ਦਿੜਬਾ ਮੰਡੀ, 20 ਫਰਵਰੀ (ਸਤਪਾਲ ਖਡਿਆਲ)-ਪ੍ਰਵਾਸੀ ਭਾਰਤੀ ਲੋਕਾਂ ਵਲੋਂ ਜਿੰਨਾ ਮਾਣ ਆਪਣੀ ਬੋਲੀ ,ਸਭਿਆਚਾਰ ਤੇ ਖੇਡਾਂ ਨੂੰ ਦਿੱਤਾ ਜਾ ਰਿਹਾ ਹੈ ,ਉਹ ਬੇਮਿਸਾਲ ਹੈ । ਪ੍ਰਦੇਸ਼ਾ ਵਿੱਚ ਕਈ-ਕਈ ਘੰਟੇ ਲਗਾਤਾਰ ਕੰਮ ਕਰਨ ਤੋਂ ਬਾਆਦ ਆਪਣੇ ਦੇਸ਼ ਦੀ ਖੁਸਹਾਲੀ ਲਈ ਦਸਵੰਦ ਕੱਢਣਾ ਪੰਜਾਬੀ ਕਦੇ ਨਹੀਂ ਭੁੱਲਦੇ ।ਇੰਨੀ ਦਿਨੀ ਪੰਜਾਬ ਵਿੱਚ ਖੇਡ ਮੇਲਿਆ ਦੀ ਰੁੱਤ ਹੈ ।ਹਰ ਇਲਾਕੇ ਵਿੱਚ ਕਬੱਡੀ ਨਾਲ ਸਬੰਧਿਤ ਵੱਡੇ ਵੱਡੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ । ਇਸ ਲੜੀ ਤਹਿਤ ਅਮਰੀਕਾ ਵਸਦੇ ਜਤਿੰਦਰ ਸਿੰਘ ਜੌਹਲ ਵਲੋਂ ਆਪਣੇ ਸਾਥੀਆ ਨਾਲ ਮਿਲਕੇ ਮੰਜਕੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਬੈਨਰ ਹੇਠ 5 ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਮਿਤੀ 24 ਫਰਵਰੀ ਦਿਨ ਸਨੀਵਾਰ ਨੂੰ ਮਾਸਟਰ ਸਵ. ਉਜਾਗਰ ਸਿੰਘ ਸਮਰਾ ਖੇਡ ਸਟੇਡੀਅਮ ਜੰਡਿਆਲਾ ਮੰਜਕੀ ਵਿਖੇ ਕਰਵਾਇਆ ਜਾ ਰਿਹਾ ਹੈ । ਪੰਜਾਬ ਦੇ ਵਧੇਰੇ ਕਬੱਡੀ ਟੂਰਨਾਮੈਂਟਾ ਚ ਪੈਸਾ ਸਿਰਫ ਇਨਾਮਾ ਚ ਤੇ ਵੱਡੇ ਖਿਡਾਰੀਆ ਲਈ ਖਰਚਿਆ ਜਾ ਰਿਹਾ ਹੈ ।ਪ੍ਰੰਤੂ ਇਹ ਇੱਕ ਐਸਾ ਟੂਰਨਾਮੈਂਟ ਹੋਵੇਗਾ ਜਿੱਥੇ ਕੋਈ ਕਾਣੀ ਵੰਡ ਨਹੀਂ ਹੋਵੇਗੀ । ਕਬੱਡੀ ਨਾਲ ਜੁੜੇ ਕੋਚ, ਰੈਫਰੀ, ਕੁਮੇਂਟੇਟਰ, ਉਭਰਦੇ ਖਿਡਾਰੀ ਤੇ ਸਟਾਰ ਖਿਡਾਰੀਆਂ ਨੂੰ ਕਾਰਾਂ, ਮੋਟਰਸਾਈਕਲਾ ਨਾਲ ਸਨਮਾਨਿੱਤ ਕੀਤਾ ਜਾਵੇਗਾ । ਉ¤ਥੇ ਹੀ ਦਰਜਨ ਦੇ ਕਰੀਬ ਪੁਰਾਣੇ ਖਿਡਾਰੀਆਂ ਦੇ ਸਨਮਾਨ ਵੀ ਹੋਣਗੇ ।ਕਬੱਡੀ ਵਿੱਚ ਵਧ ਰਹੇ ਮਸ਼ੀਨਰੀ ਰੁਝਾਨ ਦੇ ਉ¤ਲਟ ਟੂਰਨਾਮੈਂਟ ਦੇ ਸਰਵੋਤਮ ਧਾਵੀ-ਜਾਫੀ ਨੂੰ ਮਹਿੰਗੀਆ ਮੋਹਰਾ ਨਸਲ ਦੀਆਂ ਮੱਝਾ ਨਾਲ ਸਨਮਾਨਿੱਤ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬ ਕਬੱਡੀ ਅਕੈਡਮੀਜ ਦੀਆਂ ਫਸਟ ਸੈਕਿੰਡ ਟੀਮਾਂ ਨੂੰ ਲੱਖਾਂ ਦੇ ਇਨਾਮ ਤੇ ਹਿੱਸਾ ਲੈਣ ਵਾਲੀਆ ਟੀਮਾਂ ਨੂੰ ਵੀ ਨਗਦ ਰਾਸੀ ਨਾਲ ਸਨਮਾਨਿੱਤ ਕੀਤਾ ਜਾਵੇਗਾ ।ਪੰਜਾਬੀ ਵਿਰਸੇ ਚੋ ਅਲੋਪ ਹੋ ਰਹੀ ਢੇਰੀ ਵਾਲੀ ਕਬੱਡੀ ਜਿਸਦੇ ਵਧੇਰੇ ਮੈਚ ਲਹਿੰਦੇ ਪੰਜਾਬ ਪਾਕਿਸਤਾਨ ਤੇ ਚੜਦੇ ਪੰਜਾਬ ਦੇ ਮਾਝਾ ਖੇਤਰ ਚ ਹੀ ਹੁੰਦੇ ਹਨ ।ਉਸਦਾ ਇੱਕ ਸੋਅ ਮੈਚ ਜੰਡਿਆਲਾ ਕਬੱਡੀ ਕੱਪ ਤੇ ਵੀ ਹੋਵੇਗਾ।ਇਸਦੇ ਨਾਲ ਹੀ ਵੈਟਰਨ ਕਬੱਡੀ ਖਿਡਾਰੀਆਂ ਦਾ ਵੀ ਇੱਕ ਮੈਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇਖਣ ਆਉਣ ਵਾਲੇ ਦਰਸ਼ਕਾ ਲਈ ਵੀ ਲੱਕੀ ਡਰਾਅ ਕੱਢਿਆ ਜਾਵੇਗਾ ।ਜਿਸ ਵਿੱਚ ਦਿਲਖਿਚਵੇ ਇਨਾਮ ਹੋਣਗੇ । ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਅਮਰੀਕਾ ਵਾਸੀ ਜਤਿੰਦਰ ਜੌਹਲ ਨੇ ਦੱਸਿਆ ਕਿ ਇੱਕ ਡਰਾਅ ਕਬੱਡੀ ਕੁਮੇਂੇਟਰਾ ਲਈ ਹੋਵੇਗਾ ਜਿਸ ਵਿੱਚ ਅਗਲੇ ਸਾਲ ਦੇ ਲੱਕੀ ਵਿਜੇਤਾ ਲਈ ਕਾਰ ਹੋਵੇਗੀ । ਇਸ ਕਬੱਡੀ ਕੱਪ ਨੂੰ ਕਰਾਉਣ ਲਈ ਲਖਬੀਰ ਸਹੋਤਾ (ਕਾਲਾ ਟਰੇਸੀ ) , ਨਰਿੰਦਰ ਬਿੱਲਾ ਯੂ ਕੇ , ਸੁੱਖਾ ਚੱਕਾਂਵਾਲਾ ਯੂ ਕੇ ,ਕਾਮਰੇਡ ਮੱਖਣ ਪੱਲਣ, ਬਾਂਕਾ ਧਾਲੀਵਾਲ, ਬਲਬੀਰ ਮੱਦੂ ਸਰੀਂਹ, ਬੱਬਲੂ ਕੂਰਕਸੇਤਰ , ਸਿੰਦਰ ਸਮਰਾ ਨਿਊਜੀਲੈਂਡ, ਨਛੱਤਰ ਸਮਰਾ ਨਿਊਜੀਲੈਂਡ, ਸੱਤਾ ਮੁਠੱਡਾ,ਪਾਲਾ ਬੜਾਪਿੰਡ ,ਗੋਪੀ ਜੌਹਲ, ਲਵ ਰਿਆੜ ਵਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ।