May 10, 2026 6:10 am

ਸਵਾਤੇ ਕਿਕ ਬਾਕਸਿੰਗ ’ਚ ਸੋਨੇ ਦਾ ਮੈਡਲ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਨਾਮ

ਸ਼ਾਹਕੋਟ, 20 ਫਰਵਰੀ (ਸੁਰਿੰਦਰ ਸਿੰਘ ਖਾਲਸਾ)-ਐਤਵਾਰ ਨੂੰ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਕਰਾਟੇ ਸਵਾਤੇ ਕਿ¤ਕ ਬਾਕਸਿੰਗ ਦੀ ਚੈਪੀਂਅਨਸ਼ਿਪ ਕਰਵਾਈ ਗਈ। ਜਿਸਦੇ ਵਿ¤ਚ ਪੰਜਾਬ ਭਰ ਵਿਚੋ ਵੱਖ- ਵੱਖ 7 ਜਿਲ੍ਹਿਆਂ ਦੇ 150 ਬੱਚਿਆ ਨੇ ਭਾਗ ਲਿਆ। ਸਕੂਲ ਦੇ ਮੁ¤ਖ ਪ੍ਰਬੰਧਕ ਸ਼੍ਰੀ ਰਾਮ ਮੂਰਤੀ ਦੀ ਅਗਵਾਈ ਵਿਚ ਇਹ ਚੈਪੀਅਨਸ਼ਿਪ ਕਰਵਾਈ ਹੋਈ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਧਵਨ ਨੇ ਸਭ ਤੋ ਪਹਿਲਾਂ ਵ¤ਖ- ਵ¤ਖ ਜਿਲ੍ਹਿਆਂ ਤੋ ਆਏ ਕੋਚਾਂ ਅਤੇ ਬ¤ਚਿਆਂ ਦਾ ਧੰਨਵਾਦ ਕਰਦਿਆ ਉਨ੍ਹਾਂ ਨੂੰ ਜੀ ਆਇਆ ਕਿਹਾ।ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦੇ ਬ¤ਚਿਆਂ ਨੇ ਵ¤ਖ- ਵੱਖ ਭਾਰ ਵਰਗ ਵਿ¤ਚ ਗੁਰਪ੍ਰੀਤ ਕੌਰ ,ਲਕਸਮਣ ਅਤੇ ਕਰਨਜੋਤ ਪਨੇਸਰ ਨੇ ਸੋਨੇ ਦੇ ਮੈਡਲ ‘ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਸੁਖਮਨਜੋਤ ਸਿੰਘ, ਨਵਲ ਸੂਦ ਅਤੇ ਲੜਕੀਆਂ ਕੋਮਲਪ੍ਰੀਤ ਕੌਰ ਨੇ ਟਾਈਟਲ ਬੈਲਟ ਜਿੱਤੀ। ਸਵਾਤੇ ਕਿ¤ਕ ਬਾਕਸਿੰਗ ਦੇ ਪੰਜਾਬ ਪ੍ਰਧਾਨ ਸ਼੍ਰੀ ਗੌਰਵ ਕੁਮਾਰ ਸ਼ਰਮਾ ਇੰਟਰਨੈਸ਼ਨਲ ਮੈਡਲਿਸਟ ਅਤੇ ਜਨਰਲ ਸੈਕਟਰੀ ਗੁਰਦੇਵ ਵਰਮਾ  ਅਤੇ ਸਕੂਲ ਦੇ ਡੀ.ਪੀ. ਈ. ਸ. ਬਲਵਿੰਦਰ ਸਿੰਘ ਨੇ ਬ¤ਚਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਮੇਜਰ ਸਿੰਘ, ਸਮਾਜ ਸੇਵਕ ਅਮਨ ਮਲਹੋਤਰਾ , ਸਕੂਲ ਦੇ ਮੁ¤ਖ ਪ੍ਰਬੰਧਕ ਸ੍ਰੀ ਰਾਮ ਮੂਰਤੀ, ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਧਵਨ , ਜਨਰਲ ਮੈਨੇਜਰ ਸਚਿਨ ਸਾਹਨੀ ਅਤੇ ਸਕੂਲ ਸਟਾਫ ਆਦਿ ਹਾਜ਼ਰ ਸਨ।

Send this to a friend