ਖੰਨਾ, 21 ਫਰਵਰੀ (ਕੇ ਐਲ ਸਹਿਗਲ)- ਨਗਰ ਕੌਂਸਲ ਖੰਨਾ ਵੱਲੋਂ ਸਥਾਨਕ ਸ਼ਾਪਿੰਗ ਮਾਰਕੀਟ ਅਤੇ ਖੰਨਾ ਸ਼ਹਿਰ ਦੇ ਦਿਲ ਵਜੋਂ ਜਾਣੀ ਜਾਂਦੀ ਪ੍ਰਸਿੱਧ ਗੁਰੂ ਅਮਰਦਾਸ ਮਾਰਕੀਟ ਵਿੱਚ ਲੋਕਾਂ ਦੀ ਸੁਰੱਖਿਆ ਲਈ ਹਾਈ ਮਾਸਕ ਲਾਈਟ ਲਗਾਈ ਜਾ ਰਹੀ ਹੈ। ਜਿਸ ਦਾ ਜਾਇਜਾ ਅੱਜ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਅਧਿਕਾਰੀਆ ਨਾਲ ਲਿਆ। ਵਿਕਾਸ ਮਹਿਤਾ ਨੇ ਕਿਹਾ ਕਿ ਕਰੀਬ 33 ਫੁੱਟ ਉਚੀ ਲੱਗਣ ਵਾਲੀ ਇਹ ਹਾਈ ਮਾਸਕ ਲਾਈਟ ਟਾਵਰ ਕਰੀਬ 200 ਫੁੱਟ ਤੱਕ ਦੇ ਇਲਾਕੇ ਵਿੱਚ ਚਾਨਣ ਬਿਖਰੇਗੀ ਅਤੇ ਚਾਰੇ ਪਾਸੇ ਬਹੁਤ ਰੌਸ਼ਨੀ ਹੋਵੇਗੀ।ਇਸ ਹਾਈ ਮਾਸਕ ਲਾਈਟ ਵਰਗੇ ਟਾਵਰ ਸ਼ਹਿਰ ਦੀਆਂ ਹੋਰਨਾਂ ਪਬਲਿਕ ਥਾਵਾਂ ’ਤੇ ਵੀ ਲਗਾਏ ਜਾਣਗੇ। ਇਸ ਮੌਕੇ ਉਪ-ਪ੍ਰਧਾਨ ਵਿਜੇ ਸ਼ਰਮਾ, ਕੌਂਸਲਰ ਰਵਿੰਦਰ ਸਿੰਘ ਬੱਬੂ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਕੌਂਸਲਰ ਜਸਵੀਰ ਸਿੰਘ ਕਾਲੀਰਾਓ, ਇੰਚਾਰਜ ਟੈਕਨੀਕਲ ਦਰਸ਼ਨ ਕੁਮਾਰ, ਐਸ.ਓ. ਇਲੈਕਟਰੀਕਲ ਕੇਵਲ ਸਿੰਘ ਆਦਿ ਹਾਜ਼ਰ ਸਨ।