ਨਥਾਣਾ, 24 ਫ਼ਰਵਰੀ (ਚਰਨਜੀਤ ਨਥਾਣਾ)- ਅੱਜ ਨਥਾਣਾ ਨਗਰ ਪੰਚਾਇਤ ਦੇ ਵਾਂਰਡ ਨੰ: 10 ਦੀਆਂ ਹੋਈਆਂ ਜਿਮਨੀ ਚੌਣਾਂ ਵਿੱਚ ਕਾਂਗਰਸ ਉਮੀਦਵਾਰ ਨੇ 197 ਵੋਟਾਂ ਵੱਧ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਵਾਂਰਡ ਵਿੱਚ ਕੁੱਲ ਵੋਟਾਂ ਦੀ ਗਿਣਤੀ 688 ਦੱਸੀ ਜਾ ਰਹੀ ਹੈ, ਜਿਸ ਵਿੱਚ 355 ਵੋਟਾਂ ਪੁਰਸ਼ ਤੇ 333 ਇਸਤਰੀਆਂ ਦੀਆਂ ਹਨ। ਜਿਸ ਵਿੱਚੋ 561 ਵੋਟਾਂ ਦੀ ਪੋਲ ਹੋਈ । ਇਸ ਚੌਣਾਂ ਦੇ ਮੁਕਾਬਲੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰਨ ਸਿੰਘ ਨੂੰ 378 ਤੇ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ 181 ਵੋਟਾਂ ਮਿਲੀਆਂ ਜਦ ਕਿ 2 ਵੋਟਾਂ ਨੋਟਾਂ ਵਿੱਚ ਗਈਆ। ਜ਼ਿਕਰਯੋਗ ਹੈ ਕਿ ਇਸੇ ਵਾਂਰਡ ਨੰ: 10 ਤੇ ਕਾਂਗਰਸ ਪਾਰਟੀ ਦੇ ਐਮ ਸੀ ਬਲਵਿੰਦਰ ਸਿੰਘ ਸਨ ਜਿਨ੍ਹਾਂ ਦੀ ਦਿਲ ਦੇ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਅਤੇ ਅੱਜ ਜਿਸ ਕਾਂਗਰਸੀ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ ਉਹ ਬਲਵਿੰਦਰ ਸਿੰਘ ਦਾ ਪੁੱਤਰ ਪੂਰਨ ਸਿੰਘ ਹੀ ਹੈ। ਇਸ ਜਿੱਤ ਨਾਲ ਸਮੂਹ ਕਾਂਗਰਸੀ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਹ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।