਪ ਥੋਹੜਾ ਖਰਚਣੇ ਨੇ। ਉਹਦੇ ਲਈ ਪੈਸੇ ਖਰਚਣ ਵਾਲੇ ਉਹਦੇ ਯਾਰ-ਬੇਲੀ ਬਥੇਰੇ ਆ ਜਿਹਨਾ ਕੋਲ ਅਪਣਾ ਮਣਾਂ-ਮੂੰਹੀਂ ਧਨ ਦੌਲਤ ਦੇ ਅੰਬਰ ਹੁੰਦੇ ਆ। ਜਿਵੇਂ ਕਹਿੰਦੇ ਆ ਨਾ ਕਿ ਇਸ ਦੁਨੀਆਂ ਨੂੰ ਉਪਰਲਾ ਚਲਾਉਂਦਾ ਆ, ਇਹਨਾ ਨੇਤਾਵਾਂ ਨੂੰ ਵੀ ਇਹਨਾ ਦਾ ‘ਉਪਰਲਾ‘ ਚਲਾਉਂਦਾ ਆ, ਜਿਹੜਾ ਇਹਨਾ ਦੀ ਕੀਲੀ ਵੀ ਨਪਦਾ ਆ, ਇਹਨਾ ਨੂੰ ਵਰਤਦਾ ਵੀ ਆ ਤੇ ਜਦੋਂ ਇਹ ਠਪੁਰਜਾਠ ਕੰਮ ਦਾ ਨਹੀਂ ਰਹਿੰਦਾ, ਵਗਾਹਕੇ ਔਹ ਮਾਰਦਾ ਆ। ਉਂਜ ਇਥੇ ਤਾਂ ਨੇਤਾਵਾਂ ਦੇ ਹੀ ਵਾਰੇ-ਨਿਆਰੇ ਆ, ਹਮਾਤੜਾ ਨੂੰ ਕੋਈ ਨਹੀਂ ਪੁਛਦਾ ਕਿਸੇ ਕਵੀ ਦੇ ਕਹਿਣ ਵਾਂਗਰ, ਠਤੇਰੀ ਮੇਰੀ ਕੀ ਪੁਛ ਪ੍ਰਤੀਤ ਇਥੇ, ਇਹ ਦੌਰ ਨੇ ਪੁਰਜਿਆਂ ਚਾਲੂਆਂ ਦਾਠ ਤੇ ਇਹਨਾ ਪੁਰਜ਼ਿਆਂ ਤੇ ਕਾਨੂੰਨ ਵੀ ਕਿਹੜਾ ਲਾਗੂ ਹੁੰਦਾ ਆ ਭਾਈ?
ਸਾਰੀ ਜ਼ਿੰਦਗੀ ਆਦਮੀ ਰਹੇ ਰੋਂਦਾ, ਕਿਤੇ ਭੁਲ ਭੁਲੇਖੇ ਹੀ ਹਸਦਾ ਏ
ਖ਼ਬਰ ਹੈ ਕਿ ਪਹਿਲੀ ਵਾਰੀ ਪ੍ਰੀਖਿਆ ਬਾਰੇ ਚਰਚਾ ਪ੍ਰੋਗਰਾਮ ਰਾਹੀਂ ਵਿਦਿਅਰਥੀਆਂ ਨਾਲ ਸਿਧਾ ਸੰਵਾਦ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਚਿਆਂ ਦੇ ਮਾਪਿਆਂ ਦੀ ਜੰਮਕੇ ਕਲਾਸ ਲਾਈ। ਮੋਦੀ ਨੇ ਕਿਹਾ ਕਿ ਮਾਤਾ-ਪਿਤਾ ਨੂੰ ਆਪਣੇ ਬਚਿਆਂ ਤੇ ਸ਼ਕ ਨਹੀਂ ਕਰਨਾ ਚਾਹੀਦਾ। ਉਹਨਾ ਕਿਹਾ ਕਿ ਮਾਪਿਆਂ ਨੂੰ ਅਧੂਰੇ ਸੁਪਨੇ ਨਹੀਂ ਲੈਣੇ ਚਾਹੀਦੇ। ਮੋਦੀ ਨੇ ਵਡੀਆਂ ਆਸਾਂ ਅਤੇ ਉਮੰਗਾਂ ਨੂੰ ਭੂਤ ਕਰਾਰ ਦਿਤਾ। ਮੋਦੀ ਜੀ, ਵੀਡੀਓ ਕਾਨਫਰੰਸਿੰਗ ਰਾਹੀਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਕ ਵਿਦਿਆਰਥੀ ਨੇ ਜਦੋਂ ਇਹ ਸਵਾਲ ਕੀਤਾ ਕਿ ਹਰ ਮਾਤਾ-ਪਿਤਾ ਆਪਣੇ ਬਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦਾ ਹੈ ਤਾਂ ਮੋਦੀ ਨੇ ਕਿਹਾ ਕਿ ਖਾਹਿਸ਼ਾਂ ਦੇ ਭੂਤ ਨਹੀਂ ਪਾਲਣੇ ਚਾਹੀਦੇ।
ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛਡਿਆ ਕਿ ਦੇਸ਼ ਠਕਾਂਗਰਸੂ ਮੁਕਤ ਕਰ ਦਿਆਂਗ, ਕਾਂਗਰਸ ਮੁੜ ਹਵਾ ‘ਚ ਮੰਡਰਾਉਣ ਲਗੀ। ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛਡਿਆ ਕਿ ਗਰੀਬ ਮਾਲਾ ਮਾਲ ਹੋ ਜਾਏਗਾ, ਉਹਦੇ ਬੈਂਕ ਖਾਤਿਆਂ ‘ਚ ਰੁਗਾਂ ਦੇ ਰੁਗ ਪੈਸੇ ਆ ਜਾਣਗੇ। ਗਰੀਬ ਦੀ ਜੇਬ ‘ਚ ਜੋ ਵੀ ਸੀ ਉਹ ਵੀ ਲੁਟਿਆ ਗਿਆ। ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛਡਿਆ, ਦੇਸ਼ ਭ੍ਰਿਸ਼ਟਾਚਾਰ, ਘੁਟਾਲੇ, ਘਪਲਿਆਂ ਤੋਂ ਮੁਕਤ ਹੋ ਜਾਏਗਾ ਤਾਂ ਹੁਣ ਮੋਦੀ ਨਿਤ ਜਦੋਂ ਸਵੇਰੇ ਭਗਤੀ ਕਰਕੇ ਉਠਦਾ ਤਾਂ ਪਹਿਲੀ ਖ਼ਬਰ ਘੁਟਾਲੇ ਦੀ ਸੁਣਦਾ ਆ। ਤਦੇ ਤਾਂ ਭਾਈ ਮੋਦੀ ਆਖਣ ਲਗ ਪਿਆ ਮਾਪਿਆਂ ਨੂੰ ਖਾਹਿਸ਼ਾਂ ਦੇ ਭੂਤ ਨਾ ਪਾਲੋ, ਇਹ ਬਸ ਨਹੀਓ ਆਉਂਦੇ, ਬਥੇਰੇ ਮੈਂ ਪਾਲਕੇ ਵੇਖ ਲਏ ਆ। ਉਂਜ ਬੰਦਾ ਕਰੇ ਤਾਂ ਕਰੇ ਕੀ! ਰੋਵੇ ਜਾਂ ਹਸੇ! ਉਹਦੀ ਨਾ ਕੁਦਰਤ ਸੁਣਦੀ ਆ, ਨਾ ਨੇਤਾ। ਉਹਦੀ ਨਾ ਸਮਾਜ ਸੁਣਦਾ ਆ, ਨਾ ਉਹਦਾ ਪੁਤ-ਧੀ।ਆਦਮੀ ਸਵੇਰੇ ਉਠਦਾ ਆ, ਰੋਟੀ ਦਾ ਆਹਰ ਕਰਦਾ ਆ।ਇਸੇ ਆਹਰ ‘ਚ ਗਰਸਿਆ ਉਹ ਦੁਖ ਭੋਗਦਾ ਆ, ਤੜਪਦਾ ਆ, ਵਿਰਲਾਪ ਕਰਦਾ ਆ ਅਤੇ ਮੋਦੀ ਵਰਗਿਆਂ ਦਾ ਸਤਾਇਆ ਬਸ ਇਹੋ ਗਲ ਕਹਿਣ ਜੋਗਾ ਰਹਿ ਜਾਂਦਾ ਆ, ਠਸਾਰੀ ਜ਼ਿੰਦਗੀ ਆਦਮੀ ਰਹੇ ਰੋਂਦਾ, ਕਿਤੇ ਭੁਲ ਭੁਲੇਖੇ ਹੀ ਹਸਦਾ ਏੂ। ਉਦੋਂ ਜਦੋਂ ਕੋਈ ਆਖ ਦਿੰਦਾ ਹੈ ਕਿ ਭਾਰਤ ਵੇਖੋ ਕਿੰਨਾ ਸਵਛ ਹੋ ਗਿਆ ਹੈ।
ਸੁਫਨੇ ਵਿਚ ਸੀ ਦੇਖਿਆ ਰਾਤੀਂ ਇਕ ਤੂਫਾਨ
ਦਿਨ ਚੜ੍ਹਦੇ ਨੂੰ ਹੋ ਗਿਆ ਵਸਦਾ ਸ਼ਹਿਰ ਤਬਾਹ
ਖ਼ਬਰ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੂੰ 14400 ਕਰੋੜ ਰੁਪਏ ਦਾ ਚੂਨਾ ਲਾਉਣ ‘ਚ ਨੀਰਵ ਮੋਦੀ ਦੀ ਮਦਦ ਕਰਨ ਵਾਲੇ ਉਸ ਵੇਲੇ ਦੇ ਡਿਪਟੀ ਜਨਰਲ ਮੈਨੇਜਰ ਗੋਕਲਨਾਥ ਸ਼ੈਟੀ ਨੂੰ ਸੀ ਬੀ ਆਈ ਨੇ ਗ੍ਰਿਫਤਾਰ ਕਰ ਲਿਆ ਹੈ। ਈ ਡੀ ਵਲੋਂ ਹੁਣ ਤਕ 5674 ਕਰੋੜ ਦੀ ਜਾੲਦਿਾਦ ਜਬਤ ਕੀਤੀ ਗਈ ਹੈ। ਈ ਡੀ ਨੀਰਵ ਮੋਦੀ ਦੇ ਸ਼ੋਅ ਰੂਮਾਂ ਤੋਂ ਜਬਤ ਗਹਿਣਿਆਂ ਦਾ ਮੁਲਾਂਕਣ ਵੀ ਕਰਵਾ ਰਹੀ ਹੈ। ਉਧਰ ਰੇਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਜੋ ਕਿ ਪੈਨ ਬਣਾਉਣ ਲਈ ਕੰਪਨੀ ਹੈ, ਦੇ ਮਾਲਕ ਵਿਕਰਮ ਕੋਠਾਰੀ ਵਲੋਂ ਪੰਜ ਸਰਕਾਰੀ ਬੈਂਕਾਂ ਨਾਲ 500 ਕਰੋੜ ਦਾ ਘੁਟਾਲਾ ਕਰਕੇ ਫਰਾਰ ਹੋਣ ਦੀ ਖ਼ਬਰ ਚਰਚਾ ‘ਚ ਆਈ ਹੈ।
ਇਹ ਘਪਲੇ, ਇਹ ਘੁਟਾਲੇ, ਇਹ ਭ੍ਰਿਸ਼ਟਾਚਾਰ, ਇਹ ਬੇਰੁਜ਼ਗਾਰੀ, ਇਹ ਭੁਖਮਰੀ, ਇਹ ਗੁੰਡਾਗਰਦੀ, ਭਾਈ ਮੇਰੇ ਪਿਆਰੇ ਦੇਸ਼ ਦੀ ਜ਼ਿੰਦ ਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀਅ ਕਰਦਾ!
ਇਹ ਧੋਖਾਧੜੀ, ਇਹ ਬੇਈਮਾਨੀ, ਇਹ ਹੇਰਾ-ਫੇਰੀ, ਇਹ ਇਕ ਦੂਜੇ ਦੇ ਅਖੀਂ-ਘਟਾ ਪਾਉਣ ਦੀ ਪ੍ਰਵਿਰਤੀ ਮੇਰੇ ਦੁਲਾਰੇ ਦੇਸ਼ ਦੀ ਜ਼ਿੰਦਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀਅ ਕਰਦਾ।
ਇਹ ਡਕੈਤ, ਲੁਟਾਂ ਖੋਹਾਂ ਕਰਨ ਵਾਲਿਆਂ, ਰਿਸ਼ਤੇਦਾਰਾਂ, ਬੇਈਮਾਨ ਰਹਿਬਰਾਂ, ਭੂ-ਮਾਫੀਏ ਧਰਮ ਦੇ ਨਾਂ ਤੇ ਲੁਟਣ ਵਾਲੇ, ਮੇਰੇ ਸਤਿਕਾਰੇ ਦੇਸ਼ ਦੀ ਜ਼ਿੰਦਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ।ਤਦੇ ਤਾਂ ਬੰਦਾ ਅਜ ਕਲ ਸੁਫਨੇ ਲੈਣੇ ਵੀ ਭੁਲ ਗਿਆ ਆ।
ਕਦੇ ਜੇ ਉਹ ਸੁਫਨੇ ਲੈ ਵੀ ਲੈਂਦਾ ਆ, ਚੈਨ ਦੀ ਨੀਂਦ ਸੌਣ ਦੇ ਤਾਂ ਵਾਵਰੋਲੇ ਉਹਦਾ ਪਿਛਾ ਹੀ ਨਹੀਂ ਛਡਦੇ। ਲੁਟ ਦੇ ਵਾਵਰੋਲੇ! ਆਹ ਲੁਟ ਦਾ ਵਾਵਰੋਲਾ ਆਇਆ ਤੇ ਲੋਕਾਂ ਦੀ ਧੰਨ ਦੌਲਤ ਇਕੋ ਬੁਲੇ ਉਡਾਕੇ ਤਿਤਰ ਹੋਇਆ ਤੇ ਬੰਦਾ ਹਥ ਮਲਦਾ ਹੀ ਰਹਿ ਗਿਆ।ਤੇ ਉਹਦਾ ਮਨ ਕੁਰਲਾ ਉਠਿਆ, ਠਸੁਪਨੇ ਵਿਚ ਸੀ ਦੇਖਿਆ ਰਾਤੀਂ ਇਕ ਤੂਫਾਨ, ਦਿਨ ਚੜ੍ਹਦੇ ਨੂੰ ਹੋ ਗਿਆ ਵਸਦਾ ਸ਼ਹਿਰ ਤਬਾਹੂ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਸਾਲ 2017 ਦੇ ਪ੍ਰਕਾਸ਼ਿਤ ਹੋਏ ਅੰਕੜਿਆਂ ਅਨੁਸਾਰ ਦੁਨੀਆਂ ਭਰ ‘ਚ ਯਾਤਰਾ ਤੇ ਪੁਜਣ ਵਾਲੇ ਵਿਦੇਸ਼ੀ ਸੈਲਾਨੀਆਂ ‘ਚ ਭਾਰਤ 40 ਵੇਂ ਸਥਾਨ ਉਤੇ ਹੈ ਜਦਕਿ ਸਪੇਨ ਪਹਿਲੇ, ਫਰਾਂਸ ਦੂਜੇ, ਜਰਮਨੀ ਜਪਾਨ ਤੀਜੇ, ਬਰਤਾਨੀਆ ਚੌਥੇ ਅਤੇ ਅਮਰੀਕਾ ਪੰਜਵੇਂ ਸਥਾਨ ਤੇ ਹਨ।
ਇਕ ਵਿਚਾਰ
ਕਿਸੇ ਵੀ ਵਿਵਾਦ ਵਿਚ ਹਰ ਧਿਰ ਇਹੋ ਸੋਚਦੀ ਹੈ ਕਿ ਦੂਜੀ ਧਿਰ ਰਾਖਸ਼ਸ – ਹੈਸਟੀਵਨ ਪਿੰਕਰ