ਫਿਰੋਜ਼ਸ਼ਾਹ 24 ਫਰਵਰੀ (ਗੁਰਤਾਰ ਸਿੰਘ ਸਿਧੂ)- ਜ਼ਿਲ੍ਹਾ ਪੁਲਿਸ ਮੁਖੀ ਸ ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਅੰਦਰ ਸੜਕ ਦੁਰਘਟਨਾਵਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ ਲਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਥਾਨਾ ਘਲ ਖੁਰਦ ਪਲਿਸ ਵਲੋਂ ਥਾਨਾ ਮੁਖੀ ਸ ਰਣਜੀਤ ਸਿੰਘ ਯੋਗ ਅਗਵਾਈ ਸਦਕਾ ਏ ਐਸ ਆਈ ਸ ਅਜਾਇਬ ਸਿੰਘ ਦੀ ਟੀਮ ਵਲੋਂ ਚੈਕਿੰਗ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆ ਦੇ ਚਲਾਨ ਕਟੇ ਗਏ। ਜਾਣਕਾਰੀ ਦਿੰਦਿਆਂ ਸ ਰਣਜੀਤ ਸਿੰਘ ਨੇ ਦਸਿਆ ਕਿ ਚੈਕਿੰਗ ਦੌਰਾਨ ਸਕਾਰਪੀਓ ,ਫਾਰਚੂਨਰ ,ਐਕਸ ਯੂ ਵੀ ,ਇਨੋਵਾ ਗਡੀਆਂ, ਦੋਪਹੀਆ ਵਾਹਨਾਂ ਤੇ ਤੀਹਰੀ ਸਵਾਰੀ, ਬਿਨਾਂ ਆਰ ਸੀ ,ਲਾਇਸੰਸ ਪ੍ਰਦੂਸ਼ਣ ਬੀਮਾਂ ਗਡੀਆਂ ਦੇ ਕਾਲੇ ਸ਼ੀਸ਼ੀਆਂ ਅਤੇ ਹੈਲਮਟ ਆਦਿ ਨਾ ਹੋਣ ਕਾਰਨ ਚਾਲਕਾਂ ਦੇ ਚਲਾਨ ਕੀਤੇ ਅਤੇ ਕੋਈ ਵੀ ਕਾਗਜ਼ ਪਤਰ ਨਾ ਹੋਣ ਕਾਰਨ ਵਾਹਨ ਨੂੰ ਥਾਨੇ ਬੰਦ ਕੀਤਾ ਗਿਆ ਹੈ। ਉਹਨਾਂ ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਬਖਸ਼ੇ ਨਹੀ ਜਾਣਗੇ ਮਾਪਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ।